ਚੰਡੀਗੜ੍ਹ, 19 ਜਨਵਰੀ:- ਹਰਿਆਣਾ ਸਾਹਿਤ ਅਤੇ ਸੰਸਕ੍ਰਿਤੀ ਅਕਾਦਮੀ ਪੰਚਕੂਲਾ ਦੇ ਸੰਸਕ੍ਰਿਤ ਸੈਲ ਵੱਲੋਂ ਸਵਾਮੀ ਵਿਵੇਕਾਨੰਦ ਜੈਯੰਤੀ ਦੇ ਉਪਲੱਖ ਵਿੱਚ ਅੱਜ ਅਕਾਦਮੀ ਭਵਨ ਸਥਿਤ ਮਹਾਰਾਜਾ ਦਾਹਿਰ ਸੇਨ ਆਡੀਟੋਰਿਅਮ  ਵਿੱਚ ਸੰਸਕ੍ਰਿਤ ਭਾਸ਼ਣ ਪ੍ਰਤੀਯੋਗਿਤਾ ਅਤੇ ਵੈਚਾਰਿਕ ਸੈਮੀਨਾਰ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਪ੍ਰੋਗਰਾਮ ਵਿੱਚ ਸਿੱਖਿਆ, ਸੰਸਕ੍ਰਿਤੀ ਅਤੇ ਯੁਵਾਵਾਂ ਦੀ ਭੂਮਿਕਾ ਜਿਹੇ ਮਹਤੱਵਪੂਰਨ ਵਿਸ਼ਿਆਂ 'ਤੇ, ਵਿਚਾਰ ਪੇਸ਼ ਕੀਤੇ ਗਏ।
ਅਕਾਦਮੀ ਦੇ ਕਾਰਜਕਾਰੀ ਡਿਪਟੀ ਚੇਅਰਮੈਨ ਡਾ. ਕੁਲਦੀਪ ਚੰਦ ਅਗਨੀਹੋਤਰੀ ਨੇ ਆਪਣੇ ਭਾਸ਼ਣ ਵਿੱਚ ਸਵਾਮੀ ਵਿਵੇਕਾਨੰਦ ਦੇ ਆਦਰਸ਼ਾਂ ਨਾਲ ਪ੍ਰੇਰਿਤ ਹੋ ਕੇ ਕਨੇਕਟ ਅਤੇ ਕਨੈਕਸ਼ਨ ਦੀ ਅਵਧਾਰਨਾ ਨੂੰ ਸਰਲ ਸ਼ਬਦਾਂ ਵਿੱਚ ਸਮਝਾਇਆ ਅਤੇ ਯੁਵਾਵਾਂ ਨੂੰ ਸਮਾਜ ਨਾਲ ਸਸ਼ਕਤ ਜੁੜਾਵ ਸਥਾਪਿਤ ਕਰਨ ਦੀ ਅਪੀਲ ਕੀਤੀ।
ਵਿਦਵਤਾਪੂਰਨ ਸੈਮੀਨਾਰ ਦੇ ਸਮਾਪਨ ਮੌਕੇ 'ਤੇ ਸੰਸਕ੍ਰਿਤ ਪ੍ਰਕੋਸ਼ਠ ਦੇ ਨਿਦੇਸ਼ਕ  ਡਾ. ਚਿਤਰੰਜਨ ਦਿਆਲ ਸਿੰਘ ਕੌਸ਼ਲ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਵਾਮੀ ਵਿਵੇਕਾਨੰਦ ਜੀ ਦੇ ਜੀਵਨ-ਦਰਸ਼ਨ ਨੂੰ ਗ੍ਰਹਿਣ ਕਰਨ ਦੀ ਜਰੂਰਤ 'ਤੇ ਬਲ ਦਿੱਤਾ।
ਪ੍ਰੋਗਰਾਮ ਵਿੱਚ ਮੁੱਖ ਬੁਲਾਰਿਆਂ ਵੱਜੋਂ ਪ੍ਰੋਫੈਸਰ ਆਰ. ਕੇ. ਦੇਸਵਾਲ, ਡਾ. ਰਾਮਚੰਦਰ, ਡਾ. ਆਸ਼ੁਤੋਸ਼ ਅੰਗਿਰਸ ਅਤੇ ਡਾ. ਜਿਤੇਂਦਰ ਆਰਿਆ ਨੇ ਹਿੱਸਾ ਲਿਆ। ਭਾਸ਼ਣ ਕੰਪੀਟੀਸ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਮਹੇਸ਼ ਸ਼ਰਮਾ ਨੂੰ ਪਹਿਲਾ, ਅਤੁਲ ਸ਼ਰਮਾ ਨੂੰ ਦੂਜਾ ਅਤੇ ਵੈਭਵ ਸ਼ਰਮਾ ਨੂੰ ਤਿੱਜਾ ਪੁਰਸਕਾਰ ਪ੍ਰਦਾਨ ਕੀਤਾ ਗਿਆ। ਉੱਥੇ ਹੀ ਮਨਦੀਪ ਕੌਰ ਨੂੰ ਪ੍ਰੋਤਸਾਹਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।