ਚੰਡੀਗੜ੍ਹ, 18 ਜੁਲਾਈ - ਹਰਿਆਣਾ ਦੇ ਉਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਕੈਂਟ ਸਿਵਲ ਹਸਪਤਾਲ ਵਿੱਚ 100 ਬਿਸਤਰੇ ਦੇ ਭਵਨ ਦਾ ਨਿਰਮਾਣ ਕੰਮ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਭਵਨ ਅੱਤਆਧੁਨਿਕ ਮੈਡੀਕਲ ਸਹੂਲਤਾਂ ਨਾਲ ਲੈਸ ਹੋਵੇਗਾ ਜਿਸ ਨੂੰ ਕ੍ਰਿਟੀਕਲ ਕੇਅਰ ਯੂਨਿਟ (ਸੀਸੀਯੂ) ਦੀ ਤਰਜ 'ਤੇ ਬਣਾਇਆ ਜਾਵੇਗਾ ਅਤੇ ਇੱਥੇ ਗਰੀਬਾਂ ਨੂੰ ਬਿਹਤਰੀਨ ਇਲਾਜ ਮਿਲੇਗਾ।
ਉਨ੍ਹਾਂ ਨੇ ਦਸਿਆ ਕਿ ਇਸ 100 ਬਿਸਤਰੇ ਦੇ ਭਵਨ ਦੇ ਨਿਰਮਾਣ ਹੋਣ ਨਾਲ ਅੰਬਾਲਾ ਕੈਂਟ ਸਿਵਲ ਹਸਪਤਾਲ ਦੀ ਸਮਰੱਥਾ 200 ਬਿਸਤਰੇ ਦੀ ਹੋ ਜਾਵੇਗੀ। ਇਸ ਤੋਂ ਇਲਾਵਾ ਇਸ ਨਵੇਂ ਭਵਨ ਦਾ ਡਿਜਾਇਨ ਇਸ ਤਰ੍ਹਾ ਨਾਲ ਤਿਆਰ ਕੀਤਾ ਗਿਆ ਹੈ ਕਿ ਆਮ ਮਰੀਜਾਂ ਨੂੰ ਸੰਕ੍ਰਮਣ ਦਾ ਖਤਰਾ ਨਾ ਚੁੱਕਣਾ ਪਵੇ।
ਸ੍ਰੀ ਵਿਜ ਨੇ ਦਸਿਆ ਕਿ ਪਹਿਲੇ ਭਵਨ ਦਾ ਨਿਰਮਾਣ ਕੰਮ , ਮਾਣਯੋਗ ਹਾਈਕੋਰਅ ਵਿੱਚ ਕੇਸ ਹੋਣ ਦੀ ਵਜ੍ਹਾ ਨਾਲ ਰੁੱਕ ਗਿਆ ਸੀ ਜਿਸ ਦੇ ਬਾਅਦ ਆਰਬੀਟੇਸ਼ਨ ਵਿੱਚ ਜਾਣ 'ਤੇ ਮੁੜ ਤੋਂ ਨਿਰਮਾਣ ਕੰਮ ਦੇ ਹੁਣ ਟੈਂਡਰ ਹੋਏ ਹਨ। ਹੁਣ 14.79 ਕਰੋੜ ਰੁਪਏ ਦੀ ਲਾਗਤ ਨਾਲ ਭਵਨ ਦਾ ਬਾਕੀ ਨਿਰਮਾਣ ਕੰਮ ਜਲਦੀ ਪੂਰਾ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਿਵਲ ਹਸਪਤਾਲ ਵਿੱਚ 100 ਬਿਸਤਰੇ ਦੀ ਹੀ ਸਹੂਲਤ ਹੈ, ਪਰ ਲਗਾਤਾਰ ਵੱਧ ਰਹੀ ਮਰੀਜਾਂ ਦੀ ਗਿਣਤੀ ਦੇ ਕਾਰਨ ਹਸਪਤਾਲ ਵਿੱਚ ਬਿਸਤਰੇ ਦੀ ਕਮੀ ਮਹਿਸੂਸ ਹੋਣ ਲੱਗੀ ਸੀ ਇਸ ਲਈ ਨਵੇਂ ਭਵਨ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਸੱਤ ਮੰਜਿਲਾ ਨਵੇਂ ਭਵਨ ਵਿੱਚ ਉਪਲਬਧ ਹੋਣਗੀਆਂ ਇਹ ਸਹੂਲਤਾਂ
ਦੋ ਬੇਸਮੈਂਟ ਫਲੋਰ-ਨਵੀਂ ਬਿਲਡਿੰਗ ਵਿੱਚ ਕੁੂੱਲ ਸੱਤ ਫਲੋਰ ਹੋਣਗੇ, ਜਿਨ੍ਹਾਂ ਵਿੱਚ ਦੋ ਬੇਸਮੈਂਟ ਫਲੋਰ ਹੋਣਗੇ, ਇੰਨ੍ਹਾਂ ਵਿੱਚ ਇੱਕ ਫਲੋਰ 'ਤੇ ਵਾਹਨਾਂ ਦੀ ਪਾਰਕਿੰਗ ਹੋਵੇਗੀ ਜਦੋਂਕਿ ਦੂਜੇ ਫਲੋਰ 'ਤੇ ਏਸੀ ਪਲਾਂਟ ਤੇ ਗੈਸ ਪਲਾਂਟ ਲਗਾਇਆ ਜਾਵੇਗਾ।
