ਗੜਸ਼ੰਕਰ- ਇਹ ਵਿਚਾਰ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਅਤੇ ਐਡਵੋਕੇਟ ਸੁਰਿੰਦਰ ਬੜਪੱਗਾ  ਕਾਨੂੰਨੀ ਸਲਾਹਕਾਰ ਨੇ ਸਾਂਝੇ ਤੌਰ ਪ੍ਰੈਸ ਨਾਲ ਗੱਲਬਾਤ ਕਰਦਿਆਂ ਰੱਖੇ । ਉਹਨਾਂ ਕਿਹਾ ਕਿ ਬੰਗਾ ਰੋਡ ਤੇ ਯੋਕੋਹਾਮਾ ਰੈਸਟੋਰੈਂਟ ਦੇ ਨਜਦੀਕ  ਇਕ ਆਰਜੀ ਮੱਛੀ ਮਾਰਕੀਟ ਬਣੀ ਹੋਈ ਹੈ ,ਜਿਸ ਵਿੱਚ ਆਮ ਜਨਤਾ ਦੀ ਸਿਹਤ ਨਾਲ ਖੁੱਲ੍ਹੇਆਮ ਖਿਲਵਾੜ ਕੀਤਾ ਜਾ ਰਿਹਾ ਹੈ, ਕਿਉਂਕਿ ਉਸ ਦੇ ਕੋਲ ਹੀ ਕੁੜੇ ਦਾ ਡੰਪ ਹੈ , ਨਾ ਹੀ ਜਿੱਥੇ ਮਾਰਕੀਟ ਬਣੀ ਹੋਈ ਹੈ ਸਫਾਈ ਦਾ ਕੋਈ ਪ੍ਰਬੰਧ ਹੈ , ਮੱਖੀਆਂ ਮੱਛਰ ਭਿੰਨਭਿਨਾਉਂਦੇ ਆਮ ਦੇਖੇ ਜਾ ਸਕਦੇ ਹਨ। ਗਰਮੀ ਦੇ ਮੌਸਮ ਕਾਰਨ ਆਮ ਲੋਕਾਂ ਨੂੰ ਬਦਬੂਦਾਰ ਹਵਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਆਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਹਾਈ- ਵੇ ਹੋਂਣ ਕਾਰਨ ਰੋਡ ਹਰ ਵੇਲੇ ਚਲਦਾ ਹੈ। ਗੜਸ਼ੰਕਰ ਤੋਂ ਜਲੰਧਰ ਬੱਸ ਸਟੈਂਡ ਹੋਣ ਕਾਰਨ ਯਾਤਰੀ ਉਥੇ ਹੀ ਖੜਦੇ ਹਨ,ਉਹਨਾਂ ਨੂੰ ਬਦਬੂ ਕਾਰਨ ਮੂੰਹ ਢੱਕ ਕੇ ਘੰਟਿਆਂ ਬੱਧੀ ਬੱਸ ਦਾ ਇੰਤਜ਼ਾਰ ਕਰਨਾ ਪੈਂਦਾ ਹੈ, ਉਪਰੋ ਕਰੋਨਾ ਫਿਰ ਦੇਸ਼ ਵਿਚ ਆਪਣੇ ਪੈਰ ਫੈਲਾ ਰਿਹਾ ਹੈ ਅਤੇ ਇਸ ਗੰਦਗੀ ਕਾਰਣ ਭਿਆਨਕ ਬਿਮਾਰੀਆਂ ਫੈਲਣ ਦਾ ਖਦਸਾ ਬਣਿਆ ਹੋਇਆ ਹੈ ਪਰ ਸਾਡਾ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਬੈਠਾ ਹੋਇਆ ਹੈ ਕਿਸੇ ਦਾ ਵੀ ਹਜੇ ਤਕ ਧਿਆਨ ਇਸ ਸਮੱਸਿਆ ਨੂੰ ਹਲ ਕਰਨ ਵਲ੍ਹ ਨਹੀਂ  ਗਿਆ।
ਉਹਨਾਂ ਕਿਹਾ ਕਿ ਆਮ ਜਨਤਾ ਦੀ ਸਿਹਤ ਸੁਰੱਖਿਆ  ਨੂੰ  ਮੱਦੇਨਜ਼ਰ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਸਿਹਤ ਵਿਭਾਗ ਅਤੇ ਨਗਰ ਕੌਂਸਲ ਪ੍ਰਸ਼ਾਸਨ ਕੋਲੋ ਪ੍ਰੈਸ ਦੇ ਮਾਧਿਅਮ ਦੁਆਰਾ ਮੰਗ ਕਰਦੀ ਹੈ ਕਿ ਬੰਗਾ ਰੋਡ ਤੇ ਮੱਛੀ ਵਿਕ੍ਰੇਤਾਵਾਂ ਵਲੋ ਆਮ ਪਬਲਿਕ ਨੂੰ ਪਰੋਸੀ ਜਾ ਰਹੀ ਗੰਦਗੀ ਤੇ ਰੋਕ ਲਾਈ ਜਾਵੇ ਅਤੇ ਜਲੰਧਰ ਬਸ ਸਟੈਂਡ ਕੋਲ ਲੱਗਿਆ ਡੰਪ ਇਥੋਂ ਚੱਕ ਕੇ ਕਿਸੇ ਹੋਰ ਜਗ੍ਹਾ ਤੇ ਸ਼ਿਫਟ ਕੀਤਾ ਜਾਵੇ।