ਚੰਡੀਗੜ੍ਹ, 31 ਅਗਸਤ:- ਹਰਿਆਣਾ ਦੀ ਸਿੰਚਾਈ ਅਤੇ ਜਲ ਸਰੋਤ ਮੰਤਰੀ ਸ਼੍ਰੀਮਤੀ ਸ਼ਰੁਤੀ ਚੌਧਰੀ ਨੇ ਦੱਸਿਆ ਕਿ ਆਦਮਪੁਰ ਵ ਨਲਵਾ ਵਿਧਾਨ ਸਭਾ ਖੇਤਰਾਂ ਵਿੱਚ ਨਹਿਰਾਂ ਤੋਂ ਪਿਛਲੇ ਦੋ ਸਾਲਾਂ ਦੌਰਾਨ ਨਿਰਧਾਰਤ ਰੋਟੇਸ਼ਨ ਪ੍ਰੋਗਰਾਮ ਦੇ ਅਨੁਸਾਰ ਸਿੰਚਾਈ ਦੇ ਪਾਣੀ ਦੀ ਸਪਲਾਈ ਯਕੀਨੀ ਬਣਾਈ ਗਈ ਹੈ।
ਸ਼੍ਰੀਮਤੀ ਚੌਧਰੀ ਅੱਜ ਹਰਿਆਣਾ ਵਿਧਾਨ ਸਭਾ ਦੌਰਾਨ ਸਦਨ ਦੇ ਇੱਕ ਮੈਂਬਰ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੀ ਸੀ।
ਸਿੰਚਾਈ ਮੰਤਰੀ ਨੇ ਦੱਸਿਆ ਕਿ ਆਦਮਪੁਰ ਅਤੇ ਨਲਵਾ ਵਿਧਾਨ ਸਭਾ ਖੇਤਰਾਂ ਵਿੱਚ ਲਗਭਗ 48 ਨਹਿਰਾਂ/ਚੈਨਲ ਆਉਂਦੇ ਹਨ। ਇਨ੍ਹਾਂ ਵਿੱਚੋਂ ਬਸਰਾ ਸਬ ਮਾਈਨਰ ਨੰਬਰ-II, ਜਿਸ ਦੇ ਪੁਨਰ ਨਿਰਮਾਣ ਨੂੰ ਸਰਕਾਰ ਵੱਲੋਂ ਪ੍ਰਵਾਨਗੀ ਪ੍ਰਦਾਨ ਕੀਤੀ ਜਾ ਚੁੱਕੀ ਹੈ, ਉਸ ਨੂੰ ਛੱਡ ਕੇ ਬਾਕੀ 47 ਚੈਨਲਾਂ ਦੇ ਅੰਤਿਮ ਛੋਰ ਤੱਕ ਪ੍ਰਵਾਨਿਤ ਰੋਟੇਸ਼ਨ ਪ੍ਰੋਗਰਾਮ ਦੇ ਅਨੁਸਾਰ ਨਿਰਧਾਰਤ ਜਲ ਸਪਲਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਨਲਵਾ ਖੇਤਰ ਵਿੱਚ ਆਉਣ ਵਾਲੇ 17 ਚੈਨਲ ਤੇ ਦੋਵਾਂ ਵਿਧਾਨ ਸਭਾ ਖੇਤਰਾਂ ਵਿੱਚ ਸਾਂਝੇ 4 ਚੈਨਲ ਪ੍ਰਵਾਨਿਤ ਰੋਟੇਸ਼ਨ ਪ੍ਰੋਗਰਾਮ ਦੇ ਅਨੁਸਾਰ 8 ਦਿਨ ਚੱਲਣ ਤੋਂ ਬਾਅਦ 16 ਦਿਨ ਦੀ ਨਹਿਰ-ਬੰਦੀ ਦੇ ਆਧਾਰ 'ਤੇ ਸੰਚਾਲਿਤ ਕੀਤੇ ਜਾ ਰਹੇ ਹਨ। ਜਦੋਂ ਕਿ ਆਦਮਪੁਰ ਖੇਤਰ ਵਿੱਚ 27 ਚੈਨਲ ਪਾਣੀ ਦੀ ਉਪਲਬਧਤਾ ਦੇ ਆਧਾਰ 'ਤੇ 2/3 ਗਰੁੱਪ ਪ੍ਰਣਾਲੀ ਦੇ ਤਹਿਤ ਸੰਚਾਲਿਤ ਕੀਤੇ ਜਾ ਰਹੇ ਹਨ। ਇਸ ਵਿਵਸਥਾ ਵਿੱਚ ਚੈਨਲਾਂ ਨੂੰ 16/8 ਦਿਨ ਚੱਲਣ ਤੋਂ ਬਾਅਦ 16 ਦਿਨ ਦੀ ਨਹਿਰ-ਬੰਦੀ ਦੀ ਮਿਆਦ ਦੇ ਨਾਲ ਸੰਚਾਲਿਤ ਕੀਤਾ ਜਾਂਦਾ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਵੱਲੋਂ ਉਪਲਬਧ ਜਲ ਸਰੋਤਾਂ ਦੇ ਅਨੁਸਾਰ ਪ੍ਰਵਾਨਿਤ ਰੋਟੇਸ਼ਨ ਪ੍ਰੋਗਰਾਮ ਰਾਹੀਂ ਨਹਿਰਾਂ ਦੇ ਅੰਤਿਮ ਛੋਰ ਤੱਕ ਨਿਰਧਾਰਤ ਜਲ ਸਪਲਾਈ ਬਣਾਏ ਰੱਖਣ ਦਾ ਯਤਨ ਕੀਤਾ ਜਾ ਰਿਹਾ ਹੈ।