ਚੰਡੀਗੜ੍ਹ, 9 ਫਰਵਰੀ:- ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਸਾਰੇ ਕਿਸਾਨਾਂ ਤੇ ਆਮ ਖਪਤਕਾਰਾਂ ਨੂੰ ਕਿਹਾ ਗਿਆ ਹੈ ਕਿ ਉਹ ਬਿਜਲੀ ਦੀ ਲਾਇਨਾਂ, ਟ੍ਰਾਂਸਫਾਰਮਰਾਂ ਅਤੇ ਹੋਰ ਬਿਜਲੀ ਸਮੱਗਰੀਆਂ ਨਾਲ ਖੁਦ ਛੇੜਛਾੜ ਨਾ ਕਰਨ ਅਤੇ ਨਾ ਹੀ ਉਨ੍ਹਾਂ ਨੂੰ ਖੁਦ ਠੀਕ ਕਰਨ ਦਾ ਯਤਨ ਕਰਨ। ਇਹ ਦੇਖਣ ਵਿੱਚ ਆ ਰਿਹਾ ਹੈ ਕਿ ਕੁੱਝ ਕਿਸਾਨ ਤੇ ਖਪਤਕਾਰ ਖੁਦ ਹੀ ਬਿਜਲੀ ਫਾਲਟ ਠੀਕ ਰਕਨ ਦੀ ਕੋਸ਼ਿਸ਼ ਕਰਦੇ ਹਨ ਤਾਂਹੀ ਬਿਨ੍ਹਾ ਕਿਸੇ ਸੁਰੱਖਿਆ ਉਪਾਅ ਦੇ ਬਿਜਲੀ ਦੇ ਖੰਬਿਆਂ ਅਤੇ ਟ੍ਰਾਂਸਫਾਰਮਰਾਂ 'ਤੇ ਚੜਣ ਦਾ ਯਤਨ ਕਰਦੇ ਹਨ। ਇਸ ਨਾਲ ਬਿਜਲੀ ਸਬੰਧੀ ਦੁਰਘਟਨਾਵਾਂ ਵੱਧ ਰਹੀਆਂ ਹਨ।
          ਇਹ ਜਾਣਕਾਰੀ ਦਿੰਦੇ ਹੋਏ ਨਿਗਮ ਦੇ ਬੁਲਾਰੇ ਨੇ ਦਸਿਆ ਕਿ ਸਾਰੇ ਖਪਤਕਾਰ ਖੁਦ ਬਿਜਲੀ ਸਮੱਗਰੀਆਂ ਨੂੰ ਠੀਕ ਕਰਨ ਤੋਂ ਬਚਣ ਅਤੇ ਆਪਣੀ ਬਿਜਲੀ ਨਾਲ ਸਬੰਧਿਤ ਸ਼ਿਕਾਇਤ ਨਿਰਧਾਰਿਤ ਮਾਧਿਅਮਾਂ ਦੇ ਜਰਇਏ ਦਰਜ ਕਰਾਉਣ। ਖਪਤਕਾਰ ਆਪਣੀ ਸ਼ਿਕਾਇਤ ਆਨਲਾਇਨ ਮਾਧਿਅਮਾਂ ਜਿਵੇਂ ਯੂਐਚਬੀਵੀਐਨ ਮੋਬਾਇਲ ਐਪ, ਟੋਲ ਫਰੀ ਨੰਬਰ 1912, 1800-180-1550 ਅਤੇ ਆਪਣੇ ਨੇੜੇ ਬਿਜਲੀ ਦਫਤਰ ਵਿੱਚ ਜਾ ਕੇ ਦਰਜ ਕਰਾ ਸਕਦੇ ਹਨ। ਨਿਗਮ ਦੇ ਕਰਮਚਾਰੀ ਤਕਨੀਕੀ ਰੂਪ ਨਾਲ ਟ੍ਰੇਨਡ ਹੁੰਦੇ ਹਨ ਅਤੇ ਇਸ ਤਰ੍ਹਾ ਦੇ ਕੰਮਾਂ ਲਈ ਵਿਸ਼ੇਸ਼ ਸਿਖਲਾਹੀ ਪ੍ਰਾਪਤ ਕਰਦੇ ਹਨ।
          ਨਿਗਮ ਵੱਲੋਂ ਕਿਹਾ ਗਿਆ ਹੈ ਕਿ ਆਮ ਜਨਤਾ ਸਵੈ ਜੋਖਿਮ ਚੁੱਕਣ ਦੀ ਥਾਂ ਨਿਰਧਾਰਤ ਸਰੋਤਾਂ ਨਾਲ ਸ਼ਿਕਾਇਤ ਦਰਜ ਕਰਾਉਣ, ਤਾਂ ਜੋ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ ਅਤੇ ਸੁਰੱਖਿਅਤ ਤੇ ਬਿਨ੍ਹਾ ਰੁਕਾਵਟ ਬਿਜਲੀ ਸਪਲਾਈ ਯਕੀਨੀ ਕੀਤੀ ਜਾ ਸਕੇ।