ਚੰਡੀਗੜ੍ਹ, 25 ਮਾਰਚ:- ਹਰਿਆਣਾ ਰਾਇਟ ਟੂ ਸਰਵਿਸ ਕਮੀਸ਼ਨ ਅਤੇ ਤ੍ਰਿਪੁਰਾ ਸਰਕਾਰ ਦੇ ਵਿੱਚ ਆਟੋ ਅਪੀਲ ਸਿਸਟਮ (AAS) ਦੇ ਅਪਨਾਉਣ ਅਤੇ ਵਰਤੋ ਨੂੰ ਲੈ ਕੇ ਇੱਕ ਮਹਤੱਵਪੂਰਣ ਸਮਝੌਤਾ ਮੈਮੋ (ਐਮਓਯੂ) ਦਸਤਖਤ ਕੀਤਾ ਗਿਆ ਹੈ।
          ਕਮਿਸ਼ਨ ਦੇ ਬੁਲਾਰੇ ਨੇ ਦਸਿਆ ਕਿ ਇਸ ਸਮਝੌਤੇ ਦਾ ਉਦੇਸ਼ ਸੇਵਾ ਵੰਡ ਵਿੱਚ ਪਾਰਦਰਸ਼ਿਤਾ, ਜਵਾਬਦੇਹੀ ਅਤੇ ਸਮੇਂਬੱਧਤਾ ਯਕੀਨੀ ਕਰਨਾ ਹੈ। ਹਰਿਆਣਾ ਰਾਇਟ ਟੂ ਸਰਵਿਸ ਕਮੀਸ਼ਨ ਵੱਲੋਂ ਵਿਕਸਿਤ ਆਟੋ ਅਪੀਲ ਸਿਸਟਮ (AAS) ਇੱਕ ਤਕਨੀਕ ਅਧਾਰਿਤ ਪ੍ਰਣਾਲੀ ਹੈ, ਜੋ ਅਪੀਲਾਂ ਦੇ ਆਪਣੇ ਆਪ ਏਸਕੇਲੇਸ਼ਨ ਰਾਹੀਂ ਨਾਗਰਿਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਹਾਇਤ ਹੈ।
          ਉਨ੍ਹਾਂ ਨੇ ਦਸਿਆ ਕਿ ਭਾਰਤ ਸਰਕਾਰ ਦੇ ਕੈਬਨਿਟ ਸਕੱਤਰੇਤ ਵੱਲੋਂ ਵੀ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ ਇਸ ਪ੍ਰਣਾਲੀ ਨੂੰ ਅਪਨਾਉਣ ਦੀ ਸਿਫਾਰਿਸ਼ ਕੀਤੀ ਗਈ ਹੈ, ਤਾਂ ਜੋ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਈਜ਼ ਆਫ ਡੂਇੰਗ ਬਿਜਨੈਸ ਨੂੰ ਪ੍ਰੋਤਸਾਹਨ ਦਿੱਤਾ ਜਾ ਸਕੇ। ਇਸੀ ਲੜੀ ਵਿੱਚ ਤ੍ਰਿਪੁਰਾ ਸਰਕਾਰ ਨੇ ਇਸ ਪ੍ਰਣਾਲੀ ਨੂੰ ਅਪਨਾਉਣ ਵਿੱਚ ਦਿਲਚਸਪੀ ਦਿਖਾਈ ਹੈ।
          ਬੁਲਾਰੇ ਨੇ ਅੱਗੇ ਦਸਿਆ ਕਿ ਸਮਝੌਤੇ ਅਨੁਸਾਰ AAS ਦਾ ਸਵਾਮਿਤਵ ਪੂਰੀ ਤਰ੍ਹਾ ਨਾਲ ਹਰਿਆਣਾ ਰਾਇਟ ਟੂ ਸਰਵਿਸ ਕਮਿਸ਼ਨ ਦੇ ਕੋਲ ਰਹੇਗਾ ਅਤੇ ਤ੍ਰਿਪੁਰਾ ਸਰਕਾਰ ਨੂੰ ਇਸ ਦਾ ਸੀਮਤ, ਗੈਰ-ਵਿਸ਼ੇਸ਼ ਅਤੇ ਗੈਰ-ਟ੍ਰਾਂਸਫਰ ਵਰਤੋ ਦਾ ਅਧਿਕਾਰ ਦਿੱਤਾ ਗਿਆ ਹੈ। ਇਹ ਪ੍ਰਣਾਲੀ ਸਿਰਫ ਸਰਕਾਰੀ ਅਤੇ ਪਬਲਿਕ ਸੇਵਾ ਵੰਡ ਦੇ ਉਦੇਸ਼ ਲਈ ਹੀ ਵਰਤੋ ਕੀਤੀ ਜਾਵੇਗੀ।
          ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਸ ਪ੍ਰਣਾਲੀ ਦਾ ਕਿਸੇ ਵੀ ਤਰ੍ਹਾ ਦਾ ਵਪਾਰਕ ਵਰਤੋ ਨਹੀਂ ਕੀਤੀ ਜਾ ਸਕੇਗੀ ਅਤੇ ਬਿਨ੍ਹਾਂ ਪਹਿਲਾਂ ਅਨੁਮਤੀ ਦੇ ਕਿਸੇ ਤੀਜੇ ਪੱਖ ਦੇ ਨਾਲ ਇਸ ਨੂੰ ਸਾਂਝਾ ਨਹੀਂ ਕੀਤਾ ਜਾਵੇਗਾ। ਤ੍ਰਿਪੁਰਾ ਸਰਕਾਰ ਵੱਲੋਂ ਪ੍ਰਣਾਲੀ ਦੀ ਵਰਤੋ ਦੌਰਾਨ ਹਰਿਆਣਾ ਰਾਇਟ ਟੂ ਸਰਵਿਸ ਕਮੀਸ਼ਨ ਨੂੰ ਸਰੋਤ ਵਜੋ ਸਹੀ ਕੇ੍ਰਡਿਟ ਦੇਣਾ ਜਰੂਰੀ ਹੋਵੇਗਾ।
          ਬੁਲਾਰੇ ਨੇ ਦਸਿਆ ਕਿ ਇਹ ਪ੍ਰਣਾਲੀ ਸਹਿਯੋਗਾਤਮਕ ਸੰਘਵਾਦ ਦੀ ਭਾਵਨਾ ਤਹਿਤ ਤ੍ਰਿਪੁਰਾ ਸਰਕਾਰ ਨੂੰ ਮੁਫਤ ਉਪਲਬਧ ਕਰਾਈ ਜਾਵੇਗੀ। ਨਾਲ ਹੀ, ਜਰੂਰਤ ਅਨੁਸਾਰ ਹਰਿਆਣਾ ਰਾਇਟ ਟੂ ਸਰਵਿਸ ਕਮੀਸ਼ਨ ਤਕਨੀਕੀ ਮਾਰਗਦਰਸ਼ਨ ਅਤੇ ਕੰਸਲਟੇਸ਼ਨ ਵੀ ਪ੍ਰਦਾਨ ਕਰੇਗਾ, ਹਾਲਾਂਕਿ ਇਸ ਦੇ ਲਾਗੂ ਕਰਨ ਨਾਲ ਸਬੰਧਿਤ ਕਿਸੇ ਵੀ ਵਿੱਤੀ ਜਾਂ ਪਰਿਚਾਲਣ ਜਿਮੇਵਾਰੀ ਦਾ ਭੁਗਤਾਨ ਕਮਿਸ਼ਨ ਵੱਲੋਂ ਨਹੀਂ ਕੀਤਾ ਜਾਵੇਗਾ।
          ਉਨ੍ਹਾਂ ਨੇ ਇਹ ਵੀ ਦਸਿਆ ਕਿ ਦੋਨੋਂ ਪੱਖ ਇਸ ਸਮਝੌਤੇ ਤਹਿਤ ਸਾਂਝਾ ਕੀਤੀ ਗਈ ਤਕਨੀਕੀ ਅਤੇ ਪ੍ਰਸਾਸ਼ਨਿਕ ਜਾਣਕਾਰੀ ਦੀ ਗੁਪਤਤਾ ਬਣਾਏ ਰੱਖਣਗੇ। ਇਹ ਸਮਝੌਤਾ ਪੰਜ ਸਾਲਾਂ ਦੇ ਸਮੇਂ ਲਈ ਪ੍ਰਭਾਵੀ ਰਹੇਗਾ, ਜਿਸ ਨੂੰ ਆਪਸੀ ਸਹਿਮਤੀ ਨਾਂਲ ਅੱਗੇ ਵਧਾਇਆ ਜਾ ਸਕਦਾ ਹੈ। ਕਿਸੇ ਵੀ ਵਿਵਾਦ ਦੀ ਸਥਿਤੀ ਵਿੱਚ ਹੱਲ ਆਪਸੀ ਸਲਾਹ-ਮਸ਼ਵਰੇ ਨਾਲ ਕੀਤਾ ਜਾਵੇਗਾ ਅਤੇ ਜਰੂਰੀ ਹੋਣ 'ਤੇ ਮਾਮਲਾ ਚੰਡੀਗੜ੍ਹ/ਪੰਚਕੂਲਾ ਦੇ ਅਦਾਲਤਾਂ ਦੇ ਅਧਿਕਾਰ ਖੇਤਰ ਵਿੱਚ ਆਵੇਗਾ।