ਹੁਸ਼ਿਆਰਪੁਰ:- ਡੀ.ਏ.ਵੀ.ਕਾਲਜ ਆਫ਼ ਐਜੂਕੇਸ਼ਨ, ਹੁਸ਼ਿਆਰਪੁਰ ਵਿੱਚ ਸਾਬਕਾ ਸਾਂਸਦ,ਲੇਖਕ ਅਤੇ ਸਮਾਜ ਸੇਵਕ ਡਾ.ਅਵਿਨਾਸ਼ ਰਾਏ ਖੰਨਾ ਦੇ ਜੀਵਨ ਉੱਤੇ ਅਧਾਰਿਤ ਡਾ.ਜੋਤੀ ਵਰਮਾ ਦੁਆਰਾ ਲਿਖੀ ਪੁਸਤਕ ਪ੍ਰੇਰਨਾਦਾਇਕ 'ਏਕ ਸਫ਼ਰ'ਦਾ ਸ਼ਾਨਦਾਰ ਰਿਲੀਜ਼ ਸਮਾਰੋਹ ਕੀਤਾ ਗਿਆ। ਇਸ ਸਮਾਰੋਹ ਵਿੱਚ ਸ਼੍ਰੀ ਸੁਦੇਸ਼ ਕੁਮਾਰ(ਸੇਵਾ ਮੁਕਤ ਆਈ.ਪੀ.ਐੱਸ; ਸਾਬਕਾ ਡਾਇਰੈਕਟਰ ਜਨਰਲ ਆਫ਼ ਪੁਲਿਸ) ਨੇ ਮੁੱਖ ਮਹਿਮਾਨ ਅਤੇ ਡਾ. ਜਸਵੀਰਾ ਮਿਨਹਾਸ (ਸਾਬਕਾ ਉਪ ਪ੍ਰਿੰਸੀਪਲ, ਸਰਕਾਰੀ ਕਾਲਜ, ਹੁਸ਼ਿਆਰਪੁਰ) ਗੈਸਟ ਆਫ਼ ਆਨਰ ਵਜੋਂ ਸ਼ਿਰਕਤ ਕੀਤੀ। ਸ਼੍ਰੀ ਸੁਦੇਸ਼ ਕੁਮਾਰ, ਡਾ. ਜਸਵੀਰਾ ਮਿਨਹਾਸ, ਸਕੱਤਰ ਸ਼੍ਰੀ ਆਰ.ਐੱਮ.ਭੱਲਾ, ਉਪ-ਪ੍ਰਧਾਨ ਸ਼੍ਰੀ ਵਾਈ.ਪੀ.ਜੋਸ਼ੀ ਅਤੇ ਕਾਲਜ ਪ੍ਰਿੰਸੀਪਲ ਡਾ.ਵਿਧੀ ਭੱਲਾ ਨੇ ‘ਏਕ ਸਫ਼ਰ' ਪੁਸਤਕ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕਰਕੇ ਪੁਸਤਕ ਨੂੰ ਸਰੋਤਿਆਂ ਦੇ ਰੂ-ਬ-ਰੂ ਕੀਤਾ। ਮਹਿਮਾਨ ਸ਼੍ਰੀ ਸੁਰਿੰਦਰ ਦੀਵਾਨ, ਏ.ਐੱਸ.ਕੰਗ, ਐਡਵੋਕੇਟ ਐੱਸ.ਪੀ.ਰਾਣਾ, ਸ਼੍ਰੀ ਰਮਨ ਘਈ, ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਨੇ ਇਸ ਸਾਹਿੱਤਕ ਸਮਾਗਮ ਵਿੱਚ ਲੇਖਕ ਦੇ ਸਨਮਾਨ ਲਈ ਵਿਸ਼ੇਸ਼ ਤੋਰ ਉੱਤੇ ਸ਼ਿਰਕਤ ਕੀਤੀ।
ਪ੍ਰਿੰਸੀਪਲ ਡਾ.ਵਿਧੀ ਭੱਲਾ ਨੇ ਆਏ ਹੋਏ ਪਤਵੰਤੇ ਮਹਿਮਾਨਾਂ ਦਾ ਰਸਮੀ ਤੋਰ ਤੇ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਡਾ.ਅਵਿਨਾਸ਼ ਰਾਏ ਖੰਨਾ ਦੀਆਂ ਸੱਤ ਕਿਤਾਬਾਂ ਅਤੇ ਸਮਾਜ ਦੀ ਭਲਾਈ ਲਈ ਕੀਤੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ।
