ਹੁਸ਼ਿਆਰਪੁਰ- ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ, ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦਾ ਜੱਦੀ ਪਿੰਡ ਅਜਨੋਹਾ ਇਹਨਾਂ ਮਹਾਂਪੁਰਖਾਂ ਦੇ ਇਲਾਕੇ ਵਿੱਚ ਸਿਰਮੌਰ ਸੰਸਥਾ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਰਜਿ ਅਜਨੋਹਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ। ਸੰਸਥਾ ਵਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਅਪਾਰ ਮਿਹਰ ਸਦਕਾ ਇਲਾਕਾ ਨਿਵਾਸੀ ਅਤੇ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਨਾਲ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਮਹਾਰਾਜ ਜੀ ਵੱਲੋਂ ਵਰਸਾਏ ਬਾਬਾ ਯੱਖ ਜੀ ਦੇ ਜੱਦੀ ਪਿੰਡ ਨਰੂੜ ਵਿਖੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਚਲਾਈ ਜਾ ਰਹੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਮੁੱਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਨੇ ਦੱਸਿਆ ਕਿ ਗੁਰੂ ਨਾਨਕ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂੜ ਦੇ ਸਹਿਯੋਗ ਨਾਲ "ਗਰੀਬ ਦਾ ਮੁੰਹ, ਗੁਰੂ ਦੀ ਗੋਲਕ" ਸੰਸਥਾ (ਰਜਿ.) ਅਜਨੋਹਾ ਵਲੋਂ ,NRI ਵੀਰਾਂ ਦੀ ਮਦਦ ਨਾਲ ਡੇਰੇ ਬਾਬਾ ਨਾਨਕ ਹੜ੍ਹ ਪੀੜਤ ਇਲਾਕਿਆਂ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਾਉਣ ਲਈ ਸੰਸਥਾ ਦੀ ਟੀਮ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂੜ ਤੋਂ ਗੁਰੂ ਸਾਹਿਬ ਜੀ ਦਾ ਓਟ ਆਸਰਾ ਅਰਦਾਸ ਕਰਕੇ ਰਵਾਨਾ ਹੋਈ। ਗੁਰੂ ਸਾਹਿਬ ਜੀ ਮੇਹਰ ਕਰਨ ਸੰਸਥਾ ਵਲੋਂ ਹੜ੍ਹ ਪੀੜਤ ਇਲਾਕਿਆਂ ਵਿੱਚ ਵੱਧ ਤੋਂ ਵੱਧ ਕੈਂਪ ਲਗਾਏ ਜਾਣੇ ਹਨ। ਸੰਗਤਾਂ ਤਨ,ਮਨ,ਧਨ ਨਾਲ ਆਪਣਾ ਸਹਿਯੋਗ ਜ਼ਰੂਰ ਦੇਣ। ਜਿਹੜੀਆਂ ਸੰਗਤਾਂ ਨੇ ਹੱਥੀਂ ਸੇਵਾ ਕਰਨੀ ਹੈ। ਉਹ ਫੋਨ ਤੇ ਸੰਪਰਕ ਕਰਕੇ ਆ ਸਕਦੇ ਹਨ।
ਇਸ ਮੌਕੇ ਹਾਜ਼ਰ ਸੰਸਥਾ ਮੁੱਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ, ਡਾਕਟਰ ਤਰਸੇਮ ਸਿੰਘ, ਡਾਕਟਰ ਸਤਨਾਮ ਸਿੰਘ ਖਾਲਸਾ, ਲੈਬ ਟੈਕਨੀਸ਼ੀਅਨ ਗੁਰਪ੍ਰੀਤ ਸਿੰਘ ਖਾਲਸਾ, ਸੁਰਿੰਦਰ ਪਾਲ ਸਿੰਘ, ਉਂਕਾਰ ਸਿੰਘ ਨਰੂੜ, ਸੁਮੀਤ ਪਾਲ ਸਿੰਘ ਅਜਨੋਹਾ, ਪੰਚ ਸਤਨਾਮ ਸਿੰਘ ਅਜਨੋਹਾ, ਮਨਪ੍ਰੀਤ ਸਿੰਘ ਅਜਨੋਹਾ, ਹਰਕਮਲ ਸਿੰਘ ਪਰਮਾਰ, ਹਰਦੀਪ ਸਿੰਘ ਨਸੀਰਾਬਾਦ, ਸੰਤੋਖ ਸਿੰਘ ਅਜਨੋਹਾ, ਦਰਬਾਰ ਸਿੰਘ ਖਾਲਸਾ, ਸੰਦੀਪ ਕੌਰ ਪਾਸ਼ਟਾਂ, ਪ੍ਰੀਆ ਨਰੂੜ, ਹਰਪ੍ਰੀਤ ਕੌਰ ਪਾਸ਼ਟਾਂ ਅਤੇ ਰਾਜਵੀਰ ਕੌਰ ਪਾਸ਼ਟਾਂ ਆਦਿ
ਡੇਰਾ ਬਾਬਾ ਨਾਨਕ ਹੜ੍ਹ ਪੀੜਤ ਇਲਾਕਿਆਂ ਵਿੱਚ ਕੈਂਪਾਂ ਲਈ ਸੰਸਥਾ ਟੀਮ ਹੋਈ ਰਵਾਨਾ ਖਾਲਸਾ ਅਜਨੋਹਾ
