ਗੜ੍ਹਸ਼ੰਕਰ 12 ਨਵੰਬਰ:- ਅੱਜ ਹੁਸ਼ਿਆਰਪੁਰ ਵਿਖੇ ਆਮ ਆਦਮੀ ਪਾਰਟੀ ਦੇ ਜਿਲਾ ਇੰਚਾਰਜ ਅਤੇ ਹਲਕਾ ਕੋਆਰਡੀਨੇਟਰ ਦੀ ਮੀਟਿੰਗ ਹੁਸ਼ਿਆਰਪੁਰ ਵਿਖੇ ਸ੍ਰੀ ਕੁਲਵਿੰਦਰ ਸਿੰਘ ਹੁੰਦਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਤੇ ਕੁਲਵਿੰਦਰ ਸਿੰਘ ਹੁੰਦਲ ਹੋਰਾਂ ਨੇ ਬੋਲਦਿਆਂ ਕਿਹਾ ਇਹ ਮਹੀਨਾਵਾਰ ਮੀਟਿੰਗ ਹਮੇਸ਼ਾ ਹੀ ਚਲਦੀ ਰਹੇਗੀ ਅਤੇ ਸਰਕਾਰ ਦੀ ਚੰਗੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਦੀ ਰਹੇਗੀ।
 ਇਸ ਮੌਕੇ ਤੇ ਕੁਲਵਿੰਦਰ ਸਿੰਘ ਹੁੰਦਲ  ਹੋਰਾਂ ਨੇ ਕਿਹਾ ਮੀਡੀਆ ਦਾ ਕੰਮ ਸਰਕਾਰ ਦੇ ਚੰਗੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਅਤੇ ਜੋ  ਵੀ ਵਿਕਾਸ ਦੇ ਕੰਮ ਕਰਨ ਯੋਗ ਹੋਣ ਉਹ ਸਰਕਾਰ ਤੱਕ ਪਹੁੰਚਾਉਣਾ ਹੁੰਦਾ ਹੈ ਅਤੇ ਆਪਣੇ ਹਲਕਾ ਵਿਧਾਇਕਾਂ ਦੇ ਨਾਲ ਸੰਪਰਕ ਦੇ ਵਿੱਚ  ਰਹਿਣਾ ਹੁੰਦਾ ਹੈ  ਅਤੇ ਕਿਹਾ ਇਸ ਮੀਡੀਆ ਵਰਗ   ਹਮੇਸ਼ਾ ਹੀ ਇਸ ਕੰਮ ਨੂੰ ਆਪਣੇ ਫਰਜ਼ ਸਮਝ ਕੇ ਵਧੀਆ ਤਰੀਕੇ ਨਾਲ ਨਿਭਾ ਰਿਹਾ ਹੈ।  
ਇਸ ਮੌਕੇ ਤੇ ਸੁਰਿੰਦਰ ਸਿੰਘ ਆਮ ਆਦਮੀ ਪਾਰਟੀ ਮੁਕੇਰੀਆਂ ਮੀਡੀਆ ਪ੍ਰਧਾਨ ਅਤੇ ਅਮੀਰ ਸ਼ਰਮਾ ਵਾਈਸ ਪ੍ਰਧਾਨ ਹੋਰਾਂ ਨੇ ਬੋਲਦਿਆ ਕਿਹਾ ਕਿ ਉਹ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਇੱਕ ਕਰਨ ਵਿਸ ਕੋਈ ਵੀ ਕਸਰ ਨਹੀਂ ਛੱਡਣਗੇ ਅਤੇ ਜੋ ਹਾਈ ਕਮਾਂਡ ਦਾ ਹੁਕਮ ਹੋਵੇਗਾ ਉਹਨਾਂ ਨੂੰ ਸਿਰ ਮੱਥੇ ਸਵੀਕਾਰ ਕੀਤਾ ਜਾਵੇਗਾ। 
ਇਸ ਮੌਕੇ ਤੇ ਸਚਿਨ ਸੈਕਟਰੀ ਜਿਲਾ ਹੁਸ਼ਿਆਰਪੁਰ,  ਪ੍ਰਿਆਗ ਹਲਕਾ ਇੰਚਾਰਜ ਹੁਸ਼ਿਆਰਪੁਰ, ਭੁਪਿੰਦਰ ਸਿੰਘ ਹਲਕਾ ਇੰਚਾਰਜ, ਹਰੀ ਕ੍ਰਿਸ਼ਨ ਹਲਕਾ ਇੰਚਾਰਜ ਗੜ੍ਹਸ਼ੰਕਰ ਬਲਵੀਰ ਸਿੰਘ ਵਾਈਸ ਹਲਕਾ  ਇੰਚਾਰਜ ਗੜ੍ਹਸ਼ੰਕਰ, ਕੋਹਲੀ ਸਾਹਿਬ ਹਲਕਾ ਵਾਈਸ ਪ੍ਰਧਾਨ ਸ਼ਾਮ ਚੌਰਾਸੀ ਅਤੇ ਵੱਖ ਵੱਖ ਹਲਕਿਆਂ ਦੇ ਸਾਰੇ ਮੀਡੀਆ ਇੰਚਾਰਜ ਹਾਜ਼ਰ ਸਨ।