ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਨਵੰਬਰ: ਸ੍ਰੀ ਅਤੁਲ ਕਸਾਨਾ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਪਰਸ਼ਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ ਏ ਐਸ ਨਗਰ ਦੇ ਹੁਕਮਾਂ ਅਨੁਸਾਰ, ਮਿਸ ਸੁਰਭੀ ਪ੍ਰਾਸ਼ਰ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ ਏ ਐਸ ਨਗਰ ਨੇ ਅੱਜ ਸਰਕਾਰੀ ਹਾਈ ਸਕੂਲ, ਪਿੰਡ-ਨੱਗਲ ਸਲੇਮਪੁਰ, ਜ਼ਿਲ੍ਹਾ – ਐਸ ਏ ਐਸ ਨਗਰ ਵਿੱਚ ਪੋਕਸੋ ਐਕਟ ਦੇ ਵੱਖ-ਵੱਖ ਪ੍ਰਾਵਧਾਨਾਂ ਬਾਰੇ ਇੱਕ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ।
 ਪ੍ਰੋਗਰਾਮ ਦੇ ਦੌਰਾਨ, ਵਿਦਿਆਰਥੀਆਂ ਨੂੰ ਬੱਚਿਆਂ ਨੂੰ ਅਪਰਾਧਾਂ ਤੋਂ ਬਚਾਉਣ ਲਈ ਮੌਜੂਦ ਪੋਕਸੋ (POCSO) ਐਕਟ ਦੇ ਵੱਖ-ਵੱਖ ਪ੍ਰਾਵਧਾਨਾਂ ਬਾਰੇ ਜਾਣੂ ਕਰਵਾਇਆ ਗਿਆ।
ਇਸ ਤੋਂ ਇਲਾਵਾ, ਸੁਰਭੀ ਪ੍ਰਾਸ਼ਰ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ ਏ ਐਸ ਨਗਰ ਨੇ ਲਾਲੜੂ ਦੇ ਯੂਨੀਵਰਸਲ ਕਾਲਜ ਆਫ਼ ਲਾਅ ਵਿੱਚ ਨਾਲਸਾ ਦੀ ਡਰੱਗ ਅਵੇਅਰਨੈਸ ਵੈੱਲਨੈਸ ਅਤੇ ਨੈਵੀਗੇਸ਼ਨ ਸਕੀਮ, 2025 ਤੇ ਕਾਨੂੰਨੀ ਜਾਣਕਾਰੀ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ/ਫੈਕਲਟੀ ਨੂੰ ਨਾਲਸਾ ਦੀ ਡਰੱਗ ਅਵੇਅਰਨੈਸ ਵੈੱਲਨੈਸ ਅਤੇ ਨੈਵੀਗੇਸ਼ਨ ਸਕੀਮ, 2025 ਦੇ ਵੱਖ-ਵੱਖ ਪ੍ਰਾਵਧਾਨਾਂ ਬਾਰੇ ਜਾਣੂ ਕਰਵਾਇਆ ਗਿਆ। 
ਉਨ੍ਹਾਂ ਨੇ ਸੋਸ਼ਲ ਮੀਡੀਆ ਵਾਸਤੇ ਟੈਗਲਾਈਨ/ਹੈਸ਼ਟੈਗਜ਼ ਦੀ ਵਰਤੋਂ 'ਤੇ ਜ਼ੋਰ ਦਿੱਤਾ, ਜਿਨ੍ਹਾਂ ਵਿੱਚ “#SayNotoDrugs: Yestolife”, “#DrugFreeIndia”, “#NashaMukatBharat”, “#YuddhNashKeVirudh”, “#NopetoDope” ਸ਼ਾਮਿਲ ਹਨ। ਇਹ ਮੁਹਿੰਮ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ ਏ ਐਸ ਨਗਰ ਨੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਹੇਠ ਚਲਾਈ ਜਾ ਰਹੀ ਹੈ।