ਹੁਸ਼ਿਆਰਪੁਰ:- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਗੜ੍ਹਸੰਕਰ ਤੋਂ ਸਮੂਹ ਅਕਾਲੀ ਵਰਕਰਾਂ ਨੇ ਆਮ ਆਦਮੀ ਪਾਰਟੀ ਦੇ ਐਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਰੌਕੀ ਭਲਵਾਨ ਅਤੇ ਮੱਖਣ ਸਿੰਘ ਚੌਹਾਨ ਬਲਾਕ ਇੰਚਾਰਜ ਆਮ ਆਦਮੀ ਪਾਰਟੀ ਗੜ੍ਹਸੰਕਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਤੇ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਨੂੰ ਆਖਿਆ।
ਇਸ ਮੌਕੇ ਮਨਪ੍ਰੀਤ ਸਿੰਘ ਰੌਕੀ ਨੇ ਕਿਹਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਹਰ ਉਪਰਾਲਾ ਸਾਰੇ ਭਰਾਵਾਂ ਨਾਲ ਰਲ ਕੇ ਕਰਾਂਗਾ ਜੋ ਮੇਰੇ ਨਾਲ ਵਧੀਕੀ ਕੀਤੀ ਗਈ ਹੈ। ਉਸਦੀ ਦਰਖਾਸਤ ਮੈਂ ਐਸ ਐਸ ਪੀ ਸਾਹਿਬ ਨੂੰ ਦੇ ਰਿਹਾ ਹਾਂ। ਮੈਨੂੰ ਜ਼ਿਲ੍ਹਾ ਪਰਿਸ਼ਦ ਚੋਣਾਂ ਤੋਂ ਰੋਕਣ ਲਈ ਜੋ ਗਲਤ ਤਰੀਕਾ ਵਰਤਿਆ ਗਿਆ। ਮੈਂ ਇਨਸਾਫ਼ ਮਿਲਣ ਤੱਕ ਇਹ ਲੜਾਈ ਲੜਾਂਗਾ।
ਇਸ ਮੌਕੇ ਜਥੇਦਾਰ ਇਕਬਾਲ ਸਿੰਘ ਖੇੜਾ ਜੋਗਾ ਸਿੰਘ ਇਬਰਾਹਿਮਪੁਰ ਹਰਪ੍ਰੀਤ ਸਿੰਘ ਬੈਂਸ ਜਿੰਦਰ ਸਿੰਘ ਫ਼ਤਿਹਪੁਰ ਹਰਪ੍ਰੀਤ ਸਿੰਘ ਰਿੰਕੂ ਬੇਦੀ ਜਸਕਮਲ ਸਿੰਘ ਢਾਡਾ ਕਲਾਂ ਜਸਵਿੰਦਰ ਸਿੰਘ ਲੱਲੀਆਂ ਲਖਵੀਰ ਸਿੰਘ ਕਾਲੇਵਾਲ ਸੁਰਿੰਦਰ ਸਿੰਘ ਗੜਸੰਕਰ ਜਤਿੰਦਰ ਸਿੰਘ ਬੇਦੀ ਮਾਹਿਲਪੁਰ ਸੁਖਵਿੰਦਰ ਸਿੰਘ ਰੁੜਕੀ ਖਾਸ ਜਗਪਾਲ ਸਿੰਘ ਰੁੜਕੀ ਖਾਸ ਦਿਲਬਾਗ ਸਿੰਘ ਰੁੜਕੀ ਖਾਸ ਕੁਲਵਰਨ ਸਿੰਘ ਮੋਇਲਾ ਅਵਤਾਰ ਸਿੰਘ ਪਰਮਾਰ ਬਿੰਜੋਂ ਨਿਸ਼ਾਨ ਸਿੰਘ ਸਮੁੰਦੜਾ ਸੁਖਵੀਰ ਸਿੰਘ ਭੰਮੀਆਂ, ਗੁਰਦਿਆਲ ਸਿੰਘ ਦੁੱਗਰੀ ਕੁਲਵੀਰ ਸਿੰਘ ਡੋਗਰਪੁਰ ਗੁਰਪਾਲ ਸਿੰਘ ਹੇਲਰਾਂ ਸਰੂਪ ਸਿੰਘ ਹੇਲਰਾਂ ਜਗਮੋਹਣ ਸਿੰਘ ਹਵੇਲੀ ਪਰਮਜੀਤ ਸਿੰਘ ਪੰਮਾ ਸੁਖਜੀਤ ਸਿੰਘ ਸੁੱਖਾ ਲਵਲੀ ਮਾਹਿਲਪੁਰ ਕੁਲਦੀਪ ਸਿੰਘ ਨੰਗਲ ਕਲਾਂ ਸਤਵੀਰ ਸਿੰਘ ਨੰਗਲ ਕਲਾਂ ਨਵਪ੍ਰੀਤ ਨਵੀ ਸੈਲਾ ਕਲਾਂ ਇੰਦਰਜੀਤ ਸਿੰਘ ਸਲੇਮਪੁਰ ਮੇਜਰ ਸਿੰਘ ਸਹੋਤਾ ਪੱਦੀ ਸੂਰਾ ਸਿੰਘ ਸਰਬਜੀਤ ਸਿੰਘ ਪੱਦੀ ਸੂਰਾ ਸਿੰਘ ਬਲਕਾਰ ਸਿੰਘ ਸਕਰੂਲੀ ਬਲਵਿੰਦਰ ਸਿੰਘ ਬੈਂਸ ਖੇੜਾ ਸੁਖਵਿੰਦਰ ਸਿੰਘ ਢਾਡਾ ਕਲਾਂ ਧਰਮਿੰਦਰ ਬਿੱਲਾ ਸੁਰੇਸ਼ ਕੁਮਾਰ ਜਾਲੀ ਮੱਖਣ ਸਿੰਘ ਨੰਗਲ ਕਲਾਂ ਅਵਤਾਰ ਸਿੰਘ ਲੰਬੜਦਾਰ ਢਾਡਾ ਕਲਾਂ ਅਵਤਾਰ ਸਿੰਘ ਸੰਘਾ ਕੁਲਵਿੰਦਰ ਸਿੰਘ ਸਾਬਕਾ ਸਰਪੰਚ ਢਾਡਾ ਕਲਾਂ ਆਦਿ ਹਾਜਰ ਸਨ।
