ਚੰਡੀਗੜ੍ਹ, 28 ਦਸੰਬਰ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸ਼ਨੀਵਾਰ ਨੂੰ ਹਰਿਆਣਾ ਨਿਵਾਸ ਵਿੱਚ ਹੋਈ ਹਾਈ ਪਾਰਵਰਡ ਵਰਕਸ ਪਰਚੇਜ਼ ਕਮੇਟੀ (ਐਚਪੀਡਬਲਿਯੂਪੀਸੀ) ਦੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਮਹਤੱਵਪੂਰਣ ਢਾਂਚਿਆਂ ਅਤੇ ਵਿਕਾਸ ਪਰਿਯੋਜਨਾਵਾਂ ਦੇ ਪ੍ਰਸਤਾਵਾਂ 'ਤੇ ਵਿਚਾਰ-ਵਟਾਂਦਰਾਂ ਕੀਤਾ ਗਿਆ ਅਤੇ ਸੇਵਾਵਾਂ ਅਤੇ ਕੰਮਾਂ ਦੀ ਖਰੀਦ ਨਾਲ ਸਬੰਧਿਤ ਮਹਤੱਵਪੂਰਣ ਫੈਸਲੇ ਕੀਤੇ ਗਏ।
ਮੀਟਿੰਗ ਵਿੱਚ ਕੁੱਲ 58 ਟੈਂਡਰਾਂ 'ਤੇ ਵਿਚਾਰ ਕੀਤਾ ਗਿਆ, ਜਿਨ੍ਹਾਂ ਦੀ ਕੁੱਲ ਅੰਦਾਜਾ ਲਾਗਤ ਲਗਭਗ 4216 ਕਰੋੜ ਰੁਪਏ ਸੀ। ਇੰਨ੍ਹਾਂ ਵਿੱਚੋਂ 2 ਟੈਂਡਰਾਂ ਨੂੰ ਰਿਟੇਂਡਰ ਕਰਨ ਦਾ ਫੈਸਲਾ ਕੀਤਾ ਗਿਆ। ਬਾਕੀ 56 ਟੈਂਡਰਾਂ, ਜਿਨ੍ਹਾਂ ਦੀ ਕੁੱਲ ਅੰਦਾਜਾ ਲਾਗਤ ਲਗਭਗ 4166 ਕਰੋੜ ਰੁਪਏ ਸੀ, 'ਤੇ ਬੋਲੀਦਾਤਾਵਾਂ ਦੇ ਨਾਲ ਵਿਸਤਾਰ ਨੇਗੋਸਇਏਸ਼ਨ ਦੇ ਬਾਅਦ ਕੁੱਲ ਕੰਮ ਮੁੱਲ ਲਗਭਗ 4016 ਕਰੋੜ ਰੁਪਏ 'ਤੇ ਸਹਿਮਤੀ ਬਣੀ। ਇਸ ਤਰ੍ਹਾ ਨੇਗੋਸਇਏਸ਼ਨ ਪ੍ਰਕ੍ਰਿਆ ਰਾਹੀਂ ਲਗਭਗ 150 ਕਰੋੜ ਰੁਪਏ ਦੀ ਅੰਦਾਜਾ ਬਚੱਤ ਯਕੀਨੀ ਕੀਤੀ ਗਈ, ਜਿਸ ਨਾਲ ਸੂਬਾ ਸਰਕਾਰ ਦੇ ਵਿੱਤੀ ਪ੍ਰਬੰਧਨ, ਪਾਰਦਰਸ਼ਿਤਾ ਅਤੇ ਸਰੋਤਾਂ ਦੇ ਕੁਸ਼ਲ ਵਰਤੋ ਨੂੰ ਮਜਬੂਤੀ ਮਿਲੀ ਹੈ।
ਮੀਟਿੰਗ ਵਿੱਚ ਊਰਜਾ ਮੰਤਰੀ ਸ੍ਰੀ ਅਨਿਲ ਵਿਜ, ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ, ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀ ਵਿਪੁਲ ਗੋਇਲ, ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਅਤੇ ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਮੌਜੂਦ ਰਹੇ।
