ਪਟਿਆਲਾ, 9 ਜੁਲਾਈ:- ਪਿਛਲੀ ਰਾਤ ਇੱਥੋਂ ਦੀ ਅਫ਼ਸਰ ਕਲੋਨੀ ਦੇ ਬਾਤਿਸ਼ ਪਰਿਵਾਰ ਦੇ ਚਾਰ ਜੀਆਂ ਨੇ ਜ਼ਹਿਰੀਲਾ ਪਦਾਰਥ ਖਾ ਲਿਆ, ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ। ਬਾਕੀ ਦੋ ਜੀਆਂ ਦਾ ਸਥਾਨਕ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਪਰ ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਮ੍ਰਿਤਕਾਂ ਵਿੱਚ ਪਿਤਾ ਵਿਕਾਸ ਬਾਤਿਸ਼ (45), ਅਤੇ ਧੀ ਖੁਸ਼ੀ ਬਾਤਿਸ਼ (13) ਸ਼ਾਮਲ ਹਨ ਜਦਕਿ ਮਾਂ ਤਮੰਨਾ ਬਾਤਿਸ਼ (43) ਅਤੇ ਪੁੱਤਰ ਕਨਵ (11) ਦੀ ਹਾਲਤ ਗੰਭੀਰ ਬਣੀ ਹੋਈ ਹੈ।
ਡੀਐਸਪੀ ਸਿਟੀ-1 ਸੰਜੀਵ ਸਿੰਗਲਾ ਨੇ ਦੱਸਿਆ ਹੈ ਕਿ ਮੁੱਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਘਰੇਲੂ ਲੈਣ-ਦੇਣ ਨੂੰ ਲੈ ਕੇ ਝਗੜਾ ਹੋਇਆ ਸੀ। ਪੁਲਿਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਰਿਪੋਰਟਾਂ ਅਨੁਸਾਰ ਜ਼ਹਿਰ ਖਾਣ ਤੋਂ ਬਾਅਦ ਚਾਰੇ ਜੀਆਂ ਦੀ ਹਾਲਤ ਵਿਗੜ ਗਈ ਤੇ ਲੋਕਾਂ ਨੇ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਹੁੰਚਾਇਆ।
ਇਲਾਜ ਦੌਰਾਨ ਵਿਕਾਸ ਬਾਤਿਸ਼ ਅਤੇ ਉਸਦੀ ਧੀ ਖੁਸ਼ੀ ਦੀ ਮੌਤ ਹੋ ਗਈ। ਉਸਦੀ ਪਤਨੀ ਤਮੰਨਾ ਅਤੇ ਪੁੱਤਰ ਕਨਵ ਦਾ ਅਜੇ ਵੀ ਇਲਾਜ ਚੱਲ ਰਿਹਾ ਹੈ ਪਰ ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪਟਿਆਲਾ ਚ ਪਰਿਵਾਰ ਦੇ ਚਾਰ ਜੀਆਂ ਨੇ ਖਾਧੀ ਜ਼ਹਿਰ ਪਿਓ ਤੇ ਧੀ ਦੀ ਮੌਤ ਮਾਂ ਤੇ ਪੁੱਤਰ ਦੀ ਹਾਲਤ ਗੰਭੀਰ
