ਨਵਾਂਸ਼ਹਿਰ- ਅਮ੍ਰਿਤਪਾਲ ਸਿੰਘ ਯਾਦਗਾਰੀ ਭਲਾਈ ਸੋਸਾਇਟੀ ਡੋਗਰਪੁਰ ਵਲੋਂ ਅਮ੍ਰਿਤਪਾਲ ਸਿੰਘ ਦੀ ਪਹਿਲੀ ਬਰਸੀ ਮੌਕੇ ਮੁਫ਼ਤ ਮੈਡੀਕਲ ਕੈਂਪ 10 ਅਕਤੂਬਰ 2025 ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ, ਡੋਗਰਪੁਰ ਵਿਖੇ 10 ਵਜੇ ਸਵੇਰੇ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਕੁਮਾਰ ਨੇ ਦੱਸਿਆ ਕਿ ਇਹ ਕੈਂਪ ਉਹਨਾਂ ਦੇ ਬੇਟੇ ਅਮ੍ਰਿਤਪਾਲ ਸਿੰਘ ਦੀ ਪਹਿਲੀ ਬਰਸੀ ਮੌਕੇ ਉਸਦੀ ਯਾਦ ਨੂੰ ਸਮਰਪਿਤ ਹੋਵੇਗਾ।
ਇਹ ਕੈਂਪ ਲਿਬਾਸਾ ਹਸਪਤਾਲ ਨਵਾਂਸ਼ਹਿਰ ਦੇ ਡਾਕਟਰਾਂ ਦੀ ਟੀਮ ਵਲੋਂ ਲਗਾਇਆ ਜਾਵੇਗਾ ਜਿਸ ਵਿੱਚ ਸ਼ੂਗਰ, ਬੀ ਪੀ ਅਤੇ ਹੋਰ ਹਰ ਤਰ੍ਹਾਂ ਦੀਆਂ ਬੀਮਾਰੀਆਂ ਦੀ ਚੈਕਿੰਗ ਤੋਂ ਬਾਅਦ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਸੋਸਾਇਟੀ ਦੇ ਸਰਪ੍ਰਸਤ ਲਵਲੀ ਕੁਮਾਰੀ, ਰਾਜ ਕੁਮਾਰ ਅਤੇ ਗੁਰਬਖਸ਼ ਕੌਰ ਪਰਿਵਾਰ ਸਮੇਤ ਆਈਆਂ ਸੰਗਤਾਂ ਦਾ ਧੰਨਵਾਦ ਕਰਨ ਲਈ ਹਾਜ਼ਰ ਰਹਿਣਗੇ।
ਡੋਗਰਪੁਰ ਵਿਖੇ ਅਮ੍ਰਿਤਪਾਲ ਸਿੰਘ ਦੀ ਬਰਸੀ ਮੌਕੇ ਪਹਿਲਾ ਮੁਫ਼ਤ ਮੈਡੀਕਲ ਕੈਂਪ 10 ਨੂੰ
