ਗੜਸ਼ੰਕਰ, 22 ਫਰਵਰੀ:- ਦੁਆਬਾ ਸਾਹਿਤ ਸਭਾ (ਰਜਿ.) ਗੜ੍ਹਸ਼ੰਕਰ  ਅਤੇ ਦਰਪਣ ਸਾਹਿਤ ਸਭਾ ਸੈਲਾ ਖੁਰਦ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋ ) ਰਜਿਸਟਰਡ ਦੇ ਸੱਦੇ ਉੱਤੇ  ਕੌਮਾਂਤਰੀ ਮਾਂ -ਬੋਲੀ ਦਿਵਸ ਤੇ ਪੰਜਾਬੀ ਮਾਂ -ਬੋਲੀ ਦੀ ਪਰਫੁਲਤਾ ਤੇ ਪੰਜਾਬ ਸਰਕਾਰ ਨੂੰ ਜਗਾਉਣ ਲਈ ਲਈ ਲੋਕ ਜਗਾਵਾ ਮੁਹਿੰਮ ਤਹਿਤ ਗਾਂਧੀ ਪਾਰਕ  ਸਥਿਤ ਲਾਇਬ੍ਰੇਰੀ ਵਿਚ ਸਮਾਗਮ  ਕਰਵਾਇਆ ਗਿਆ।
 ਇਹ  ਸਮਾਗਮ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ ) ਦੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ,ਜ਼ਿਲਾ ਪ੍ਰਧਾਨ ਜਸਵਿੰਦਰ ਜੱਸੀ ,ਦੋਆਬਾ ਸਾਹਿਤ ਸਭਾ (ਰਜਿ.) ਗੜ੍ਹਸ਼ੰਕਰ ਦੇ ਪ੍ਰਧਾਨ ਡਾ. ਬਿੱਕਰ ਸਿੰਘ ਅਤੇ ਦਰਪਣ ਸਾਹਿਤ ਸਭਾ ਸੈਲਾ ਖੁਰਦ ਦੇ ਜਨਰਲ ਸਕੱਤਰ ਸੋਹਣ ਸਿੰਘ ਸੂਨੀ ਦੀ ਅਗਵਾਈ ਵਿੱਚ ਸਥਾਨਕ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਕੀਤਾ ਗਿਆ। 
ਸਮਾਗਮ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵਲੋਂ ਅਧਿਆਪਕ ਆਗੂ ਮੁਕੇਸ਼ ਗੁਜਰਾਤੀ, ਸੁਖਦੇਵ ਸਿੰਘ ਡਾਨਸੀਵਾਲ, ਵਿਨੇ ਕੁਮਾਰ, ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਪਵਨ ਕੁਮਾਰ ਗੋਇਲ ਅਤੇ ਅਸ਼ਵਨੀ ਰਾਣਾ, ਜੀਵਨ ਜਾਗ੍ਰਿਤੀ ਮੰਚ (ਰਜਿ.) ਗੜ੍ਹਸ਼ੰਕਰ ਵਲੋਂ ਪ੍ਰਿੰਸੀਪਲ ਦਲਵਾਰਾ ਰਾਮ, ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵਲੋਂ ਦਰਸ਼ਨ ਸਿੰਘ ਮੱਟੂ, ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਬਲਵੰਤ ਰਾਮ, ਡੈਮੋਕ੍ਰੇਟਿਕ ਪੈਨਸ਼ਨਰ ਫ਼ਰੰਟ ਦੇ ਆਗੂ ਬੀਪੀਈਓ ਬਲਵੀਰ ਖ਼ਾਨਪੁਰੀ, ਸੱਤਪਾਲ ਸਿੰਘ ਕਲੇਰ ਅਤੇ ਜਨਵਾਦੀ ਇਸਤਰੀ ਸਭਾ ਪੰਜਾਬ ਵਲੋਂ ਮੈਡਮ ਸੁਭਾਸ਼ ਮੱਟੂ ਸਾਥੀਆਂ ਸਮੇਤ ਸ਼ਾਮਲ ਹੋਏ। 
ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣ ਦੇ ਨਾਲ ਨਾਲ ਪੰਜਾਬ ਦੇ ਵਿੱਦਿਅਕ ਅਦਾਰਿਆਂ ਵਿੱਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ ਅਤੇ ਪ੍ਰਸ਼ਾਸਨਕ ਕਾਰਜਾਂ ਨੂੰ ਪੰਜਾਬੀ ਭਾਸ਼ਾ ਵਿੱਚ ਕਰਨਾ ਲਾਜ਼ਮੀ ਬਣਾਇਆ ਜਾਵੇ। ਇਸ ਮੌਕੇ ਗੀਤਕਾਰ ਅਮਰੀਕ ਹਮਰਾਜ, ਨੰਬਰਦਾਰ ਜੋਗਾ ਸਿੰਘ ਭੰਮੀਆਂ, ਜਸਵੀਰ ਬੇਗਮਪੁਰੀ, ਸਤਪਾਲ ਸਿੰਘ, ਦਰਪਣ ਸਾਹਿਤ ਸਭਾ ਸੈਲਾ ਖੁਰਦ ਤੋਂ ਸਾਹਿਤਕਾਰ ਸ਼ਾਮ ਸੁੰਦਰ ਕਪੂਰ, ਰਣਜੀਤ ਪੋਸ਼ੀ ਅਤੇ ਅਜੇ ਗੜ੍ਹਦੀਵਾਲਾ ਸ਼ਾਮਲ ਹੋਏ। 
ਸਮਾਗਮ ਦੌਰਾਨ ਅਧਿਆਪਕ ਆਗੂ ਮੈਡਮ ਇੰਦਰਜੀਤ ਕੌਰ, ਬਲਕਾਰ ਸਿੰਘ ਮਘਾਣੀਆ, ਮਨੋਜ ਫਗਵਾੜਵੀ, ਪੰਕਜ ਕੁਮਾਰ, ਗੁਰਪ੍ਰੀਤ ਸਿੰਘ, ਗੁਰਮੁੱਖ ਸਿੰਘ, ਵਿਨੈ ਕੁਮਾਰ, ਲੈਕਚਰਾਰ  ਰਾਜ ਕੁਮਾਰ, ਗੁਰਦੇਵ ਸਿੰਘ, ਜਸਵੀਰ ਸਿੰਘ, ਹਰਦੀਪ ਬੱਸੀ ਅਤੇ ਕੁਲਵਿੰਦਰ ਸੰਘਾ ਆਦਿ ਹਾਜ਼ਰ ਸਨ। ਅੰਤ ਵਿੱਚ ਪਵਨ ਭੰਮੀਆਂ ਜਨਰਲ ਸਕੱਤਰ ਦੋਆਬਾ ਸਾਹਿਤ ਸਭਾ (ਰਜਿ.) ਗੜ੍ਹਸ਼ੰਕਰ ਵੱਲੋਂ ਹਾਜ਼ਰੀਨ ਸਾਥੀਆਂ ਦਾ ਧੰਨਵਾਦ ਕੀਤਾ ਗਿਆ।