ਪਟਿਆਲਾ:- ਡੈਡੀਕੇਟਿਡ ਬ੍ਰਦਰਜ਼ ਗਰੁੱਪ ਰਜਿ: ਪੰਜਾਬ ਪਟਿਆਲਾ ਦੇ ਸੰਸਥਾਪਕ ਅਤੇ ਪ੍ਰਧਾਨ ਡਾ. ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਦਿਲਪ੍ਰੀਤ ਸਿੰਘ ਬੈਨੀਪਾਲ ਡੀ.ਬੀ.ਜੀ. ਪ੍ਰਾਜੈਕਟ ਇੰਚਾਰਜ ਦੀ ਅਗਵਾਈ ਵਿੱਚ ਪ੍ਰੇਮ ਸਭਾ ਧਰਮਸ਼ਾਲਾ ਫੈਕਟਰੀ ਏਰੀਆ ਪਟਿਆਲਾ ਵਿਖੇ ਡੀ.ਬੀ.ਜੀ ਦੇ ਸਾਬਕਾ ਇੰਚਾਰਜ ਕੈਪਟਨ ਹਰਜਿੰਦਰ ਸਿੰਘ ਦੀ ਯਾਦ ਵਿੱਚ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ਕੀਤਾ।
ਜਿਸ ਵਿੱਚ ਬਲੱਡ ਬੈਂਕ ਦੀ ਟੀਮ ਨੇ ਸੇਵਾ ਨਿਭਾਉਂਦੇ ਹੋਏ 157 ਨੋਜਵਾਨ ਲੜਕੇ/ਲੜਕੀਆਂ, ਪੁਰਸ਼/ਔਰਤਾਂ ਦੀ ਖੂਨਦਾਨ ਕਰਨ ਲਈ ਰਜਿਸਟ੍ਰੇਸ਼ਨ ਕੀਤੀ ਸਵੈ ਇਛਾ ਨਾਲ ਖੂਨਦਾਨ ਕਰਨ ਵਾਲਿਆਂ ਦੇ ਉਤਸ਼ਾਹ ਓਮੰਗ ਹੋਸਲੇ ਨੂੰ ਦੇਖ ਦੇ ਹੋਏ ਪਹਿਲੀ ਵਾਰ ਖੂਨਦਾਨ ਕਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਡਾ. ਰਾਕੇਸ਼ ਵਰਮੀ ਪ੍ਰਧਾਨ ਡੀ.ਬੀ.ਜੀ ਨੇ ਦੱਸਿਆ ਖੂਨਦਾਨ ਕੈਂਪ ਵਿੱਚ ਖੂਨਦਾਨੀਆਂ ਦੇ ਬਹੁਤ ਭਰਮ ਭੁਲੇਖੇ ਦੂਰ ਹੋ ਜਾਂਦੇ ਹਨ।
ਪਹਿਲੀ ਵਾਰ ਖੂਨ ਦਾਨ ਕਰਨ ਵਾਲੇ ਨੌਜਵਾਨ ਹਮੇਸ਼ਾ ਲਈ ਦੂਸਰਿਆਂ ਦੀ ਮਦਦ ਕਰਨ ਵਾਲੇ ਖੂਨਦਾਨੀ ਯੌਦਾ ਬਣ ਜਾਂਦੇ ਹਨ ਦਿਲਪ੍ਰੀਤ ਸਿੰਘ ਬੈਨੀਪਾਲ ਪ੍ਰਾਜੈਕਟ ਇੰਚਾਰਜ ਡੀ.ਬੀ.ਜੀ ਅਮਰਜੈਂਸੀ ਖੂਨਦਾਨ ਨੇ ਦੱਸਿਆ ਖੂਨਦਾਨ ਕਰਨ ਵਾਲੇ ਮਰੀਜਾਂ ਦੀ ਜਾਨ ਬਚਾਉਣ ਲਈ ਹਮੇਸ਼ਾ ਖੂਨਦਾਨ ਕਰਨ ਲਈ ਤਿਆਰ ਰਹਿੰਦੇ ਹਨ।
ਇਸ ਵਿਸ਼ਲ ਖੂਨ ਦਾਨ ਕੈਂਪ ਦੀ ਸਫਲਤਾ ਲਈ ਅਮਨਿੰਦਰ ਸਿੰਘ ਸੈਣੀ, ਦੀਦਾਰ ਸਿੰਘ, ਬਬੀ ਕੰਪਿਉਟਰ, ਪਰਫੁਲ ਕੁਮਾਰ, ਜੋਗਿੰਦਰ ਸਿੰਘ, ਸੁਰੇਸ ਵਰਮਾ ਹੈਲਥ ਕੋਚ ਸਿਆਲ, ਪ੍ਰਦੀਪ ਗਰਗ, ਫਕੀਰ ਚੰਦ ਮਿਤਲ, ਰੇਸ਼ਮਾ ਰਾਣੀ, ਸੁਨੀਤਾ ਕੁਮਾਰੀ ਸਾਬਕਾ ਪ੍ਰਿੰਸੀਪਲ, ਸ਼ਵੇਤਾ ਜਿੰਦਲ, ਅਸ਼ੋਕ ਕਪਿਲਾ, ਕਾਕਾ ਸਿੰਘ, ਪ੍ਰੀਤਮ ਸਿੰਘ, ਮਨਜੀਤ ਸਿੰਘ ਪੂਰਬਾ, ਮੁਹੰਮਦ ਰਮਜਾਨ ਢਿਲੋਂ, ਵਿਕਾਸ ਗੋਇਲ, ਅਮਰਜੀਤ ਕੌਰ, ਰਾਜ ਕੌਰ, ਮਨਮੋਹਨ ਕੌਰ ਮਜੀਠੀਆ, ਪਰਵੀਨ ਕੁਮਾਰ, ਚਮਨ ਲਾਲ, ਕ੍ਰਿਸਨ ਬਾਂਸਲ, ਤੇਜ ਇਕਬਾਲ ਪਨੂੰ, ਕੁਲਵੰਤ ਸਿੰਘ ਖੰਗੂੜਾ, ਬਰਜਿੰਦਰ ਸਿੰਘ ਬੇਦੀ, ਅਰਸ਼ਪ੍ਰੀਤ ਸਿੰਘ ਤੋਂ ਇਲਾਵਾ ਸਮੂਹ ਬੈਨੀਪਾਲ ਪਰਿਵਾਰ ਨੇ ਸਹਿਯੋਗ ਦਿੱਤਾ। ਇਹ ਜਾਣਕਾਰੀ ਚਮਨ ਲਾਲ ਦੱਤ ਨੇ ਦਿੱਤੀ।
ਡੀਬੀਜੀ ਨੇ ਕੈਪਟਨ ਹਰਜਿੰਦਰ ਸਿੰਘ ਦੀ ਯਾਦ ਵਿੱਚ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ਕੀਤਾ
