ਐਸ ਏ ਐਸ ਨਗਰ, 30 ਜੂਨ- ਕਿਸਾਨ ਆਗੂ ਬਲਜਿੰਦਰ ਸਿੰਘ ਭਾਗੋ ਮਾਜਰਾ, ਕੁਲਦੀਪ ਸਿੰਘ ਪੂਨੀਆਂ, ਸਰਪੰਚ ਗੁਰਚੰਦ ਸਿੰਘ ਪੂਨੀਆ, ਕੁਲਦੀਪ ਸਿੰਘ ਬੋਂਦਾ, ਰਵਿੰਦਰ ਸਿੰਘ ਰਵੀ ਆਦਿ ਨੇ ਮੰਗ ਕੀਤੀ ਹੈ ਕਿ ਲਖਨੌਰ ਤੇ ਸਵਾੜਾ ਗਰਿੱਡ ਤੋਂ ਬਿਜਲੀ ਦੀ ਨਿਰਵਿਘਨ ਸਪਲਾਈ ਦਿੱਤੀ ਜਾਵੇ।
ਆਗੂਆਂ ਨੇ ਕਿਹਾ ਕਿ ਇਸ ਗਰਿੱਡ ਤੋਂ ਬਿਜਲੀ ਸਪਲਾਈ ਪਿਛਲੇ ਤਿੰਨ-ਚਾਰ ਦਿਨਾਂ ਤੋਂ ਠੱਪ ਪਈ ਹੈ ਜਿਸ ਕਾਰਨ ਕਿਸਾਨਾਂ ਨੂੰ ਝੋਨਾ ਲਾਉਣ ਦੀ ਦਿੱਕਤ ਆ ਰਹੀ ਹੈ। ਆਗੂਆਂ ਨੇ ਕਿਹਾ ਹੈ ਕਿ ਸਰਕਾਰ ਪਾਵਰ ਸਪਲਾਈ ਦੇਣ ਵਿੱਚ ਅਸਮਰੱਥ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਭਾਗੋ ਮਾਜਰਾ ਤੇ ਮੌਜਪੁਰ ਵਿੱਚ ਪੈਂਦੀਆਂ 8 ਤੋਂ 10 ਮੋਟਰਾਂ ਦੀ ਸਪਲਾਈ ਨੂੰ ਰਾਏਪੁਰ ਕਲਾਂ ਗਰਿੱਡ ਨਾਲ ਜੋੜਿਆ ਜਾਵੇ।
ਉਹਨਾਂ ਕਿਹਾ ਹੈ ਕਿ ਇਹ ਸਪਲਾਈ ਬਦਲਣ ਦੀ ਕਾਰਵਾਈ ਵੀ ਪੂਰੀ ਹੋ ਚੁੱਕੀ ਹੈ, ਪਰ ਹੁਣ ਤੱਕ ਸਪਲਾਈ ਬਦਲੀ ਨਹੀਂ ਗਈ। ਆਗੂਆਂ ਨੇ ਮੰਗ ਕੀਤੀ ਹੈ ਕਿ ਝੋਨੇ ਦੇ ਸੀਜ਼ਨ ਨੂੰ ਦੇਖਦਿਆਂ ਪਾਵਰ ਸਪਲਾਈ ਨੂੰ ਨਿਰਵਿਘਨ ਕੀਤਾ ਜਾਵੇ।
ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਦੀ ਮੰਗ
