ਚੰਡੀਗੜ੍ਹ, 20 ਨਵੰਬਰ:- ਹਰਿਆਣਾ ਦੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਸਹਿਕਾਰਤਾ ਅੰਦੋਲਨ ਨੇ ਦਿਹਾਕਿਆਂ ਤੋਂ ਗ੍ਰਾਮੀਣ ਅਰਥਵਿਵਸਥਾ ਨੂੰ ਬਦਲਣ, ਰੁਜ਼ਗਾਰ ਦੇ ਮੌਕੇ ਵਧਾਉਣ ਅਤੇ ਸਮਾਜ ਵਿੱਚ ਇੱਕਜੁਟਤਾ ਨੂੰ ਮਜਬੂਤ ਕਰਨ ਵਿੱਚ ਮਹਤੱਵਪੂਰਣ ਭੁਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਹੀ ਹੇਠ ਹਰਿਆਣਾ ਸਹਿਕਾਰਤਾ ਦੇ ਖੇਤਰ ਵਿੱਚ ਦੇਸ਼ ਦੇ ਮੋਹਰੀ ਸੂਬਿਆਂ ਵਿੱਚ ਸ਼ਾਮਿਲ ਹੈ।
          ਰਾਜਪਾਲ ਪੰਚਕੂਲਾ ਦੇ ਯਵਨਿਕਾ ਗਾਰਡਨ ਵਿੱਚ ਆਯੋਜਿਤ 72ਵੇਂ ਸਹਿਕਾਰਤਾ ਹਫਤੇ ਦੇ ਰਾਜ ਪੱਧਰੀ ਸਮਾਪਨ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਸਾਲ ਇਹ ਸਮਾਰੋਹ ਸਹਿਕਾਰਤਾ ਅਤੇ ਸਵਦੇਸ਼ੀ ਮੇਲਾ ਵਜੋ ਆਯੋਜਿਤ ਕੀਤਾ ਗਿਆ।
          ਇਸ ਤੋਂ ਪਹਿਲਾਂ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼, ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਮਿਤਰਾ ਘੋਸ਼, ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਅਤੇ ਉਨ੍ਹਾਂ ਦੀ ਧਰਮ ਪਤਨੀ ਡਾ. ਰੀਟਾ ਸ਼ਰਮਾ, ਨੇ ਸਹਿਕਾਰੀ ਕਮੇਟੀਆਂ ਵੱਲੋਂ ਸਥਾਪਿਤ ਸਵਦੇਸ਼ੀ ਉਤਪਾਦਾਂ ਦੇ ਸਟਾਲਸ ਦਾ ਅਵਲੋਕਨ ਕੀਤਾ। ਇਸ ਮੌਕੇ 'ਤੇ ਸਹਿਕਾਰਤਾ ਗਾਨਾ (ਕੋਆਪਰੇਟਿਵ ਸਾਂਗ) ਵੀ ਲਾਂਚ ਕੀਤਾ ਗਿਆ।
          ਪ੍ਰੋਫੈਸਰ ਘੋਸ਼ ਨੇ ਕਿਹਾ ਕਿ ਇਹ ਅੰਦੋਲਨ ਨੇ ਸਿਰਫ ਸਹਿਕਾਰਤਾ ਆਦਰਸ਼ਾਂ ਨੂੰ ਸਮਰਪਿਤ ਹਫਤਾ ਦੇ ਸਮਾਪਨ ਦਾ ਪ੍ਰਤੀਕ ਹੈ, ਸਗੋ ਭਾਰਤ ਦੇ ਸਵਦੇਸ਼ੀ ਉਤਪਾਦਾਂ ਦੀ ਸ਼ਕਤੀ, ਕਮਿਊਨਿਟੀਆਂ ਦੀ ਰਚਨਾਤਮਕ ਅਤੇ ਹਰਿਆਣਾ ਦੀ ਸਹਿਕਾਰੀ ਸੰਸਥਾਵਾਂ ਦੀ ਸਮੂਹਿਕ ਉਪਲਬਧੀਆਂ ਨੂੰ ਵੀ ਦਰਸ਼ਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕੋਆਪਰੇਟਿਵ ਜਮੀਨੀ ਪੱਧਰ 'ਤੇ ਸਸ਼ਕਤੀਕਰਣ ਦਾ ਇੰਜਨ ਹੈ, ਜੋ ਆਪਸੀ ਸਹਿਯੋਗ, ਸਮੂਹਿਕ ਜਿਮੇਵਾਰੀ ਅਤੇ ਲੋਕਤਾਂਤਰਿਕ ਮੁੱਲਾਂ 'ਤੇ ਅਧਾਰਿਤ ਹੈ।
