ਪਟਿਆਲਾ- ਹਰੇਕ ਵਿਅਕਤੀ ਨੂੰ ਆਪਣੇ ਤੋਂ ਪਹਿਲਾਂ ਆਪਣੇ ਦੇਸ਼ ਸਮਾਜ ਘਰ ਪਰਿਵਾਰਾਂ, ਭਾਈਚਾਰੇ ਇਨਸਾਨੀਅਤ ਅਤੇ ਵਾਤਾਵਰਨ ਦੀ ਸੁਰੱਖਿਆ ਖੁਸ਼ਹਾਲੀ ਉਨਤੀ ਅਤੇ ਖੁਸ਼ਹਾਲ ਭਵਿੱਖ ਲਈ ਇਮਾਨਦਾਰੀ ਵਫ਼ਾਦਾਰੀ ਨਾਲ ਯਤਨ ਕਰਨੇ ਚਾਹੀਦੇ ਹਨ। ਇਹ ਵਿਚਾਰ ਸ਼੍ਰੀ ਨਰੈਸ ਕੁਮਾਰ ਗੁਪਤਾ, ਮਨੈਜਿੰਗ ਡਾਇਰੈਕਟਰ ਈ ਐਸ ਜੀ ਆਈ ਟੂਲਜ ਪ੍ਰਾਈਵੇਟ ਲਿਮਟਿਡ, ਫੋਕਲ ਪੁਆਇੰਟ ਪਟਿਆਲਾ ਵਲੋਂ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਇਨਾਮ ਵੰਡ ਸਮਾਗਮ ਦੌਰਾਨ, ਹਾਜ਼ਰ ਵਿਦਿਆਰਥੀਆਂ, ਅਧਿਆਪਕਾਂ ਅਤੇ ਮੈਂਬਰਾਂ ਨੂੰ ਦਾ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ।
ਡੀ ਬੀ ਜੀ ਦੇ ਪ੍ਰਧਾਨ ਡਾਕਟਰ ਰਾਕੇਸ਼ ਵਰਮੀ, ਸਕੱਤਰ ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਮੈਂਬਰਾਂ ਵਲੋਂ ਪਿਛਲੇ 30 ਸਾਲਾਂ ਤੋਂ ਸਿੱਖਿਆ, ਸਿਹਤ, ਸੁਰੱਖਿਆ, ਖੁਸ਼ਹਾਲੀ, ਚੰਗੇ ਲੋਕਾਂ ਦੇ ਉਤਸ਼ਾਹ ਵਧਾਊ ਸਨਮਾਨ ਅਤੇ ਪੀੜਤਾਂ ਦੀ ਖੂਨ, ਧੰਨ ਦੌਲਤ ਨਾਲ ਸਹਾਇਤਾ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਬਹੁਤ ਜ਼ਰੂਰਤਮੰਦ ਪਰ ਮਹਿਨਤੀ ਵੱਧ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਖੇ ਪੜ੍ਹਾਈ ਜਾਰੀ ਰਖਣ ਮਾਲੀ ਮਦਦ ਦਿੱਤੀ ਜਾਂਦੀ ਹੈ। ਕੈਂਸਰ, ਦਿਲ ਅਤੇ ਦੂਜੇ ਰੋਗਾਂ ਦੇ ਗ਼ਰੀਬ ਪੀੜਤਾਂ ਅਤੇ ਵਿਦਿਆਰਥੀਆਂ ਦੇ ਇਲਾਜ ਜਾਂ ਅਪਰੈਸਨ ਲਈ, ਹਸਪਤਾਲਾਂ ਵਿਖੇ ਫੰਡ ਦਿੱਤੇ ਜਾਂਦੇ ਹਨ। ਜ਼ਰੂਰਤਮੰਦ ਮਰੀਜ਼ਾਂ ਦੀ ਢੋ ਢੁਆਈ ਲਈ ਬਹੁਤ ਸਸਤੇ ਭਾਅ ਤੇ ਐਂਬੂਲੈਂਸਾਂ ਹਨ।
ਇਸ ਮੌਕੇ ਵਿਸ਼ੇਸ਼ ਮਹਿਮਾਨ ਮਨਦੀਪ ਕੌਰ ਡਾਇਰੈਕਟਰ ਸੀਰੇਜਮ ਕੰਪਨੀ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਅਜ ਦੇ ਸਮੇਂ ਵਿੱਚ ਜਿਥੇ ਲੋਕਾਂ ਵਲੋਂ ਬੇਈਮਾਨੀਆਂ, ਹੇਰਾਫੇਰੀਆਂ, ਲੁਟਮਾਰਾ ਕਰਕੇ, ਧੰਨ ਦੌਲਤਾਂ ਇਕਠੀਆਂ ਕੀਤੀਆਂ ਜਾ ਰਹੀਆਂ ਹਨ ਉਥੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਮੈਂਬਰਾਂ ਵਲੋਂ ਇਨਸਾਨੀਅਤ ਨਾਤੇ, ਹਰੇਕ ਜ਼ਰੂਰਤਮੰਦ ਦੀ ਸਹਾਇਤਾ ਕਰਨ ਲਈ ਪ੍ਰਸੰਸਾਯੋਗ ਉਪਰਾਲੇ ਕੀਤੇ ਜਾ ਰਹੇ ਹਨ।
ਬੇਸਹਾਰਿਆਂ ਦਾ ਸਹਾਰਾ ਬਣਕੇ, ਆਪਣਿਆਂ ਨਾਲੋਂ ਵੱਧ ਸਹਾਇਤਾ ਦਿੱਤੀ ਜਾ ਰਹੀ ਹੈ। ਸਟੇਜ ਸਕੱਤਰ ਸ੍ਰੀਮਤੀ ਮਨਜੀਤ ਕੌਰ ਆਜ਼ਾਦ ਨੇ ਦੱਸਿਆ ਕਿ ਇਸ ਮਹੀਨੇ ਕੁਝ ਜ਼ਰੂਰਤਮੰਦ ਵਿਦਿਆਰਥੀਆਂ ਅਤੇ ਮਰੀਜ਼ਾਂ ਦੀ ਮਾਲੀ ਸਹਾਇਤਾ ਕਰਨ ਲਈ ਲੱਖ ਰੁਪਏ ਦਿੱਤੇ ਗਏ। 22 ਅਧਿਆਪਕ-ਗੁਰੂਆ ਨੂੰ ਸ੍ਰੇਸ਼ਟ ਅਧਿਆਪਕਾਂ ਵਜੋਂ ਸਨਮਾਨਿਤ ਕੀਤਾ ਗਿਆ।
ਅਧਿਆਪਕਾਂ ਵਲੋਂ ਭਾਰਤ ਰਤਨ ਅਤੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਡਾਕਟਰ ਸੀ ਵੀ ਰਮਨ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਬਾਰੇ ਜਾਣਕਾਰੀ ਦਿੱਤੀ ਗਈ।
ਹਰੇਕ ਇਨਸਾਨ ਨੂੰ ਨਿਯਮਾਂ ਕਾਨੂੰਨਾਂ ਅਸੂਲਾਂ ਫਰਜ਼ਾਂ ਦੀ ਪਾਲਣਾ ਕਰਕੇ ਆਪਣੇ ਦੇਸ਼ ਸਮਾਜ ਵਾਤਾਵਰਨ ਦੀ ਸੁਰੱਖਿਆ ਖੁਸ਼ਹਾਲੀ ਉਨਤੀ ਲਈ ਯਤਨ ਕਰਨੇ ਚਾਹੀਦੇ ਹਨ ਨਰੈਸ ਕੁਮਾਰ ਗੁਪਤਾ