ਮੀਟਿੰਗ ਵਿੱਚ ਬਿਜਲੀ ਵੰਡ ਖੇਤਰ ਨੂੰ ਮਜਬੂਤ ਕਰਨ ਤਹਿਤ ਨਵੀਨੀਕ੍ਰਿਤ ਸੁਧਾਰ ਅਧਾਰਿਤ ਅਤੇ ਨਤੀਜੇ ਨਾਲ ਜੁੜੇ ਬਿਜਲੀ ਵੰਡ ਖੇਤਰ ਯੋਜਨਾ (ਆਰਡੀਐਸਐਸ) ਦੇ ਤਹਿਤ ਪੇਸ਼ ਪ੍ਰਸਤਾਵਾਂ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ। ਇਸ ਦੇ ਤਹਿਤ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਅਤੇ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਵੱਖ-ਵੱਖ ਖੇਤਰਾਂ ਵਿੱਚ ਵੰਡ ਬੁਨਿਆਦੀ ਢਾਂਚਾ ਵਿਕਾਸ, ਲਾਇਨ ਲਾਸ ਵਿੱਚ ਕਮੀ, ਨਵੇਂ 33 ਕੇਵੀ ਸਬ-ਸਟੇਸ਼ਨਾਂ ਦੀ ਸਥਾਪਨਾ ਅਤੇ ਮੌਜੂਦਾ ਸਬ-ਸਟੇਸ਼ਨਾਂ ਦੇ ਵਿਸਥਾਰ ਅਤੇ ਮਜਬੂਤੀਕਰਣ ਨਾਲ ਸਬੰਧਿਤ ਕੰਮਾਂ ਲਈ ਟੈਂਡਰ ਪ੍ਰਕ੍ਰਿਆ ਪੂਰੀ ਕਰ ਚੁੱਕੀ ਫਰਮਾਂ/ਏਜੰਸੀਆਂ ਨੂੰ ਕੰਮ ਅਲਾਟ ਕਰਨ ਦੀ ਮੰਜੂਰੀ ਦਿੱਤੀ ਗਈ।
ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਤਹਿਤ ਡੱਬਵਾਲੀ, ਨਰਵਾਨਾ, ਸੋਹਨਾ, ਸਿਰਸਾ, ਗੁਰੂਗ੍ਰਾਮ-2, ਫਤਿਹਾਬਾਦ, ਹਿਸਾਰ, ਨਾਰਨੌਲ ਅਤੇ ਰਿਵਾੜੀ ਖੇਤਰਾਂ ਵਿੱਚ ਵੰਡ ਬੁਨਿਆਦੀ ਢਾਚਾ ਵਿਕਾਸ ਅਤੇ ਸਬ-ਸਟੇਸ਼ਨ ਮਜਬੂਤੀਕਰਣ ਨਾਲ ਸਬੰਧਿਤ ਕੰਮਾਂ ਨੂੰ ਮੰਜੁਰੀ ਪ੍ਰਦਾਨ ਕੀਤੀ ਗਈ।
ਇਸੀ ਤਰ੍ਹਾ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਤਹਿਤ ਪੰਚਕੂਲਾ, ਪਿੰਜੌਰ, ਬਰਵਾਲਾ, ਰਾਏਪੁਰ ਰਾਣੀ, ਪਾਣੀਪਤ, ਕਰਨਾਲ, ਸਮਾਲਖਾ ਅਤੇ ਰੋਹਤਕ ਜੋਨ ਦੇ ਵੱਖ-ਵੱਖ ਖੇਤਰਾਂ ਵਿੱਚ ਵੰਡ ਵਿਵਸਥਾ ਦੇ ਮਜਬੂਤੀਕਰਣ ਅਤੇ ਸਬ-ਸਟੇਸ਼ਨ ਵਿਸਤਾਰ ਨਾਲ ਸਬੰਧਿਤ ਕੰਮਾਂ ਨੂੰ ਮੰਜੂਰੀ ਦਿੱਤੀ ਗਈ।
ਗੁਰੂਗ੍ਰਾਮ ਵਿੱਚ ਐਸਸੀਏਡੀਏ ਅਤੇ ਡੀਐਮਐਸ/ਓਐਮਐਸ ਪ੍ਰਣਾਲੀ ਦੇ ਲਾਗੂ ਕਰਨ ਨਾਲ ਸਬੰਧਿਤ ਪ੍ਰਸਤਾਵ ਨੂੰ ਵੀ ਮੀਟਿੰਗ ਵਿੱਚ ਮੰਜੂਰੀ ਪ੍ਰਦਾਨ ਕੀਤੀ ਗਈ।
