ਚੰਡੀਗੜ੍ਹ, 23 ਨਵੰਬਰ - ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ  ਸਿੰਘ ਰਾਣਾ ਨੇ ਸਾਰੇ ਸਰਕਾਰੀ ਅਧਿਕਾਰੀਆਂ ਅਤੇ ਪ੍ਰਾਈਵੇਟ ਖਾਦ ਕੀਟ ਨਾਸਕ ਡੀਲਰਾਂ ਨੂੰ ਸਖਤ ਨਿਰਦੇਸ਼ ਜਾਰੀ ਕਰਦੇ ਹੋਏ ਸਪਸ਼ਟ ਕੀਤਾ ਹੈ ਕਿ ਕਿਸਾਨਾਂ ਨੂੰ ਡੀਏਪੀ ਜਾਂ ਯੂਰੀਆ ਨਾਲ ਵਾਧੂ ਖਾਦ ,ਜਿੰਕ , ਕੀਟਨਾਸਕ ਜਾਂ ਕਿਸੇ ਹੋਰ ਖੇਤੀਬਾੜੀ ਸਮੱਗਰੀ ਨੂੰ ਜਬਰਨ ਖਰੀਦਣ ਲਈ ਰੋਕਣਾ ਪੂਰੀ ਤਰ੍ਹਾਂ ਨਾਲ ਪ੍ਰਤਿਬੰਦਿਤ ਹੈ।
ਸ੍ਰੀ ਰਾਣਾ ਨੇ ਕਿਹਾ ਕਿ ਕਿਸਾਨਾਂ ਨੂੰ ਅਵਾਂਛਿਤ ਉਤਪਾਦ ਖਰੀਦਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਖਾਦ ਵੰਡ ਸਬੰਧੀ ਸਪਸ਼ਟ ਦਿਸ਼ਾ ਨਿਰਦੇਸ਼ ਪਹਿਲਾਂ ਤੋਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਕੋਈ ਵੀ ਅਧਿਕਾਰੀ ਜਾਂ ਡੀਲਰ ਇਹਨਾਂ ਨਿਯਮਾਂ ਦਾ ਉਲੰਘਣ ਕਰਦਾ ਪਾਇਆ ਗਿਆ ਤਾਂ ਉਸ ਨੂੰ ਕਿਸੇ ਵੀ ਸਥਿਤੀ ਵਿੱਚ ਬਖਸ਼ਿਆ ਨਹੀਂ ਜਾਵੇਗਾ।
ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਅਧਿਕਾਰੀ ਜਾਂ ਡੀਲਰ ਡੀਏਪੀ ਜਾਂ ਯੂਰੀਆ ਨਾਲ ਵਾਧੂ ਉਤਪਾਦ ਖਰੀਦਣ ਦਾ ਦਬਾਉ ਪਾਉਣ ਦਾ ਹੈ ਤਾਂ ਕਿਸਾਨ ਤੁਰੰਤ ਟੋਲ ਫਰੀ ਨੰਬਰ 1800-180-1551 ਤੇ ਕੋਲ ਕਰਨ ਜਾਂ ਜਿਲਾ ਖੇਤੀਬਾੜੀ ਦਫਤਰ ਵਿੱਚ ਸ਼ਿਕਾਇਤ ਦਰਜ ਕਰਵਾਉਣ। ਕਿਸਾਨ ਬਲੋਕ ਜਾਂ ਜ਼ਿਲ੍ਹਾ ਪੱਧਰ ਤੇ ਖੇਤੀਬਾੜੀ ਅਧਿਕਾਰੀਆਂ ਨੂੰ ਵੀ ਆਪਣੀ ਸ਼ਿਕਾਇਤ ਦੇ ਸਕਦੇ ਹਨ। ਸਰਕਾਰ ਤੁਰੰਤ ਕਾਰਵਾਈ ਕਰੇਗੀ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਖਾਦ ਉਪਲਬਧਤਾ ਨੂੰ ਲੈ ਕੇ ਚਿੰਤਾ ਦੂਰ ਕਰਦੇ ਹੋਏ ਸ੍ਰੀ ਰਾਣਾ ਨੇ ਕਿਹਾ ਕਿ ਰਾਜ ਵਿੱਚ ਰਬੀ ਸੀਜਨ ਲਈ ਉਚਿਤ ਸਟੋਕ ਉਪਲਬਧ ਹੈ ।ਉਹਨਾਂ ਨੇ ਦੱਸਿਆ ਕਿ ਹਰਿਆਣਾ ਨੂੰ ਡੀਏਪੀ ਅਤੇ ਯੂਰੀਆ ਦੀ ਸਪਲਾਈ ਮਿਲ ਚੁੱਕੀ ਹੈ । ਕੇਂਦਰ ਸਰਕਾਰ ਨਾਲ ਨਿਮਤ ਰੂਪ ਨਾਲ ਸਪਲਾਈ ਜਾਰੀ ਹੈ ਅਤੇ ਸਾਰੇ ਜਿਲ੍ਹਿਆਂ ਵਿੱਚ ਉਚਿਤ ਬਫਰ ਸਟੋਕ ਬਣਾਏ ਰੱਖਿਆ ਗਿਆ ਹੈ।
ਹਾਲ ਹੀ ਵਿੱਚ ਜਬਰਨ ਬਿਕਰੀ ਦੀ ਮਿਲੀ ਸ਼ਿਕਾਇਤਾਂ ਦਾ ਜ਼ਿਕਰ ਕਰਦੇ ਹੋਏ ਸ੍ਰੀ ਰਾਣਾ ਨੇ ਦੱਸਿਆ ਕਿ ਤੁਰੰਤ ਕਾਰਵਾਈ ਕੀਤੀ ਗਈ ਸੰਬੰਧਿਤ ਡਿਲਰਾਂ ਵਿਰੁੱਧ ਐਫਆਈਆਰ ਦਰਜ ਕਰਾਈ ਗਈ ਅਤੇ ਉਹਨਾਂ ਦੇ ਲਾਈਸੈਂਸ ਨੂੰ ਰੱਦ ਕਰ ਦਿੱਤਾ ਗਿਆ।
ਕਿਸਾਨਾਂ ਨੂੰ ਭਰੋਸਾ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਰਾਜ ਸਰਕਾਰ ਕਿਸਾਨਾਂ ਦੀ ਹਰ ਸਮੱਸਿਆ ਨੂੰ ਪ੍ਰਾਥਮਿਕਤਾ ਨਾਲ ਹੱਲ ਕਰਨ ਲਈ ਤਿਆਰ ਹੈ। ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ। ਕਿਸਾਨਾਂ ਨੂੰ ਸਮੇਂ ਸਿਰ ਅਤੇ ਲੋੜ ਅਨੁਸਾਰ ਖਾਦ ਉਪਲਬਧ ਕਰਾਈ ਜਾਵੇਗੀ । ਕਿਸੇ ਵੀ ਡੀਲਰ ਜਾਂ ਅਧਿਕਾਰੀ ਨੂੰ ਕਿਸਾਨਾਂ ਦਾ ਸ਼ੋਸਣ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।