ਐਸ ਏ ਐਸ ਨਗਰ, 10 ਮਈ- ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੈਕਟਰ 67 ਦੇ ਜਲਵਾਯੂ ਵਿਹਾਰ ਦੀ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੀ ਨਵੀਂ ਬਣੀ ਟੀਮ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸੈਕਟਰ 67 ਦੀ ਮਿਉਂਸਪਲ ਕੌਂਸਲਰ ਮਨਜੀਤ ਕੌਰ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਟਰਾਂਸਪੋਰਟਰ ਵਲੋਂ ਸ੍ਰੀ ਸਿੱਧੂ ਦਾ ਸੁਆਗਤ ਕਰਦਿਆਂ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਜਾਣ ਪਹਿਚਾਣ ਕਰਵਾਈ।
 ਸ੍ਰੀ ਸਿੱਧ() ਸਿੱਧੂ ਨੇ ਨਵੀਂ ਟੀਮ ਨੂੰ ਡਟ ਕੇ ਕੰਮ ਕਰਨ ਲਈ ਕਿਹਾ ਅਤੇ ਆਪਣੇ ਵਲੋਂ ਹਰ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਪਰਮਾਰ, ਜਨਰਲ ਸਕੱਤਰ ਬੀ ਐਸ ਢਿੱਲੋਂ ਅਤੇ ਬਾਕੀ ਟੀਮ ਦਾ ਲੱਡੂ ਖਵਾ ਕੇ ਮੁੰਹ ਮਿੱਠਾ ਕਰਵਾਇਆ ਗਿਆ। 
ਇਸ ਮੌਕੇ ਸੈਕਟਰ 67 ਦੀ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਐਨ ਐਸ ਕਲਸੀ, ਸਾਬਕਾ ਪ੍ਰਧਾਨ ਰਛਪਾਲ ਸਿੰਘ, ਚਰਨ ਸਿੰਘ, ਰਵੀ ਭੱਲਾ, ਫੌਜਾ ਸਿੰਘ, ਅਮਰਜੀਤ ਸਿੰਘ, ਹੇਮੰਤ ਗੁਲਾਟੀ, ਬਲਵਿੰਦਰ ਸਿੰਘ, ਸੁਰਿੰਦਰ ਸਿੰਘ, ਕਰਮਜੀਤ ਕੌਰ, ਬਲਜਿੰਦਰ ਕੌਰ, ਰਵੀਨ ਕਮਲ ਕੌਰ ਹਾਜਰ ਸਨ।