ਆਪਣੇ ਬਾਰੇ ਲਿਖੀ ਕਿਤਾਬ ਉੱਤੇ ਜਾਣਕਾਰੀ ਦਿੰਦੇ ਹੋਏ ਡਾ.ਅਵਿਨਾਸ਼ ਰਾਏ ਖੰਨਾ ਨੇ ਦੱਸਿਆ ਕਿ ਇਹ ਕਿਤਾਬ ਉਨ੍ਹਾਂ ਦੇ ਪਰਿਵਾਰਿਕ,ਸਮਾਜਿਕ ਅਤੇ ਰਾਜਨੀਤਿਕ ਕਦਰਾਂ ਕੀਮਤਾਂ ਅਤੇ ਅਰਥਪੂਰਨ ਅਨੁਭਵਾਂ ਦਾ ਦਰਪਣ ਹੈ। ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਣ ਦੀ ਆਦਤ ਪੈਦਾ ਕਰਨ, ਰਚਨਾਤਮਿਕ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ।
ਸੇਵਾ ਮੁਕਤ ਆਈ.ਪੀ.ਐੱਸ ਸ਼੍ਰੀ ਸੁਦੇਸ਼ ਕੁਮਾਰ ਨੇ ਕਿਹਾ ਕਿ ਡਾ. ਅਵਿਨਾਸ਼ ਰਾਏ ਖੰਨਾ ਦੇ ਅਨੁਭਵ, ਵਿਚਾਰ ਅਤੇ ਪ੍ਰੇਰਨਾਦਾਇਕ ਉੱਤਮ ਜੀਵਨ ਪਾਠਕਾਂ ਨੂੰ ਇੱਕ ਉਦੇਸ਼ਪੂਰਨ ਅਤੇ ਨਿਰਸਵਾਰਥ ਜੀਵਨ ਵੱਲ ਪ੍ਰੇਰਿਤ ਕਰੇਗਾ।
ਡਾ. ਜਸਵੀਰਾ ਮਿਨਹਾਸ ਨੇ ਕਿਹਾ ਕਿ ਡਾ. ਅਵਿਨਾਸ਼ ਰਾਏ ਖੰਨਾ ਦੇ ਸੂਝਵਾਨ ਵਿਚਾਰ ਇਸ ਕਿਤਾਬ ਨੂੰ ਦਿਲਚਸਪ ਬਣਾਉਂਦੇ ਹਨ ਨਾਲ ਹੀ ਪਾਠਕਾਂ ਦੀ ਸਖਸ਼ੀਅਤ ਦਾ ਵੀ ਨਿਖਾਰ ਕਰਦੇ ਹਨ।
ਪ੍ਰਧਾਨ ਡਾ.ਅਨੂਪ ਕੁਮਾਰ ਨੇ ਡਾ. ਅਵਿਨਾਸ਼ ਰਾਏ ਖੰਨਾ ਨੂੰ ਪੁਸਤਕ 'ਏਕ ਸਫ਼ਰ' ਸ਼ਾਨਦਾਰ ਰਿਲੀਜ਼ ਲਈ ਮੁਬਾਰਕਬਾਦ ਦਿੱਤੀ ਅਤੇ ਕਿਤਾਬ ਨੂੰ ਸੇਵਾ ਦੀ ਡੂੰਘੀ ਭਾਵਨਾ ਨਾਲ ਭਰੀ ਇੱਕ ਅਰਥਪੂਰਨ ਯਾਤਰਾ ਦਾ ਪ੍ਰਤੀਬਿੰਬ ਦੱਸਿਆ।
ਡੀਏਵੀਬੀਐਡ ਕਾਲਜ ਹੁਸ਼ਿਆਰਪੁਰਚ ਡਾਅਵਿਨਾਸ਼ ਰਾਏ ਖੰਨਾ ਦੇ ਜੀਵਨ ਉੱਤੇ ਅਧਾਰਿਤ ਪੁਸਤਕ ਪ੍ਰੇਰਨਾਦਾਇਕ ਏਕ ਸਫ਼ਰ ਰਿਲੀਜ਼
