ਪਟਿਆਲਾ- ਵਿਦਿਆ ਖੇਤਰ ਵਿੱਚ ਭਲਾਈ ਕਾਰਜਾਂ ਅਤੇ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਦਾ ਪ੍ਰਚਰ—ਪ੍ਰਸਾਰ ਕਰਨ ਵਾਲੀ ਸੰਸਥਾ ਡਾ. ਅੰਬੇਡਕਰ ਲਾਇਬ੍ਰੇਰੀ ਅਤੇ ਸਟੱਡੀ ਸਰਕਲ ਵਲੋਂ ਪ੍ਰਧਾਨ ਹੇਮਰਾਜ ਭੱਟੀ ਅਤੇ ਜਨਰਲ ਸਕੱਤਰ ਬਲਬੀਰ ਸਿੰਘ ਬੈਂਸ ਐਡਵੋਕੇਟ ਦੀ ਅਗਵਾਈ ਵਿੱਚ ਲਾਹੋਰੀ ਗੇਟ ਗਾਂਧੀ ਨਗਰ ਵਿਖੇ ਸਥਿਤ ਸਰਕਾਰੀ ਹਾਈ ਸਕੂਨ ਵਿਖੇ ਡਾ. ਅੰਬੇਡਕਰ ਪਟਿਆਲਾ ਆਮਦ ਦਿਵਸ ਵਿਸ਼ੇਸ਼ ਦਿਨ ਨੂੰ ਸਰਮਪਿਤ ਸਨਮਾਨ ਸਮਾਰੋਹ ਕਰਵਾਇਆ ਗਿਆ। 
ਜਿਸ ਵਿੱਚ ਵੱਖ—ਵੱਖ ਅਹਿਮ ਸ਼ਖਸ਼ੀਅਤਾਂ ਪਵਨ ਕੁਮਾਰ ਰਿਟਾ: ਸੀ.ਆਈ.ਐਸ.ਐਫ., ਦਰਸ਼ਨ ਸਿੰਘ ਪਰੋਚਾ, ਰੋਹਿਤ ਹੰਸ ਡਿਪਟੀ ਐਡਵੋਕੇਟ ਜਨਰਲ, ਵਿਨੇ ਪਰੋਚਾ ਪ੍ਰਧਾਨ ਵਾਲਮੀਕਿ ਧਰਮ ਸਭਾ, ਸ਼ਾਰਦਾ ਦੇਵੀ ਰਿਟਾ. ਡਿਪਟੀ ਰਜਿਸਟਰਾਰ ਵਲੋਂ ਸ਼ਮੂਲੀਅਤ ਕੀਤੀ ਗਈ। ਜਿਨ੍ਹਾਂ ਨੇ ਡਾ. ਅੰਬੇਡਕਰ ਦੇ ਸੰਘਰਸ਼ਮਈ ਜੀਵਨ ਅਤੇ ਸਿੱਖਿਆ ਦੀ ਮਹੱਤਤਾ ਸਬੰਧੀ ਵਿਦਿਆਰਥੀ ਬੱਚਿਆਂ ਨੂੰ ਜਾਣੂ ਕਰਵਾਇਆ। ਇਸ ਉਪਰੰਤ ਸਕੂਲ ਦੇ ਬੱਚਿਆਂ ਨੇ ਡਾ. ਅੰਬੇਡਕਰ ਸਬੰਧੀ ਗੀਤਾਂ ਤੇ ਸਭਿਆਚਾਰਕ ਕੋਰੀਓਗ੍ਰਾਫੀ ਦੀਆਂ ਪੇਸ਼ਕਾਰੀਆਂ ਵੀ ਦਿੱਤੀਆਂ। 
ਜਿਨ੍ਹਾਂ ਦਾ ਸੰਸਥਾ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਹੇਮ ਰਾਜ ਭੱਟੀ ਅਤੇ ਜਨਰਲ ਸਕੱਤਰ ਬਲਬੀਰ ਸਿੰਘ ਐਡਵੋਕੇਟ ਨੇ ਸਮਾਰੋਹ ਵਿੱਚ ਸੰਬੋਧਨ ਕਰਦਿਆਂ ਦੱਸਿਆ ਕਿ 29 ਅਕਤੂਬਰ 1951 ਪਹਿਲੀਵਾਰ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਬਾਬਾ ਸਾਹਿਬ ਚੋਣ ਸਭਾ ਨੂੰ ਸੰਬੋਧਨ ਕਰਨ ਲਈ ਪਟਿਆਲਾ ਆਰਿਆ ਸਮਾਜ ਵਿਖੇ ਆਏ ਸਨ। ਸੰਸਥਾ ਵੱਲੋਂ ਇਸ ਦਿਨ ਨੂੰ ਸਮਰਪਿਤ 50 ਸਾਲਾਂ ਤੋਂ ਸਮਾਰੋਹ ਕਰਵਾਉਂਦੇ ਆ ਰਹੇ ਹਾਂ। 
ਉਨ੍ਹਾ ਕਿਹਾ ਕਿ ਬਾਬਾ ਸਾਹਿਬ ਨੇ ਬਹੁਗਿਣਤੀ ਵਿੱਚ ਡਿਗਰੀਆਂ ਦੀ ਪ੍ਰਾਪਤੀ ਕਰਕੇ ਇਤਿਹਾਸ ਰਚਿਆ ਸੀ। ਉਨ੍ਹਾਂ ਕਿਹਾ ਸਿੱਖਿਆ ਹੀ ਸਮਾਜ ਵਿੱਚ ਸਮਾਨਤਾ ਅਤੇ ਸ਼ਕਤੀਕਰਣ ਅਤੇ ਸਮਾਜਿਕ ਨਿਆ, ਵਿਕਾਸ ਦਾ ਸਭ ਤੋਂ ਮਜਬੂਤ ਸਾਧਨ ਹੈ। ਸਿੱਖਿਆ ਕੇਵਲ ਸਾਖਰਤਾ ਨਹੀਂ ਸਗੋਂ ਵਿਅਕਤੀ ਦੇ ਮਾਨਸਿਕ ਵਿਕਾਸ, ਆਤਮ ਵਿਸ਼ਵਾਸ਼ ਅਤੇ ਸੋਚ ਦੀ ਸਮਰਥਾ ਨੂੰ ਵਧਾਉਂਦੀ ਹੈ, ਜ਼ੋ ਜਾਤ—ਪਾਤ ਦੇ ਭੇਦਭਾਵ ਨੂੰ ਖਤਮ ਕਰ ਸਕਦੀ ਹੈ ਅਤੇ ਆਰਥਿਕ ਤੇ ਸਮਾਜਿਕ ਬਦਲਾਅ ਲਿਆ ਸਕਦੀ ਹੈ।
 ਇਸ ਲਈ ਸਿੱਖਿਅਤ ਹੋ ਕੇ ਹੀ ਅਸੀਂ ਸਮਾਜ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। ਇਸ ਮੌਕੇ ਫਕੀਰ ਚੰਦ ਚੌਹਾਨ, ਕੁਲਦੀਪ ਸਿੰਘ ਮੱਟੂ, ਸ਼ਿਵਾਜੀ ਧਾਰੀਵਾਲ, ਰਾਜੇਸ਼ਵਰ ਕੁਮਾਰ, ਸ਼ੈਲੀ, ਹਾਈ ਸਕੂਲ ਦੇ ਪ੍ਰਿੰਸੀਪਲ ਨੀਲਮ, ਸੁਖਚੈਨ ਕੌਰ, ਨਿਰੂਪਮ ਬਾਤਿਸ਼, ਪਰਮਿੰਦਰ ਸਿੰਘ, ਰਮਨਜੋਤ, ਹਰਿੰਦਰ ਕੌਰ, ਹਰਜਿੰਦਰ ਕੌਰ, ਹਰਪ੍ਰੀਤ ਸਿੰਘ, ਜ਼ਹਿਦਾ ਕੂਰੈਸੀ, ਡਿੰਪਲ, ਗੁਰਿੰਦਰ ਕੌਰ ਆਦਿ ਸ਼ਾਮਲ ਸਨ।