ਗੜ੍ਹਸ਼ੰਕਰ:- ਅੱਜ ਆਮ ਆਦਮੀ ਪਾਰਟੀ ਦੇ ਸੰਗਠਨ ਇੰਚਾਰਜ ਗੜ੍ਹਸ਼ੰਕਰ ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮਾਨ ਸਰਕਾਰ ਦੇ ਸਾਢੇ ਤਿੰਨ ਸਾਲ ਦੇ ਕਾਰਜਕਾਲ ਨੂੰ ਦੇਖਦੇ ਹੋਏ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਨਤੀਜਿਆ ਤੋ ਸਾਫ ਪਤਾ ਚੱਲ ਗਿਆ ਕਿ ਪੰਜਾਬ ਦੇ ਲੋਕ ਵਿਕਾਸ ਚਾਹੁੰਦੇ ਹਨ। ਨਾ ਕੇ ਜਾਤੀ ਧਰਮ ਦੀ ਰਾਜਨੀਤੀ ਨੂੰ ਪਸੰਦ ਕਰਦੇ ਹਨ। ਪੰਜਾਬ ਵਿਚ ਹੁਣ ਪਹਿਲਾਂ ਨਾਲੋ ਕਿਤੇ ਜਿਆਦਾ ਪਿੰਡਾ ਅਤੇ ਸ਼ਹਿਰਾਂ ਦਾ ਵਿਕਾਸ ਹੋਵੇਗਾ।
ਪਿਡਾ ਅਤੇ ਸ਼ਹਿਰਾਂ ਨੂੰ ਗ੍ਰਾਂਟਾਂ ਦੀ ਕਮੀ ਨਹੀ ਆਉਣ ਦਿੱਤੀ ਜਾਵੇਗੀ। ਨੌਕਰੀਆਂ ਲਗਾਤਾਰ ਦਿੱਤੀਆ ਜਾ ਰਹੀਆ ਹਨ। ਉਹ ਵੀ ਬਿਨਾ ਭੇਦਭਾਵ ਅਤੇ ਬਿਨਾ ਰਿਸ਼ਵਤ ਤੋ ਜੋ ਪਹਿਲਾ ਅਜਿਹਾ ਨਹੀ ਸੀ ਹੁੰਦਾ। ਸੜਕਾਂ ਦਾ ਕੰਮ ਜੋਰ-ਸ਼ੋਰ ਨਾਲ ਚੱਲ ਪੰਜਾਬ ਦੀਆ ਸਾਰੀਆਂ ਸੜਕਾਂ ਬਣਕੇ ਤਿਆਰ ਹੋ ਜਾਣਗੀਆ। ਮਾਨ ਸਰਕਾਰ ਨੇ ਕੀਤਾ ਹਰ ਵਾਦਾ ਪੂਰਾ ਕੀਤਾ ਜਾਵੇਗਾ।
ਆਉਣ ਵਾਲੇ ਵਿਧਾਨ ਸਭਾ ਇਲੈਕਸ਼ਨ ਵੀ ਆਮ ਆਦਮੀ ਪਾਰਟੀ ਜਿੱਤੇਗੀ ਅਤੇ ਦੁਵਾਰਾ ਸਰਕਾਰ ਬਣਾਏਗੀ। 4 ਜਿਲਾ ਪ੍ਰੀਸ਼ਦ ਦੀਆ ਸੀਟਾ 3 ਗੜ੍ਹਸ਼ੰਕਰ ਅਤੇ 1 ਮਾਹਿਲਪੁਰ ਵੀ ਆਮ ਆਦਮੀ ਪਾਰਟੀ ਨੇ ਜਿੱਤੀਆ ਹਨ।
ਬਲਾਕ ਸੰਮਤੀ ਜਿਲਾ ਪ੍ਰੀਸ਼ਦ ਚੋਣਾ ਵਿਚ ਪੰਜਾਬ ਦੇ ਲੋਕਾਂ ਨੇ ਮਾਨ ਸਰਕਾਰ ਦੀਆ ਲੋਕਪੱਖੀ ਨੀਤੀਆ ਨੂੰ ਆਪਣਾ ਸਮਰਥਨ ਦਿੱਤਾ