          ਰਾਜਪਾਲ ਨੇ ਕਿਹਾ ਕਿ ਸਹਿਕਾਰਤਾ ਅਤੇ ਸਵਦੇਸ਼ ਮੇਲਾ ਸਿਰਫ ਉਤਪਾਦਾਂ ਦੀ ਪ੍ਰਦਰਸ਼ਨੀ ਨਹੀਂ, ਸਗੋ ਹਜਾਰਾਂ ਪਰਿਵਾਰਾਂ ਦੀ ਹਿੰਮਤ, ਉਮੀਦਾਂ ਅਤੇ ਰੋਜਾਨਾ ਜਿੰਦਗੀ ਦੇ ਯਤਨਾਂ ਦੀ ਝਲਕ ਹੈ, ਜੋ ਮਿਲ ਕੇ ਆਰਥਕ ਮੌਕਿਆਂ ਦਾ ਨਿਰਮਾਣ ਕਰ ਰਹੇ ਹਨ। ਉਨ੍ਹਾਂ ਨੇ ਦਸਿਆ ਕਿ ਜਿੱਥੇ ਮਹਿਲਾਵਾਂ ਵਿੱਤੀ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਅੱਗੇ ਵੱਧ ਰਹੀ ਹੈ, ਉੱਥੇ ਨੋਜੁਆਨ ਨਵਾਚਾਰ ਨੂੰ ਕਾਰੋਬਾਰ ਵਿੱਚ ਬਦਲ ਰਹੇ ਹਨ ਅਤੇ ਕਿਸਾਨ ਸਹਿਕਾਰੀ ਸੰਸਥਾਵਾਂ ਰਾਹੀਂ ਆਪਣੀ ਆਮਦਨ ਅਤੇ ਉਤਪਾਦਕਤਾ ਵਧਾ ਰਹੇੇ ਹਨ।
          ਉਨ੍ਹਾਂ ਨੇ ਇਹ ਵੀ ਕਿਹਾ ਕਿ ਪੈਕਸ, ਡੇਅਰੀ ਤੇ ਖੰਡ ਮਿੱਲ ਕੋਆਪਰੇਟਿਵ, ਸ਼ਹਿਰੀ ਕੋਆਪਰੇਟਿਵ ਬੈਂਕ ਅਤੇ ਪਿੰਡ ਪੱਧਰ ਦੀ ਸੰਸਥਾਵਾਂ ਇਸ ਗੱਲ ਦਾ ਪ੍ਰਮਾਣ ਹਨ ਕਿ ਜਦੋਂ ਕਮਿਊਨਿਟੀ ਮਿਲ ਕੇ ਕੰਮ ਕਰਦੇ ਹਨ, ਤਾਂ ਉਹ ਨਾ ਸਿਰਫ ਖੁਦ ਨੂੰ, ਸਗੋ ਪੂਰੇ ਸੂਬੇ ਨੂੰ ਪ੍ਰਗਤੀ ਦੇ ਰਾਹ 'ਤੇ ਲੈ ਜਾਂਦੇ ਹਨ। ਸੂਬਾ ਸਰਕਾਰ ਵੱਲੋਂ ਡਿਜੀਟਲਾਈਜੇਸ਼ਨ, ਪਾਰਦਰਸ਼ਿਤਾ ਅਤੇ ਸਮਰੱਥਾ ਨਿਰਮਾਣ 'ਤੇ ਦਿੱਤੇ ਗਏ ਜੋਰ ਨਾਲ ਇਹ ਇਕੋਸਿਸਟਮ ਹੋਰ ਮਜਬੂਤ ਹੋਇਆ ਹੈ।
          ਭਾਰਤ ਸਰਕਾਰ ਦੀ ਪਹਿਲ ਦਾ ਵਰਨਣ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਹਿਕਾਰਤਾ ਮੰਤਰਾਲੇ ਨੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਕਈ ਮਹਤੱਵਪੂਰਣ ਕਦਮ ਚੁੱਕੇ ਹਨ, ਜਿਨ੍ਹਾਂ ਵਿੱਚ ਪੈਕਸ ਦਾ ਕੰਪਿਊਟਰਾਈਜੇਸ਼ਨ, ਤਿੰਨ ਨਵੀਂ ਰਾਸ਼ਟਰੀ ਪੱਧਰੀ ਦੀ ਸਹਿਕਾਰੀ ਕਮੇਟੀਆਂ ਦੀ ਸਥਾਪਨਾ ਅਤੇ ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਦਾ ਗਠਨ ਸ਼ਾਮਿਲ ਹੈ।
