ਪਟਿਆਲਾ, 24 ਜੂਨ - ਲਾਈਫ ਕੇਅਰ ਅਤੇ ਰਾਈਟ ਵੇ ਐਜੂਕੇਸ਼ਨ ਸਿਸਟਮ ਵੱਲੋਂ ਮੁਫਤ ਬਾਡੀ ਹੈਲਥ ਚੈਕਅੱਪ ਕੈਂਪ ਦਾ ਆਯੋਜਨ ਛੋਟੀ ਬਾਰਾਂਦਰੀ ਵਿਖੇ ਕੀਤਾ ਗਿਆ। ਵੱਖ-ਵੱਖ ਸ਼ਹਿਰਾਂ ਤੋਂ ਆਏ 50 ਦੇ ਕਰੀਬ ਲੋਕਾਂ ਨੇ ਇਸ ਹੈਲਥ ਚੈੱਕਅਪ ਕੈਂਪ ਵਿੱਚ ਆਪਣੀਆਂ ਸਮੱਸਿਆਵਾਂ ਨੂੰ ਦੱਸਿਆ ਅਤੇ ਮੌਕੇ ਤੇ ਹੀ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਮੁਫਤ ਸਲਾਹ ਅਤੇ ਦਵਾਈਆਂ ਦੇ ਕੇ ਉਹਨਾਂ ਦਾ ਨਿਵਾਰਨ ਕੀਤਾ ਗਿਆ।
ਕੈਂਪ ਦਾ ਉਦਘਾਟਨ ਰਾਈਟ ਵੇ ਐਜੂਕੇਸ਼ਨ ਦੇ ਡਾਇਰੈਕਟਰ ਬਲਕਾਰ ਸਿੰਘ ਚਹਿਲ ਪਾਤੜਾਂ ਵੱਲੋਂ ਕੀਤਾ ਗਿਆ ਅਤੇ ਸਫ਼ਲ ਹੈਲਥ ਚੈੱਕਅਪ ਕੈਂਪ ਲਗਾਉਣ ਲਈ ਉਹਨਾਂ ਨੇ ਸਾਰੀ ਟੀਮ ਨੂੰ ਵਧਾਈ ਦਿੱਤੀ। ਇਸ ਮੋਕੇ ਚੰਚਲ ਠਾਕੁਰ, ਪਰਮਜੀਤ ਸਿੰਘ ਬੇਦੀ, ਹਰਪ੍ਰੀਤ ਬੇਦੀ, ਗੁਰਤੇਜ ਸਿੰਘ ਬਰਨਾਲਾ, ਸਿਕੰਦਰ ਸਿੰਘ ਮਾਨਸਾ, ਜਸਵਿੰਦਰ ਕੌਰ ਸੂਰਤ ਸਿੰਘ ਗੁਰਵਿੰਦਰ ਕੌਰ ਪੁੰਡਰੀ ਹਰਿਆਣਾ, ਦਲਵਿੰਦਰ ਸਿੰਘ ਖੰਨਾ, ਰਣਧੀਰ ਸਿੰਘ ਨਾਭਾ, ਰਾਮ ਆਸਰਾ ਭਵਾਨੀਗੜ੍ਹ , ਹਰਜਿੰਦਰ ਸਿੰਘ , ਗੁਰਜੀਤ ਸਿੰਘ ਦੇਵੀਗੜ, ਹਰਨੇਕ ਸਿੰਘ ਪਟਿਆਲਾ, ਰਾਜੇਸ਼ ਸਿੰਘ ਪਟਿਆਲਾ, ਮਾਨਸੀ ਰਾਵਤ, ਸਾਕਸ਼ੀ ਅਤੇ ਪਰਵਿੰਦਰ ਸਿੰਘ ਪਟਿਆਲਾ ਹਾਜ਼ਰ ਸਨ।
ਮੁਫਤ ਬਾਡੀ ਹੈਲਥ ਚੈੱਕਅਪ ਕੈਂਪ ਲਾਇਆ
