ਪਟਿਆਲਾ:- ਟੀਮ ਹਿਊਮਨ ਸਰਵਿਸ ਸੋਸਾਇਟੀ ਵਲੋਂ ਸਹਿਬਜਾਦਾ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸਹਾਦਤ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਪਿੰਡ ਖਾਕਟਾ ਖੁਰਦ ਦੇਵੀਗੜ੍ਹ ਰੋਡ ਗੁਰਦੁਆਰਾ ਸਾਹਿਬ ਭੂਰੀ ਮਾਜਰੀ ਵਿਖੇ ਲਗਾਇਆ ਗਿਆ। ਜਿਸ ਵਿੱਚ ਭਾਰੀ ਗਿਣਤੀ ਵਿੱਚ ਖੂਨਦਾਨੀਆਂ ਤੇ ਟੀਮ ਮੈਂਬਰਾਂ ਨੇ ਖੂਨਦਾਨ ਕੀਤਾ।
ਇਸ ਦਾ ਖੂਨਦਾਨ ਕੈਂਪ ਬਾਰੇ ਪੰਜਾਬ ਪ੍ਰਧਾਨ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਕੈਂਪ ਸਭ ਨੂੰ ਮਿਲਕੇ ਲਗਾਉਣੇ ਚਾਹੀਦੇ ਹਨ ਤਾਂ ਜ਼ੋ ਕਿਸੀ ਜਰੂਰਤਮੰਦ ਮਰੀਜ ਦੀ ਖੂਨ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ। ਖੂਨਦਾਨ ਇੱਕ ਮਹਾਦਾਨ ਹੈ। ਤੁਹਾਡਾ ਦਿੱਤਾ ਖੂਨ ਕਿਸੀ ਦੀ ਜਾਨ ਬਚਾ ਸਕਦਾ ਹੈ। ਸਾਡੀ ਟੀਮ ਵਲੋਂ ਪੂਰੇ ਪੰਜਾਬ ਵਿੱਚ ਇਸ ਤਰ੍ਹਾਂ ਦੇ ਕੈਂਪ ਲੰਬੇ ਸਮੇਂ ਤੋਂ ਲਗਾਏ ਜਾ ਰਹੇ ਹਨ।
ਇਕ ਵਿਸ਼ੇਸ਼ ਗਲ ਅਗਰ ਕੋਈ ਵੀ ਜਰੂਰਤਮੰਦ ਪਰਿਵਾਰ ਲੜਕੀਆਂ ਦਾ ਵਿਹਾਹ ਮੁਫਤ ਕਰਵਾਉਣਾ ਚਾਹੁੰਦੇ ਹਨ ਤਾਂ 15 ਫਰਵਰੀ ਤੋਂ ਪਹਿਲਾਂ ਆਪਣਾ ਨਾਮ ਤੇ ਪਤਾ ਸਾਡੀ ਟੀਮ ਨੂੰ ਦਸ ਕੇ ਨਾਮ ਦਰਜ ਕਰਾਓ ਸਾਡੀ ਟੀਮ ਵਲੋਂ 15 ਫਰਵਰੀ ਨੂੰ ਗਰੀਬ ਜਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦਾ ਵਿਆਹ ਬਿਲਕੁਲ ਮੁ਼ਫਤ ਕਰਵਾਇਆ ਜਾਵੇਗਾ। ਉਹਨਾਂ ਪਰਿਵਾਰਾਂ ਨੂੰ ਜਰੂਰਤ ਦਾ ਸਾਮਾਨ ਮੁਫ਼ਤ ਦਿੱਤਾ ਜਾਵੇਗਾ।
ਸਾਡਾ ਮੋਬਾਇ ਨੰਬਰ 80544—64200 ਹੈ। ਇਸ ਮੌਕੇ ਤੇ ਪ੍ਰਧਾਨ ਮਨਜੀਤ ਕੌਰ ਦੇ ਬੇਟੇ ਸਤਿੰਦਰਪ੍ਰੀਤ ਸਿੰਘ ਦੇ ਜਨਮ ਦਿਨ ਤੇ ਮੁਬਾਰਕਾ ਵੀ ਦਿੱਤੀਆਂ। ਇਸ ਖੂਨਦਾਨ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਪ੍ਰਧਾਨ ਜਤਿੰਦਰ ਸ਼ਰਮਾ, ਪ੍ਰਧਾਨ ਮਨਜੀਤ ਕੌਰ, ਸ਼ਿਵਾ, ਭੋਲੀ, ਸੁਖਵਿੰਦਰ ਸਿੰਘ, ਦਵਿੰਦਰ ਸਿੰਘ, ਹਰਜੀਤ ਸਿੰਘ, ਗੁਰਦੀਪ ਸਿੰਘ, ਸੁੱਚਾ ਸਿੰਘ, ਵਰਿੰਦਰ ਸਿੰਘ, ਗੁਰਬਚਨ ਸਿੰਘ, ਸਰਬਜੀਤ ਸਿੰਘ ਤੇ ਭਾਰੀ ਗਿਣਤੀ ਵਿੱਚ ਟੀਮ ਮੈਂਬਰ ਮੌਜੂਦ ਰਹੇ।
ਜਰੂਰਮੰਦ ਲੜਕੀਆਂ ਦੇ ਵਿਆਹ ਕਰਵਾਉਣ ਲਈ 15 ਫਰਵਰੀ ਤੱਕ ਸੰਪਰਕ ਕਰੋ ਹਿਊਮਨ ਸੋਸਾਇਟੀ ਵੱਲੋਂ ਚਾਰ ਸਾਹਿਬਜਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਲਾਇਆ ਖੂਨਦਾਨ ਕੈਂਪ