          ਮੇਲੇ ਵਿੱਚ ਸਵੈ ਸਹਾਇਤਾ ਸਮੂਹਾਂ, ਮਹਿਲਾ ਕੋਆਰਪਰੇਟਿਵਸ, ਕਾਰੀਗਰ ਕਲਸਟਰਸ ਅਤੇ ਨੌਜੁਆਨ ਉਦਮੀਆਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕਰਦੇ ਹੋਏ ਰਾਜਪਾਲ ਨੇ ਸਾਰਿਆਂ ਤੋਂ ਬਿਹਤਰ ਗਵਰਨੈਂਸ, ਉਨੱਤ ਸਿਖਲਾਈ, ਆਧੁਨਿਕ ਤਕਨੀਕ ਅਪਨਾਉਣ ਅਤੇ ਵੱਡੇ ਬਾਜਾਰਾਂ ਨਾਲ ਜੁੜਨ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਯਤਨਾਂ ਨਾਲ ਹਰਿਆਣਾ ਦੀ ਸਹਿਕਾਰੀ ਸੰਸਥਾਵਾਂ ਸਥਾਨਕ ਪੱਧਰ 'ਤੇ ਰਹਿੰਦੇ ਹੋਏ ਗਲੋਬਲ ਮੁਕਾਬਲੇ ਵਿੱਚ ਆਪਣੀ ਪਹਿਚਾਣ ਬਣਾ ਸਕਣਗੀਆਂ।
          ਇਸ ਮੌਕੇ 'ਤੇ ਰਾਜਪਾਲ ਨੇ ਸਹਿਕਾਰਤਾ ਅਤੇ ਸਵਦੇਸ਼ ਮੇਲਾ ਵਿੱਚ ਲਗਾਈ ਗਈ ਪ੍ਰਦਰਸ਼ਨੀ ਦੇ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ।
           ਇਸ ਮੌਕੇ 'ਤੇ ਸੰਬੋਧਿਤ ਕਰਦੇ ਹੋਏ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਵਿੱਚ ਸਹਿਕਾਰ ਅੰਦੋਲਨ ਨੂੰ ਅੱਗੇ ਲੈ ਜਾਣ ਲਈ ਸਾਲ 2021 ਵਿੱਚ ਸਹਿਕਾਰਤਾ ਮੰਤਰਾਲੇ ਦਾ ਗਠਨ ਕੀਤਾ। ਉਨ੍ਹਾਂ ਨੇ ਸਹਿਕਾਰ ਤੋਂ ਸਮਰਿੱਧੀ ਦੇ ਸੰਕਲਪ ਨੂੰ ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਜੋ ਦਿਸ਼ਾ ਦਿੱਤੀ ਹੈ, ਉਸ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਮਜਬੂਤੀ ਨਾਲ ਅੱਗੇ ਵੱਧ ਰਿਹਾ ਹੈ। ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਵਿਕਸਿਤ ਭਾਰਤ, ਆਤਮਨਿਰਭਰ ਭਾਰਤ ਦੇ ਸੰਕਲਪ ਨੁੰ ਸਿੱਦੀ ਤੱਕ ਲੈ ਕੇ ਜਾਣ ਵਿੱਚ ਸਹਿਕਾਰਤਾ ਖੇਤਰ ਦਾ ਮਹਤੱਵਪੂਰਣ ਯੋਗਦਾਨ ਰਹੇਗਾ। ਅਸੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਵੀਂ ਊਰਜਾ, ਨਵੀਂ ਸੋਚ ਅਤੇ ਏਕਤਾ ਦੇ ਨਾਲ ਨਵੀਂ ਰਾਸ਼ਟਰੀ ਸਹਿਕਾਰਤਾ ਨੀਤੀ ਨੂੰ ਸੂਬੇ ਦੇ ਕਿਸਾਨ, ਨੌਜੁਆਨ, ਮਹਿਲਾਵਾਂ ਤੇ ਸਵੈਰੁਜ਼ਗਾਰ ਤੇ ਆਤਮਨਿਰਭਰ ਖੇਤਰ ਵਿੱਚ ਅੱਗੇ ਵਧਾਉਣ ਦੇ ਉਦੇਸ਼ ਨਾਲ ਲਾਗੂ ਕਰਣਗੇ।
