ਐਸ.ਏ.ਐਸ. ਨਗਰ, 10 ਜੂਨ- ਸਥਾਨਕ ਉਦਯੋਗਿਕ ਖੇਤਰ ਫੇਜ਼ 7 ਵਿੱਚ ਚੱਲ ਰਹੇ ਈ.ਐਸ.ਆਈ. ਹਸਪਤਾਲ ਦੀ ਡਿਸਪੈਂਸਰੀ ਨੂੰ ਬੀਤੀ 2 ਜੂਨ ਨੂੰ ਫੇਜ਼ 2 ਦੀ ਈ.ਐਸ.ਆਈ. ਡਿਸਪੈਂਸਰੀ ਵਾਲੀ ਥਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ, ਜਿਸੋਂ ਕਾਰਨ ਉਦਯੋਗਿਕ ਖੇਤਰ ਵਿੱਚ ਕੰਮ ਕਰਦੇ ਕਾਮਿਆਂ ਨੂੰ ਕਾਫੀ ਪਰੇਸ਼ਾਨੀ ਸਹਿਣੀ ਪੈ ਰਹੀ ਸੀ।
ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸਿੰਘ ਬਲੈਕਸਟੋਨ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਵੱਲੋਂ ਇਸ ਸੰਬੰਧੀ ਈ.ਐਸ.ਆਈ. ਕਮੇਟੀ ਦੇ ਚੇਅਰਮੈਨ ਐਡਵੋਕੇਟ ਜਸਬੀਰ ਸਿੰਘ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੋਵਾਂ ਵੱਲੋਂ ਪਿਛਲੇ ਪੂਰੇ ਹਫਤੇ ਦੌਰਾਨ ਉੱਚ ਅਧਿਕਾਰੀਆਂ ਨੂੰ ਮਿਲ ਕੇ ਸਾਰਾ ਕੇਸ ਸੁਲਝਾਉਣ ਤੋਂ ਬਾਅਦ ਹੈਲਥ ਸੈਕਟਰੀ ਸ੍ਰੀ ਕੁਮਾਰ ਰਾਹੁਲ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਇਹ ਡਿਸਪੈਂਸਰੀ ਅੱਜ ਤੋਂ ਦੁਬਾਰਾ ਉਦਯੋਗਿਕ ਖੇਤਰ ਫੇਜ਼ 7 ਦੇ ਈ.ਐਸ.ਆਈ. ਹਸਪਤਾਲ ਵਿੱਚ ਹੀ ਕੰਮ ਕਰੇਗੀ ਅਤੇ ਇੰਡਸਟਰੀ ਦੇ ਸਾਰੇ ਵਰਕਰ ਹੁਣ ਇੱਥੋਂ ਆਪਣੀ ਸਿਹਤ ਜਾਂਚ ਕਰਵਾ ਸਕਣਗੇ।