ਗੜਸੰਕਰ:- ਕਿਸਾਨਾਂ ਤੇ ਮਜ਼ਦੂਰਾਂ ਦਾ ਖੇਤੀ ਤੋਂ ਬਾਅਦ ਮੁੱਖ ਸਹਾਇਕ ਧੰਦਾ ਪਸ਼ੂ ਪਾਲਣ ਦਾ ਰਿਹਾ ਹੈ। ਹੁਣ ਇਹ ਕੰਮ ਮੁਨਾਫ਼ੇ ਵਾਲਾ ਨਾ ਹੋ ਕੇ ਘਾਟੇ ਵਾਲਾ ਹੋ ਗਿਆ। ਜਿਸ ਕਰਕੇ ਬਹੁਤ ਸਾਰੇ ਲੋਕ ਇਸ ਧੰਦੇ ਨੂੰ ਛੱਡ ਗਏ ਹਨ। ਇਸ ਦੇ ਕਈ ਕਾਰਨ ਹਨ।
ਅੱਜ ਕੱਲ੍ਹ ਪਸ਼ੂ ਨੂੰ ਮੂੰਹ ਖੁਰ ਦੀ ਬਿਮਾਰੀ ਜ਼ੋਰਾਂ ਤੇ ਹੈ। ਜਿਸ ਦੇ ਬਚਾਓ ਵਾਸਤੇ ਟੀਕੇ ਵੀ ਲੱਗੇ ਹੋਏ ਸਨ। ਫਿਰ ਵੀ ਬੀਮਾਰੀ ਜ਼ੋਰਾਂ ਤੇ ਹੈ। ਜਾਂ ਤਾਂ ਦਵਾਈ ਠੀਕ ਨਹੀਂ ਹੋਵੇਗੀ ਜਾਂ ਟੀਕਾ ਕਰਨ ਦੀ ਵਿਧੀ ਠੀਕ ਨਹੀਂ। ਵੈਟਰਨਰੀ ਹਸਪਤਾਲ ਤਾਂ ਸ਼ਹਿਰ ਕਸਬੇ ਪਿੰਡ ਵਿੱਚ ਹਨ।
ਪਰ ਡਾਕਟਰਾਂ ਦੀ ਘਾਟ ਹੈ। ਪਸ਼ੂ ਪਾਲਕਾਂ ਦਾ ਹਜਾਰਾਂ ਰੁਪਏ ਪਸ਼ੂ ਦੇ ਇਲਾਜ ਲਈ ਲੱਗ ਰਹੇ। ਲੱਖਾਂ ਦਾ ਪਸ਼ੂ ਧੰਨ ਮੋਤ ਦੇ ਮੂੰਹ ਜਾ ਰਿਹਾ ਹੈ। ਪੰਜਾਬ ਸਰਕਾਰ ਨੂੰ ਇਸ ਪਸ਼ੂ ਪਾਲਕਾਂ ਦੀ ਮਦਦ ਕਰਨੀ ਚਾਹੀਦੀ ਹੈ।