ਗਰਾਊਂਡ ਫਲੋਰ- ਗਰਾਉਂਡ ਫਲੋਰ ਵਿੱਚ ਰਜਿਸਟ੍ਰੇਸ਼ਣ -ਕਮ-ਰਿਸੇਪਸ਼ਨ ਸੈਂਟਰ, ਐਮਰਜੈਂਸੀ ਸਰਵਿਸ ਉਪਲਬਧ ਹੋਵੇਗੀ, ਪਖਾਨੇ ਤੇ ਹੋਰ ਸਹੂਲਤਾਂ ਹੋਣਗੀਆਂ।
ਪਹਿਲਾ ਫਲੋਰ- ਪਹਿਲੇ ਫਲੋਰ 'ਤੇ ਐਮਰਜੈਂਸੀ ਵਾਰਡ ਹੋਣਗੇ ਜਿਨ੍ਹਾਂ ਵਿੱਚ 28 ਬੈਡ ਹੋਣਗੇ।
ਦੂਜਾ ਫਲੋਰ- ਦੂਜੇ ਫਲੋਰ 'ਤੇ ਇਨਫੈਕਟਿਵ ਆਈਸੀਯੂ।
ਤੀਜੇ ਫਲੋਰ- ਤੀਜੇ ਫਲੋਰ 'ਤੇ ਇਨਫੈਕਟਿਵ ਓਟੀ, ਸੁਪਰ ਸਪੈਸ਼ਲਿਸਟ ਓਟੀ ਅਤੇ ਵਾਰਡ ਹੋਣਗੇ।
ਚੌਥੇ ਫਲੋਰ- ਚੌਥੇ ਫਲੋਰ 'ਤੇ ਇਨਫੈਕਟਿਵ ਓਟੀ, ਇਨਫੈਕਟਿਵ ਓਟੀ, ਸੁਪਰ ਸਪੈਸ਼ਲਿਸਟ ਓਟੀ ਅਤੇ ਵਾਰਡ ਹੋਣਗੇ ਅਤੇ ਜੀਵਨ ਰੱਖਿਅਕ ਸਾਬਤ ਹੋਵੇਗੀ ਕ੍ਰਿਟੀਕਲ ਕੇਅਰ ਯੂਨਿਟ (ਸੀਸੀਯੂ)।
ਵਰਨਣਯੋਗ ਹੈ ਕਿ 100 ਬੈਡ ਬਿਲਡਿੰਗ ਨੂੰ ਕ੍ਰਿਟੀਕਲ ਕੇਅਰ ਯੂਨਿਟ ਦੀ ਤਰ੍ਹਾ ਤਿਆਰ ਕੀਤਾ ਜਾ ਰਹਾ ਹੈ ਜਿੱਥੇ ਗੰਭੀਰ ਜਾਂ ਐਮਰਜੈਂਸੀ ਸਮੇਂ ਵਿੱਚ ਮਰੀਜਾਂ ਨੂੰ ਬਿਹਤਰ ਮੈਡੀਕਲ ਸਹੂਲਤ ਉਪਲਬਧ ਹੋਵੇਗੀ। ਕ੍ਰਿਟੀਕਲ ਕੇਅਰ ਵਿੱਚ ਮਰੀਜ ਦੀ ਹਾਲਤ ਦੀ ਲਗਾਤਰ ਨਿਗਰਾਨੀ ਦੇ ਲਈ ਜਰੂਰੀ ਸਮੱਗਰੀ, ਜਰੂਰੀ ਦਵਾਈਆਂ ਦੀ ਵਿਵਸਥਾ ਅਤੇ ਮੀਰਜ ਦੀ ਸਥਿਤੀ ਦੇ ਆਧਾਰ 'ਤੇ ਮੈਡੀਕਲ ਫੈਸਲੇ ਲੇਣਾ ਸ਼ਾਮਿਲ ਹੁੰਦਾ ਹੈ।
ਕ੍ਰਿਟੀਕਲ ਕੇਅਰ ਯੂਨਿਟ ਵਿੱਚ ਦਿੱਲ ਦੀ ਧੜਕਨਾਂ, ਬਲੱਡ ਪ੍ਰੈਸ਼ਬ ਅਤੇ ਹੋਰ ਮਹਤੱਵਪੂਰਣ ਸ਼ਰੀਰਿਕ ਸੰਕੇਤਾਂ 'ਤੇ ਸਖਤ ਨਜਰ ਰੱਖੀ ਜਾਂਦੀ ਹੈ। ਇਸ ਨਾਲ ਡਾਕਟਰ ਤੁਰੰਤ ਕਿਸੇ ਵੀ ਅਸਧਾਰਣ ਲੱਛਣ ਦੀ ਪਹਿਚਾਣ ਕਰ ਤੁਰੰਤ ਇਲਾਜ ਕਰ ਸਕਦੇ ਹਨ। ਸੀਸੀਯੂ ਵਿੱਚ ਆਕਸੀਜਨ ਸਪੋਰਟ, ਦਵਾਈਆਂ ਦਾ ਇਸਤੇਮਾਲ, ਐਮਰਜੈਂਸੀ ਪ੍ਰੋਸੀਜਰ, ਪੋਸਟ ਕੇਅਰ ਤੇ ਰਿਕਵਰੀ ਆਦਿ ਸਹੂਲਤਾਂ ਰਹਿੰਦੀਆਂ ਹਨ। ਸੀਸੀਯੂ ਵਿੱਚ ਕੋਰੋਨਾ ਤੇ ਹੋਰ ਬੀਮਾਰੀਆਂ ਲਈ ਵੀ ਵੱਖ ਤੋਂ ਮੈਡੀਕਲ ਸਹੂਲਤਾਂ ਹੁੰਦੀਆਂ ਹਨ, ਇੰਨ੍ਹਾਂ ਦੇ ਵੀ ਵੱਖ ਵਾਰਡ ਹੋਣਗੇ।
