ਚੰਡੀਗੜ੍ਹ, 23 ਦਸੰਬਰ:- ਹਰਿਆਣਾ ਠੇਕਾ ਕਰਮਚਾਰੀ (ਸੇਵਾ ਸੁਰੱਖਿਆ) ਨਿਯਮ, 2025 ਦੇ ਤਹਿਤ ਠੇਕਾ ਕਰਮਚਾਰੀਆਂ ਦੇ ਮਾਮਲਿਆਂ ਨੂੰ ਆਨਲਾਇਨ ਦਰਜ ਕਰਨ ਅਤੇ ਉਨ੍ਹਾਂ ਦੇ ਨਿਪਟਾਨ ਤਹਿਤ www.securedemployee.csharyana.gov.in ਦੇ ਨਾਮ ਨਾਲ ਇੱਕ ਸਮਰਪਿਤ ਪੋਰਟਲ ਸ਼ੁਰੂ ਕੀਤਾ ਜਾਵੇਗਾ। ਪੋਰਟਲ ਦਾ ਉਦਘਾਟਨ 25 ਦਸੰਬਰ ਨੂੰ ਸੁਸਾਸ਼ਨ ਦਿਵਸ ਦੇ ਮੌਕੇ 'ਤੇ ਦਿੱਤਾ ਜਾਵੇਗਾ।
          ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧ ਵਿੱਚ ਇੱਕ ਪੱਤਰ ਜਾਰੀ ਕੀਤਾ ਗਿਆ ਹੈ।
          ਪੱਤਰ ਅਨੁਸਾਰ ਠੇਕਾ ਕਰਮਚਾਰੀਆਂ ਨੂੰ ਸੇਵਾ ਸੁਰੱਖਿਆ ਦਾ ਲਾਭ ਪ੍ਰਦਾਨ ਕਰਨ ਦੀ ਪ੍ਰਕ੍ਰਿਆ ਵਿੱਚ ਪਾਰਦਰਸ਼ਿਤਾ, ਸਟੀਕਤਾ ਅਤੇ ਏਕਰੂਪਤਾ ਯਕੀਨੀ ਕਰਨ ਦੇ ਉਦੇਸ਼ ਨਾਲ ਹੁਣ ਸਾਰੇ ਮਾਮਲਿਆਂ ਦਾ ਨਿਪਟਾਨ ਸਿਰਫ ਆਨਲਾਇਨ ਰਾਹੀਂ ਕੀਤਾ ਜਾਵੇਗਾ। ਕਿਸੇ ਵੀ ਤਰ੍ਹਾ ਦੇ ਭੌਤਿਕ ਬਿਨੈ ਜਾਂ ਆਫਲਾਇਨ ਆਦੇਸ਼ ਸਵੀਕਾਰ ਨਹੀਂ ਕੀਤੇ ਜਾਣਗੇ ਅਤੇ ਨਾ ਹੀ ਉਨ੍ਹਾਂ ਨੂੰ ਵੈਧ ਮੰਨਿਆ ਜਾਵੇਗਾ।
          ਠੇਕਾ ਕਰਮਚਾਰੀਆਂ ਨੂੰ ਰਜਿਸਟ੍ਰੇਸ਼ਣ ਕਰ ਸਾਰੇ ਜਰੂਰੀ ਦਸਤਾਵੇਜ 31 ਜਨਵਰੀ, 2026 ਤੱਕ ਪੋਰਟਲ 'ਤੇ ਅਪਲੋਡ ਕਰਨੇ ਹੋਣਗੇ। ਇਸ ਦੇ ਬਾਅਦ, ਡਰਾਇੰਗ ਐਂਡ ਡਿਸਬਰਸਿੰਗ ਅਧਿਕਾਰੀ (ਡੀਡੀਓ) ਵੱਲੋਂ ਸੇਵਾ ਰਿਕਾਰਡ ਦੀ ਤਸਦੀਕ 28 ਫਰਵਰੀ, 2026 ਤੱਕ ਕੀਤਾ ਜਾਵੇਗਾ। ਵਿੱਤ ਵਿਭਾਗ ਵੱਲੋਂ ਯੋਗ ਕਰਮਚਾਰੀਆਂ ਲਹੀ ਸੁਪਰਨਿਯੂਮੇਰੇਰੀ ਪੋਸਟ ਦਾ ਸ੍ਰਿਜਨ 31 ਮਾਰਚ, 2026 ਤੱਕ ਕੀਤਾ ਜਾਵੇਗਾ, ਜਦੋਂ ਕਿ ਸਬੰਧਿਤ ਵਿਭਾਗ ਪ੍ਰਮੁੱਖਾਂ ਵੱਲੋਂ ਆਖੀਰੀ ਮੰਜੂਰੀ ਅਤੇ ਸੇਵਾ ਸੁਰੱਖਿਆ ਦੇ ਪ੍ਰਸਤਾਵ ਸਬੰਧੀ ਪੱਤਰ 30 ਅਪ੍ਰੈਲ, 2026 ਤੱਕ ਜਾਰੀ ਕੀਤੇ ਜਾਣਗੇ।
          ਸਾਰੇ ਪ੍ਰਸਾਸ਼ਨਿਕ ਸਕੱਤਰਾਂ, ਵਿਭਾਗ ਪ੍ਰਮੁੱਖਾਂ, ਬੋਰਡਾਂ ਅਤੇ ਨਿਗਮਾਂ ਦੇ ਪ੍ਰਬੰਧ ਨਿਦੇਸ਼ਕਾਂ, ਡਿਵੀਜਨਲ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਊਹ ਨਿਰਧਾਰਿਤ ਸਮੇਂਸੀਮਾ ਦਾ ਸਖਤੀ ਨਾਲ ਪਾਲਣ ਯਕੀਨੀ ਕਰਨ। ਕਿਸੇ ਵੀ ਤਰ੍ਹਾ ਦੀ ਦੇਰੀ ਜਾਂ ਪਾਲਣ ਵਿੱਚ ਕਮੀ ਲਈ ਜਵਾਬਦੇਹੀ ਤੈਅ ਕੀਤੀ ਜਾਵੇਗੀ।