ਚੰਡੀਗੜ੍ਹ, 7 ਜਨਵਰੀ:- ਹਰਿਆਣਾ ਸਰਕਾਰ ਨੇ ਆਪਣੀ ਪ੍ਰਤੀਭੂਤਿਆਂ ( ਸਟੇਟ ਗਵਰਨਮੈਂਟ ਸਿਕਯੋਰਿਟੀਜ ) ਦੀ ਵਿਕਰੀ ਅਤੇ ਜਾਰੀ ਕਰਨ ਲਈ ਆਮ ਨਿਯਮ ਅਤੇ ਸ਼ਰਤਾਂ ਸੂਚਿਤ ਕੀਤੀਆਂ ਹਨ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਜਿਨ੍ਹਾਂ ਦੇ ਕੋਲ੍ਹ ਵਿਤੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੀ ਜਿੰਮੇਵਾਰੀ ਵੀ ਹੈ, ਵੱਲੋਂ ਇਸ ਸਬੰਧ ਵਿੱਚ ਸੂਚਨਾ ਜਾਰੀ ਕੀਤੀ ਗਈ ਹੈ ਜੋ 20 ਜੁਲਾਈ, 2007 ਦੀ ਸਾਬਕਾ ਸੂਚਨਾ ਨੂੰ ਪ੍ਰਤੀਸਥਾਪਿਤ ਕਰੇਗੀ।
ਸੂਚਨਾ ਅਨੁਸਾਰ, ਹਰਿਆਣਾ ਸਰਕਾਰ ਵੱਲੋਂ ਸਰਕਾਰੀ ਪ੍ਰਤੀਭੂਤਿਆਂ ਦੀ ਵਿਕਰੀ ਅਤੇ ਜਾਰੀ ਕਰਨ ਲਈ ਆਮ ਨੋਟੀਫਿਕੇਸ਼ਨ ਸਿਰਲੇਖ ਨਾਲ ਜਾਰੀ ਇਸ ਨੋਟੀਫਿਕੇਸ਼ਨ ਵਿੱਚ ਸਰਕਾਰੀ ਪ੍ਰਤੀਭੂਤਿਆਂ ਦੇ ਉਦੇਸ਼, ਪ੍ਰਕਾਰ, ਵਿਸ਼ੇਸ਼ਤਾਵਾਂ, ਯੋਗ ਨਿਵੇਸ਼ਕ ਅਤੇ ਜਾਰੀ ਕਰਨ ਦੀ ਪ੍ਰਕਿਰਿਆ ਦਾ ਵਰਣ ਕੀਤਾ ਗਿਆ ਹੈ। ਇਹ ਪ੍ਰਤੀਭੂਤਿਆਂ ਭਾਰਤ ਦੇ ਸੰਵਿਧਾਨ ਦੇ ਐਕਟ 293 (1) ਤਹਿਤ ਹਰਿਆਣਾ ਰਾਜ ਦੇ ਏਕੀਕ੍ਰਿਤ ਫੰਡ ਦੀ ਸੁਰੱਖਿਆ ਵਿਰੁੱਧ ਜਾਰੀ ਕੀਤੀ ਜਾਣਗੀਆਂ।
ਹਰਿਆਣਾ ਨੇ ਸਰਕਾਰੀ ਪ੍ਰਤੀਭੂਤਿਆਂ ਦੀ ਵਿਕਰੀ ਅਤੇ ਜਾਰੀ ਕਰਨ ਲਈ ਸੂਚਿਤ ਕੀਤੀਆਂ ਆਮ ਸ਼ਰਤਾਂ
