ਨਵਾਂਸ਼ਹਿਰ:- ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਨਵਾਂਸ਼ਹਿਰ ਦੇ ਪ੍ਰਧਾਨਗੀ ਪਦ ਲਈ ਚੋਣ 11 ਅਪ੍ਰੈਲ 2026 ਨੂੰ ਹੋਵੇਗੀ। ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਜਨਰਲ ਸਕੱਤਰ ਐਸ ਕੇ ਪੁਰੀ ਨੇ ਦੱਸਿਆ ਐਸੋਸੀਏਸ਼ਨ ਦੀ ਮੌਜੂਦਾ ਬੌਡੀ ਦੀ ਦੋ ਸਾਲਾ ਮਿਆਦ ਮਾਰਚ ਵਿਚ ਖਤਮ ਹੋ ਰਹੀ ਹੈ। ਇਸ ਲਈ  ਲੰਘੀ 14 ਮਾਰਚ ਨੂੰ ਐਸੋਸੀਏਸ਼ਨ ਦੀ ਹੋਈ ਮਾਸਿਕ ਮੀਟਿੰਗ ਵਿਚ ਹਾਜ਼ਰ ਮੈਂਬਰਾਂ ਦੀ ਸਹਿਮਤੀ ਨਾਲ ਪ੍ਰਧਾਨਗੀ ਮੰਡਲ ਵਲੋਂ ਐਸੋਸੀਏਸ਼ਨ ਦੀ ਨਵੀਂ ਬੌਡੀ ਦੇ ਗਠਨ ਲਈ ਕੁੱਝ ਫੈਸਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੀਤੇ ਗਏ ਫੈਸਲਿਆਂ ਅਨੁਸਾਰ  ਚੋਣ ਕੇਵਲ ਪ੍ਰਧਾਨਗੀ ਪਦ ਲਈ ਹੋਵੇਗੀ। 
ਨਵੇਂ ਚੁਣੇ ਗਏ ਪ੍ਰਧਾਨ ਕੋਲ ਅਗਲੇ ਦੋ ਸਾਲਾਂ ਲਈ ਆਪਣੀ ਨਵੀਂ ਐਗਜ਼ੈਕਟਿਵ ਬੌਡੀ ਬਣਾਉਣ ਦੇ ਅਧਿਕਾਰ ਹੋਣਗੇ। ਨਵੇਂ ਸੰਗਠਨ ਦੀ ਮਿਆਦ ਅਪ੍ਰੈਲ 2026 ਤੋਂ ਮਾਰਚ 2028 ਤੱਕ ਦੋ ਸਾਲਾਂ ਲਈ ਹੋਵੇਗੀ। ਚੋਣ ਲਈ ਉਮੀਦਵਾਰ ਨੂੰ ਇਕ ਮੈਂਬਰ ਵਲੋਂ ਪ੍ਰਪੋਜ਼ ਅਤੇ ਦੋ ਮੈਂਬਰਾਂ ਵਲੋਂ ਸੈਕੰਡ ਕੀਤਾ ਜਾਣਾ ਜ਼ਰੂਰੀ ਹੋਵੇਗਾ। ਉਮੀਦਵਾਰ , ਉਸ ਨੂੰ ਪ੍ਰਪੋਜ਼ ਅਤੇ ਸੈਕੰਡ ਕਰਨ ਵਾਲੇ ਅਤੇ ਵੋਟ ਪਾਉਣ ਵਾਲੇ ਮੈਂਬਰਾਂ ਵਿਚੋਂ ਕੋਈ ਵੀ ਐਸੋਸੀਏਸ਼ਨ ਦੇ ਡਿਊਜ਼ ਦੇਣ ਤੋਂ ਡਿਫਾਲਟਰ ਨਹੀਂ ਹੋਣਾ ਚਾਹੀਦਾ। 
ਚੋਣ ਦੇ ਪ੍ਰਬੰਧ ਕਰਨ ਲਈ ਪ੍ਰਧਾਨਗੀ ਮੰਡਲ ਵਲੋਂ ਮਾਸਟਰ ਹੁਸਨ ਲਾਲ ਬਾਲੀ ਨੂੰ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਨਾਮਜ਼ਦਗੀ ਪੱਤਰ ਮਿਤੀ 28 ਮਾਰਚ ਤੱਕ ਭਰੇ ਜਾ ਸਕਦੇ ਹਨ ਜਿਸ ਲਈ ਉਮੀਦਵਾਰ ਚੋਣ ਅਧਿਕਾਰੀ ਮਾਸਟਰ ਹੁਸਨ ਲਾਲ ਬਾਲੀ ਨਾਲ ਉਨ੍ਹਾਂ ਦੇ ਮੋਬਾਇਲ ਨੰਬਰ 98760 - 55677  "ਤੇ ਸੰਪਰਕ ਕਰ ਸਕਦੇ ਹਨ। ਨਾਮਜ਼ਦਗੀ ਪੱਤਰਾਂ ਦੀ ਜਾਂਚ 30 ਮਾਰਚ 2026 ਤੱਕ ਕੀਤੀ ਜਾਵੇਗੀ। ਉਮੀਦਵਾਰ ਆਪਣਾ ਨਾਮਜ਼ਦਗੀ ਪੱਤਰ 4 ਅਪ੍ਰੈਲ ਤੱਕ ਵਾਪਸ ਲੈ ਸਕਦਾ ਹੈ। 
ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਚੋਣ 11 ਅਪ੍ਰੈਲ 2026 ਨੂੰ ਐਸੋਸੀਏਸ਼ਨ ਦੀ ਹੋਣ ਵਾਲੀ ਮਾਸਿਕ ਮੀਟਿੰਗ ਵਿਚ ਕਰਵਾਈ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਡਾ. ਜੇਡੀ ਵਰਮਾ ਅਤੇ ਪ੍ਰਧਾਨ ਪ੍ਰੋਫੈਸਰ ਐਸ ਕੇ ਬਰੂਟਾ ਵੀ ਮੌਜੂਦ ਸਨ।