ਏਜੰਡਾਂ ਵਿੱਚ ਸ਼ਾਮਿਲ ਫਰੀਦਾਬਾਦ ਅਤੇ ਗੁਰੂਗ੍ਰਾਮ ਵਿੱਚ ਆਰਡੀਐਸਐਸ ਯੋਜਨਾ ਤਹਿਤ 66 ਕੇਵੀ ਸਬ-ਸਟੇਸ਼ਨਾਂ ਨਾਲ ਜੁੜੇ 11 ਕੇਵੀ ਸ਼ਹਿਰੀ ਅਤੇ ਉਦਯੋਗਿਕ ਫੀਡਰਾਂ ਦੀ ਬਿਜਲੀ ਵੰਡ ਬੁਨਿਆਦੀ ਢਾਂਚੇ ਦੇ ਮਜਬੂਤੀਕਰਣ ਅਤੇ ਆਧੁਨਿਕੀਕਰਣ ਨਾਲ ਸਬੰਧਿਤ ਕੰਮਾਂ ਲਈ ਟੈਂਡਰ ਨੂੰ ਰਿਟੇਂਡਰ ਕਰਨ ਦਾ ਫੈਸਲਾ ਕੀਤਾ ਗਿਆ।
ਇਸ ਤੋਂ ਇਲਾਵਾ, ਮੀਟਿੰਗ ਵਿੱਚ ਸ਼ਹਿਰੀ ਵਿਕਾਸ ਅਤੇ ਬੁਨਿਆਦੀ ਢਾਚਾ ਨਾਲ ਸਬੰਧਿਤ ਕਈ ਹੋਰ ਮਹਤੱਵਪੂਰਣ ਪਰਿਯੋਜਨਾਵਾਂ ਨੂੰ ਵੀ ਮੰਜੂਰੀ ਪ੍ਰਦਾਨ ਕੀਤੀ ਗਈ। ਇੰਨ੍ਹਾਂ ਵਿੱਚ ਸੋਨੀਪਤ ਮਹਾਨਗਰ ਵਿਕਾਸ ਅਥਾਰਿਟੀ ਤਹਿਤ ਸੈਕਟਰ 5/6, 6/9 ਅਤੇ 5/0 ਦੇ ਵਿੱਚ ਮਾਸਟਰ ਰੋਡਸ ਦੇ ਬਾਕੀ ਹਿੱਸਿਆਂ ਦੇ ਚਾਰ ਲੇਣ ਚੌੜੀਕਰਣ ਅਤੇ ਸੁਧਾਰ ਕੰਮ, ਪੰਚਕੂਲਾ ਵਿੱਚ ਘੱਗਰ ਨਦੀਂ 'ਤੇ ਸੈਕਟਰ-3 ਅਤੇ ਸੈਕਟਰ-21 ਨੂੰ ਸੈਕਟਰ-23 ਅਤੇ ਸੈਕਟਰ-25 ਨਾਲ ਜੋੜਨ ਵਾਲੀ ਸੜਕ 'ਤੇ ਪੰਚਕੂਲਾ ਗੋਲਫ ਕਲੱਬ ਦੇ ਨੇੜੇ ਮੌਜੂਦਾ ਪੁੱਲ ਦੇ ਨੇੜੇ ਇੱਕ ਨਵੇਂ ਉੱਚ ਪੱਧਰੀ ਪੁੱਲ ਦਾ ਨਿਰਮਾਣ (ਈਪੀਸੀ ਮੋਡ 'ਤੇ), ਪੰਚਕੂਲਾ ਮਹਾਨਗਰ ਵਿਕਾਸ ਅਥਾਰਿਟੀ ਦੇ ਤਹਿਤ ਸ਼ਹਿਰ ਤੋਂ ਲੰਘਣ ਵਾਲੀ ਦੋ ਜਲਧਾਰਾਵਾਂ ਦੇ ਸੁੰਦਰੀਕਰਣ ਅਤੇ ਪੁਨਰ ਜੀਵਨ ਅਤੇ ਉਨ੍ਹਾਂ ਦੇ ਨੇੜੇ ਦੇ ਖੇਤਰਾਂ ਦੇ ਵਪਾਰਕ ਅਤੇ ਮਨੋਰੰਜਨ ਵਰਤੋ ਨਾਲ ਸਬੰਧਿਤ ਪਰਿਯੋਜਨਾਵਾਂ।
ਫਰੀਦਾਬਾਦ ਦੇ ਸੈਕਟਰ-78 ਅਤੇ ਗੁਰੂਗ੍ਰਾਮ ਦੇ ਸੈਕਟਰ-9 ਵਿੱਚ ਕੰਮ ਕਰ ਰਹੀ ਮਹਿਲਾਵਾਂ ਲਈ ਆਧੁਨਿਕ ਹੋਸਟਲ ਭਵਨਾਂ ਦਾ ਨਿਰਮਾਣ, ਜਿਸ ਵਿੱਚ ਸਿਵਲ, ਬਿਜਲੀ, ਪਲੰਬਿੰਗ, ਫਾਇਰ ਫਾਈਟਿੰਗ, ਫਾਇਰ ਅਲਾਰਮ, ਸੀਸੀਟੀਵੀ, ਐਚਵੀਏਸੀ, ਲਿਫਟ, ਹੋਰਟੀਕਲਚਰ ਅਤੇ ਹੋਰ ਸਹਾਇਕ ਕੰਮਾਂ ਸਮੇਤ ਨਿਰਧਾਰਿਤ ਸਮੇਂ ਤੱਕ ਰੱਖ-ਰਖਾਵ ਸ਼ਾਮਿਲ ਹੈ।
