ਨਵਾਂ ਸ਼ਹਿਰ -ਪਹਿਲੀ ਅਕਤੂਬਰ ਦੇਸ ਭਰ ਵਿੱਚ ਕੌਮੀ ਖੂਨਦਾਨ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਜੋ ਕਿ ਭਾਰਤ ਵਿੱਚ ਖੂਨਦਾਨ ਲਹਿਰ ਦੇ ਪਿਤਾਮਾ ਡਾ. ਜੇ.ਜੀ.ਜੌਲੀ ਦਾ ਜਨਮ ਦਿਨ ਹੈ। ਇਸ ਸੰਦਰਭ ਵਿੱਚ ਸਥਾਨਕ ਬੀ.ਡੀ.ਸੀ ਬਲੱਡ ਸੈਂਟਰ ਵਿਖੇ ਹਰ ਸਾਲ ਦੀ ਤਰ੍ਹਾਂ ਸਵੈ-ਇਛੁੱਕ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦਾ ਉਦਘਾਟਨ ਮੈਡਮ ਰੇਖਾ ਜੈਨ ਵਲੋਂ ਆਪਣੇ ਕਰ ਕਮਲਾਂ ਨਾਲ੍ਹ ਕੀਤਾ ਗਿਆ। 
ਇਸ ਮੌਕੇ ਉਹਨਾਂ ਦੇ ਨਾਲ੍ਹ ਐਸ ਕੇ ਸਰੀਨ, ਜੇ ਐਸ ਗਿੱਦਾ, ਪ੍ਰਵੇਸ਼ ਕੁਮਾਰ, ਜੀ.ਐਸ.ਤੂਰ, ਪੀ ਆਰ ਕਾਲ੍ਹੀਆ, ਰਾਜਿੰਦਰ ਕੌਰ ਗਿੱਦਾ, ਡਾ.ਅਜੇ ਬੱਗਾ, ਡਾ. ਦਿਆਲ ਸਰੂਪ, ਮੈਨੇਜਰ ਮਨਮੀਤ ਸਿੰਘ, ਮਾ.ਨਰਿੰਦਰ ਸਿੰਘ ਭਾਰਟਾ, ਯੁਵਰਾਜ ਕਾਲ੍ਹੀਆ, ਨਰਿੰਦਰਪਾਲ ਤੂਰ, ਮੁਕੇਸ਼ ਕਾਹਮਾ, ਮਲਕੀਅਤ ਸਿੰਘ ਸੜੋਆ, ਪ੍ਰਿਅੰਕਾ ਕੌਸ਼ਲ, ਭੁਪਿੰਦਰ ਸਿੰਘ ਲੰਗੜੋਆ, ਅਨੀਤਾ ਕੁਮਾਰੀ ,ਸੁਨੈਨਾ ਸ਼ਰਮਾ, ਮੰਦਨਾ  ਤੇ ਸਟਾਫ ਹਾਜ਼ਰ ਸੀ। 
ਕੈਂਪ ਤੋਂ ਪਹਿਲਾਂ ਖੂਨਦਾਨ ਸੇਵਾਵਾਂ ਪ੍ਰਤੀਬੱਧਤਾ ਦੀ ਕਸਮ ਚੁੱਕਾਈ ਗਈ ਜਿਸ ਵਿੱਚ ਕਮੇਟੀ ਮੈਂਬਰ, ਸ਼ੁੱਭ ਚਿੰਤਕ, ਸਟਾਫ ਮੈਂਬਰ ਤੇ ਮੁੱਖ ਮਹਿਮਾਨ ਸ਼ਖ਼ਸੀਅਤਾਂ ਨੇ ਭਾਗ ਲਿਆ। ਇਸ ਮੌਕੇ ਨਰਿੰਦਰ ਸਿੰਘ ਭਾਰਟਾ, ਯੁਵਰਾਜ ਕਾਲ੍ਹੀਆ ਨੂੰ ਬਤੌਰ ਸਲਾਹਕਾਰ ਨਾਮਜ਼ਦ ਕੀਤਾ ਗਿਆ। । ਮੁੱਖ ਮਹਿਮਾਨ ਮੈਡਮ ਰੇਖਾ ਜੈਨ ਵਲੋਂ ਸੰਸਥਾ ਦੀ ਵਿਤੀ ਮੱਦਦ ਕੀਤੀ ਗਈ। ਸੰਸਥਾ ਵਲੋਂ ਮੁੱਖ ਮਹਿਮਾਨ ਦਾ ਸਨਮਾਨ ਕੀਤਾ ਗਿਆ।