ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਅਗਸਤ:- ਜ਼ਿਲ੍ਹਾ ਰੈਡ ਕਰਾਸ, ਐਸ.ਏ.ਐਸ. ਨਗਰ ਵਲੋਂ ਸ਼੍ਰੀਮਤੀ ਕੋਮਲ ਮਿੱਤਲ, ਆਈ.ਏ.ਐਸ. ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਦੀ ਯੋਗ ਅਗਵਾਈ ਹੇਠ ਭਾਰਤੀ ਰੈਡ ਕਰਾਸ, ਨੈਸ਼ਨਲ ਹੈੱਡਕੁਆਟਰ, ਨਵੀ ਦਿੱਲੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੈਂਟ ਜਾਨ ਐਂਬੂਲੈਂਸ ਵਲੋਂ ਮਹਿੰਦਰਾ ਐਂਡ ਮਹਿੰਦਰਾ ਲਿਮਿ:, ਹੁਮਾਯੂਪੁਰ, ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਫਸਟ ਏਡ ਟ੍ਰੇਨਿੰਗ ਸੰਬੰਧੀ ਤਿੰਨ ਰੋਜ਼ਾ ਟ੍ਰੇਨਿੰਗ ਕੈਂਪ ਲਗਾਇਆ ਗਿਆ, ਜਿਸ ਵਿੱਚ ਭਾਰਤੀ ਰੈਡ ਕਰਾਸ ਦੇ ਟ੍ਰੇਨਰ ਲੈਕਚਰਾਰ ਸੰਦੀਪ ਸਿੰਘ ਨੇ ਇਸ ਕੰਪਨੀ ਦੇ ਆਨਲਾਈਨ ਰਜਿਸਟਰਡ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਬਚਾਉਣ ਦੀ ਸਿਖਲਾਈ ਦਿੱਤੀ ਗਈ ਜਿਸ ਵਿੱਚ ਸਿਖਿਆਰਥੀਆਂ ਨੂੰ ਦੱਸਿਆ ਗਿਆ ਕਿ ਦੁਰਘਟਨਾਵਾਂ ਦੌਰਾਨ ਫੱਟੜਾਂ ਦੀ ਜਿੰਦਗੀ ਬਚਾਉਣ ਅਤੇ ਉਨ੍ਹਾਂ ਦੀ ਦੁੱਖ ਤਕਲੀਫ ਘਟਾਉਣ ਵਿੱਚ ਫਸਟ ਏਡ ਦੀ ਬੇਹੱਦ ਲੋੜ ਰਹਿੰਦੀ ਹੈ । 
ਹਰ ਇਕ ਨਾਗਰਿਕ ਨੂੰ ਫਸਟ ਏਡ ਦੀ ਮੁੱਢਲੀ ਜਾਣਕਾਰੀ ਜਰੂਰ ਹੋਣੀ ਚਾਹੀਦੀ ਹੈ । ਉਨ੍ਹਾਂ ਵਲੋਂ ਸਿਖਿਆਰਥੀਆਂ ਨੂੰ ਸੀਪੀਆਰ, ਬਨਾਉਟੀ ਸਾਹ ਦੇਣਾ, ਬੇਹੋਸ਼ੀ, ਦਿਲ ਦਾ ਦੌਰਾ, ਮਿਰਗੀ, ਲਹੂ ਨੂੰ ਰੋਕਣ, ਟੁੱਟੀ ਹੱਡੀਆਂ ਨੂੰ ਸਹਾਰਾ ਦੇਣ, ਜਲਣ ਅਤੇ ਸੱਪ ਦੇ ਡੰਗਣ ਆਦਿ ਸਬੰਧੀ ਮੌਕੇ ਤੇ ਦਿੱਤੀ ਜਾਣ ਵਾਲੀ ਫਸਟ ਏਡ ਦੀ ਟ੍ਰੇਨਿੰਗ ਦਿੱਤੀ ਗਈ । 
ਉਨ੍ਹਾਂ ਵਲੋਂ ਦੱਸਿਆ ਗਿਆ ਕਿ ਦਿਲ ਦੇ ਦੌਰਿਆਂ ਦੌਰਾਨ ਦਿੱਤੀ ਗਈ ਸੀਪੀਆਰ ਜਿੰਦਗੀ ਬਚਾਉਣ ਵਿੱਚ ਬੇਹੱਦ ਮੱਦਦਗਾਰ ਸਾਬਿਤ ਹੁੰਦੀ ਹੈ । ਸਿਖਿਆਰਥੀਆਂ ਨੂੰ ਸਿਹਤ ਸੰਭਾਲ ਦੇ ਨਾਲ ਨਾਲ ਮਾਨਸਿਕ ਸਿਹਤ ਠੀਕ ਰੱਖਣ ਬਾਰੇ ਵੀ ਦੱਸਿਆ ਗਿਆ । ਟ੍ਰੇਨਿੰਗ ਉਪਰੰਤ ਨੈਸ਼ਨਲ ਹੈੱਡਕੁਆਟਰ, ਨਵੀ ਦਿੱਲੀ ਦੇ ਪ੍ਰੀਖਿਅਕ ਵਲੋਂ ਫੈਕਟਰੀ ਵਿੱਖੇ ਆ ਕੇ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਵਰਕਰਾਂ ਦੀ ਪ੍ਰੀਖਿਆ ਲਈ ਗਈ । ਕੰਪਨੀ ਵਲੋਂ ਜਿਲ੍ਹਾ ਰੈਡ ਕਰਾਸ ਸਾਖਾ, ਐਸ.ਏ.ਐਸ. ਨਗਰ ਦਾ ਧੰਨਵਾਦ ਕੀਤਾ ਗਿਆ।
ਹੋਰ ਜਾਣਕਾਰੀ ਅਤੇ ਟ੍ਰੇਨਿੰਗ  ਲਈ www.ircsfa.org ਜਾਂ ਸ਼੍ਰੀ ਸੰਦੀਪ ਸਿੰਘ, ਟਰੇਨਿੰਗ ਇੰਚਾਰਜ ਨਾਲ 9888786039 ਤੇ ਸੰਪਰਕ ਕਰੋ ।