          ਉਨ੍ਹਾਂ ਨੇ ਕਿਹਾ ਕਿ ਜੋ ਪੈਕਸ ਮਹਿਜ ਲੋਨ ਦੇਣ ਦਾ ਕੰਮ ਕਰਦੀ ਸੀ, ਅੱਜ 25 ਤਰ੍ਹਾਂ ਦੇ ਖੇਤਰ ਵਿੱਚ ਅਪਾਰ ਸੰਭਾਵਨਾਵਾਂ ਦੇ ਮੋਕੇ ਬਣਾ ਰਹੀ ਹੈ। ਕੈਬਨਿਟ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਸਹਿਕਾਰਤਾ ਮਹਿਜ ਵਿਚਾਰ ਨਹੀਂ ਹੈ, ਸਗੋ ਇਹ ਨਵਾਚਾਰ ਅਤੇ ਅਨੁਸਾਸ਼ਨ ਦੇ ਨਾਲ ਪੂਰੀ ਦੁਨੀਆ ਦਾ ਭਵਿੱਖ ਸੁਰੱਖਿਅਤ ਕਰਨ ਦਾ ਸਰੋਤ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਪਹਿਲੀ ਸਹਿਕਾਰਤਾ ਯੂਨੀਵਰਸਿਟੀ ਦੇ ਨਾਲ ਮਿਲ ਕੇ ਹਰਿਆਣਾ ਵੱਖ-ਵੱਖ ਕਾਲਜ ਤੇ ਯੂਨੀਵਰਸਿਟੀਜ ਨੂੰ ਜੋੜੇਗਾ, ਤਾਂ ਜੋ ਸਹਿਕਾਰਤਾ ਨੂੰ ਵਿਸਤਾਰ ਦਿੱਤਾ ਜਾ ਸਕੇ।
          ਇਸ ਮੌਕੇ 'ਤੇ ਹਰਿਆਣਾ ਰਾਜ ਸਹਿਕਾਰੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਬੈਂਕ ਦੇ ਚੇਅਰਮੈਨ ਅਮਰ ਪਾਲ ਰਾਣਾ, ਡੇਅਰੀਫੈਡ ਦੇ ਚੇਅਰਮੈਨ ਰਾਮ ਅਵਤਾਰ ਗਰਗ, ਮੇਅਰ ਕੁਲਭੂਸ਼ਣ ਗੋਇਲ, ਸ਼ਿਵਾਲਿਕ ਵਿਕਾਸ ਬੋਰਡ ਦੇ ਵਾਇਸ ਚੇਅਰਮੈਨ ਓਮ ਪ੍ਰਕਾਸ਼ ਦੇਵੀਨਗਰ, ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜਯੇਂਦਰ ਕੁਮਾਰ, ਰਜਿਸਟਰਾਰ ਸਹਿਕਾਰੀ ਕਮੇਟੀਆਂ ਅਮਰਦੀਪ ਸਿੰਘ, ਹੈਫੇਡ ਦੇ ਪ੍ਰਬੰਧ ਨਿਦੇਸ਼ਕ ਸ੍ਰੀ ਮੁਕੁਲ ਕੁਮਾਰ, ਡੇਅਰੀਫੈਡ ਦੇ ਪ੍ਰਬੰਧ ਨਿਦੇਸ਼ਕ ਰੋਹਿਤ ਯਾਦਵ, ਡਿਪਟੀ ਕਮਿਸ਼ਨਰ ਸਤਪਾਲ ਸ਼ਰਮਾ, ਪੁਲਿਸ ਡਿਪਟੀ ਕਮਿਸ਼ਨਰ ਸਰਿਸ਼ਟੀ ਗੁਪਤਾ, ਹੋਰ ਮਾਣਯੋਗ ਵਿਅਕਤੀ, ਸਵੈ ਸਹਾਇਤਾ ਸਮੂਹਾਂ ਦੇ ਪ੍ਰਤੀਨਿਧੀ, ਮਹਿਲਾ ਸਹਿਕਾਰਤਾ ਕਮੇਟੀਆਂ ਦੀ ਮੈਂਬਰ ਅਤੇ ਯੁਵਾ ਉਦਮੀ ਮੌਜੂਦ ਸਨ।