ਇਸ ਤੋਂ ਇਲਾਵਾ, ਭਿਵਾਨੀ ਸਥਿਤ ਸਕੂਲ ਸਿਖਿਆ ਬੋਰਡ ਪਰਿਸਰ ਵਿੱਚ ਕੰਵੇਂਸ਼ਨ ਸੈਂਟਰ ਭਵਨ ਦੇ ਬਾਕੀ ਕੰਮਾਂ ਨੁੰ ਪੂਰਾ ਕਰਨ ਨਾਲ ਸਬੰਧਿਤ ਪ੍ਰਸਤਾਵ ਨੂੰ ਵੀ ਮੀਟਿੰਗ ਵਿੱਚ ਮੰਜੂਰੀ ਪ੍ਰਦਾਨ ਕੀਤੀ ਗਈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਮੰਜੂਰ ਕੰਮਾਂ ਨੂੰ ਪੂਰੀ ਗੁਣਵੱਤਾ, ਪਾਰਦਰਸ਼ਿਤਾ ਅਤੇ ਸਮੇਂ ਸਿਰ ਯਕੀਨੀ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਾਰੀ ਪਰਿਯੋਜਨਾਵਾਂ ਵਿੱਚ ਘੱਟੋ ਘੱਟ ਲਾਗਤ 'ਤੇ ਵੱਧ ਤੋਂ ਵੱਧ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਟਿਕਾਊ, ਲੰਬੇ ਸਮੇਂ ਅਤੇ ਘੱਟ ਰੱਖ-ਰਖਾਵ ਵਾਲੀ ਨਿਰਮਾਣ ਸਮੱਗਰੀ ਦੀ ਵਰਤੋ ਕੀਤੀ ਜਾਵੇ।
ਮੀਟਿੰਗ ਵਿੱਚ ਹਰਿਆਣਾ ਅਰਬਨ ਡਿਵੇਲਪਮੈਂਟ ਅਥਾਰਿਟੀ ਦੇ ਪ੍ਰਿੰਸੀਪਲ ਏਡਵਾਈਜਰ ਸ੍ਰੀ ਡੀ ਐਸ ਢੇਸੀ, ਲੋਕ ਨਿਰਮਾਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ, ਊਰਜਾ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਸ਼ਿਆਮਲ ਮਿਸ਼ਰਾ, ਉਦਯੋਗ ਅਤੇ ਵਪਾਰ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ, ਸੋਨੀਪਤ ਮਹਾਨਗਰ ਵਿਕਾਸ ਅਥਾਰਿਟੀ ਦੀ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀਮਤੀ ਏ. ਮੋਨਾ ਸ਼੍ਰੀਨਿਵਾਸ, ਸਪਲਾਈ ਅਤੇ ਨਿਪਟਾਨ ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਪੰਕਜ, ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਦੇ ਪ੍ਰਬੰਧ ਨਿਦੇਸ਼ਕ ਡਾ. ਆਦਿਤਅ ਦਹੀਆ ਸਮੇਤ ਸਬੰਧਿਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹੋਈ ਹਾਈ ਪਾਰਵਰਡ ਵਰਕਸ ਪਰਚੇਜ਼ ਕਮੇਟੀ ਦੀ ਮੀਟਿੰਗ
