ਹੁਸ਼ਿਆਰਪੁਰ:- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭੁੰਗਰਨੀ ਦੇ ਸਕੂਲ ਖੇਡ ਮੈਦਾਨ ਵਿੱਚ ਮੁਫ਼ਤ ਕੈਂਸਰ ਅਤੇ ਅੱਖਾਂ ਦੀ ਜਾਂਚ ਦਾ ਮੈਡੀਕਲ ਕੈਂਪ 25 ਦਸੰਬਰ ਨੂੰ  ਲਗਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਤਾ ਰਾਮ ਕੌਰ ਵਿਰਾਸਤ ਕੇਂਦਰ ਭੁੰਗਰਨੀ (ਹੁਸ਼ਿਆਰਪੁਰ ) ਦੇ ਸੰਸਥਾਪਕ: ਡਾ. ਅਮਰਜੀਤ ਸਿੰਘ  ਬਲਗੀਰ ਹੋਰਾਂ  ਦੱਸਿਆ ਕਿ ਇਹ ਮੈਡੀਕਲ ਕੈਂਪ ਵਰਲਡ ਕੈਂਸਰ ਕੇਅਰ - ਯੂ  .ਕੇ .ਸਥਿਤ ਚੈਰੀਟੇਬਲ ਸੁਸਾਇਟੀ (ਡਾ. ਕੁਲਵੰਤ ਸਿੰਘ ਧਾਲੀਵਾਲ ਗਲੋਬਲ ਅੰਬੈਸਡਰ) ਦੀ ਅਗਵਾਈ ਵਿੱਚ 25 ਦਸੰਬਰ ਨੂੰ ਸਵੇਰੇ 10 ਵਜੇ ਤੋਂ 4 ਵਜੇ ਤੱਕ ਪਿੰਡ ਦੇ ਸਕੂਲ ਦੇ ਖੇਡ ਮੈਦਾਨ ਵਿੱਚ ਲਗਾਇਆ ਜਾ ਰਿਹਾ ਹੈ। 
ਜਿਸ ਵਿੱਚ  ਮਾਹਿਰ ਡਾਕਟਰਾਂ ਵਲੋਂ ਮੁਫ਼ਤ ਕੈਂਸਰ ਅਤੇ ਅੱਖਾਂ ਦੀ ਜਾਂਚ ਮੈਡੀਕਲ ਕੈਂਪ  ਮੈਸਰਜ਼ ਵਰਧਮਾਨ ਗਰੁੱਪ, ਲੁਧਿਆਣਾ, ਹੁਸ਼ਿਆਰਪੁਰ, ਪੰਜਾਬ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। 
ਇਸ ਕੈਂਸਰ ਜਾਗਰੂਕਤਾ ਕੈਂਪ ਵਿੱਚ ਕੈਂਸਰ ਦੀ ਜਾਂਚ ਅਤੇ ਜਾਣਕਾਰੀ ਲਈ ਫ੍ਰੀ ਸਹੂਲਤਾਂ, ਕੈਂਸਰ ਅਵੇਅਰਨੈੱਸ ਲੀਫਲੈੱਟ ਅਤੇ ਭਾਸ਼ਣ, ਸ਼ੂਗਰ ਅਤੇ ਬੀ.ਪੀ. ਚੈੱਕ-ਅੱਪ, ਡਾਕਟਰੀ ਜਾਂਚ ਅਤੇ ਸਲਾਹ,ਔਰਤਾਂ ਦੀ ਛਾਤੀ ਲਈ ਮੈਮੋਗ੍ਰਾਫੀ ਟੈਸਟ, ਅੱਖਾਂ ਦੀ ਜਾਂਚ ਅਤੇ 100 ਫ੍ਰੀ ਐਨਕਾਂ, ਔਰਤਾਂ ਦੀ ਬੱਚੇਦਾਨੀ ਲਈ ਪੈਪ-ਸਮੇਅਰ ਟੈਸਟ, ਬੰਦਿਆਂ ਦੇ ਗਦੂਦਾਂ ਦੀ ਜਾਂਚ ਲਈ ਪੀ.ਐਸ.ਏ. ਟੈਸਟ, ਬਲੱਡ ਕੈਂਸਰ ਦੀ ਜਾਂਚ ਲਈ ਟੈਸਟ, ਮੂੰਹ ਅਤੇ ਗਲੇ ਦੀ ਜਾਂਚ, ਹੱਡੀਆਂ ਦੀ ਜਾਂਚ ਲਈ ਟੈਸਟ, ਜਨਰਲ ਦਵਾਈਆਂ, ਕੈਂਸਰ ਮਰੀਜ਼ਾਂ ਨੂੰ  ਸਹੂਲਤਾਂ ਦਿੱਤੀਆਂ ਜਾਣਗੀਆਂ।
 ਇਸ ਕੈਂਪ ਦੇ ਆਯੋਜਨ ਵਿੱਚ ਗੁਰਦੁਆਰਾ ਗੁਰੂ ਹਰ ਰਾਏ ਸਾਹਿਬ, ਭੁੰਗਰਨੀ ਦੇ ਪ੍ਰਧਾਨ ਸੁਰਜੀਤ ਸਿੰਘ ਮਸੂਤਾ ਅਤੇ ਸਮੁੱਚੀ ਪ੍ਰਬੰਧਕ ਕਮੇਟੀ, ਗ੍ਰਾਮ  ਪੰਚਾਇਤ ਪਿੰਡ ਭੁੰਗਰਨੀ, ਅਮਰ ਕੌਰ ਚਰਨ ਕੌਰ ਵੈਲਫੇਅਰ ਸੁਸਾਇਟੀ ਭੁੰਗਰਨੀ,  ਜਨ ਕਲਿਆਣ ਸੁਸਾਇਟੀ ਭੁੰਗਰਨੀ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ,ਕਰੀਬੀ ਪਿੰਡਾਂ ਦੇ ਪ੍ਰਵਾਸੀ ਭਾਰਤੀਆ ਦਾ ਹੈ। ਇਸ ਮੌਕੇ ਧਰਮ ਸਿੰਘ ਜੰਜੂਆ, ਜਗਤਾਰ ਸਿੰਘ  ਭੁੰਗਰਨੀ, ਸੁਰਜੀਤ ਸਿੰਘ ਮਸੂਤਾ, ਰਤੀਸ਼ ਸਿੰਘ ਸਰੋਆ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।