ਪਟਿਆਲਾ- ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਆਪਣੇ ਰਾਸ਼ਟਰ ਅਤੇ ਮਾਨਵਤਾ ਦੀ ਸੁਰੱਖਿਆ, ਬਚਾਉ, ਮਦਦ, ਸਨਮਾਨ, ਖੁਸ਼ਹਾਲੀ ਲਈ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਟ੍ਰੇਨਿੰਗਾਂ ਭਵਿੱਖ ਵਿੱਚ ਕੀਮਤੀ ਜਾਨੀ ਅਤੇ ਮਾਲੀ ਨੁਕਸਾਨਾਂ ਨੂੰ ਘਟਾਉਣ ਅਤੇ ਪੀੜਤਾਂ ਦੇ ਬਚਾਅ ਲਈ ਬੇਹੱਦ ਜ਼ਰੂਰੀ ਹੈ ਕਿਉਂਕਿ ਕੁਦਰਤੀ ਅਤੇ ਮਨੁੱਖੀ ਆਫਤਾਵਾਂ, ਜੰਗਾਂ, ਨਸ਼ਿਆਂ ਅਤੇ ਵੱਧ ਰਹੀਆਂ ਦਿਲ, ਦਿਮਾਗ, ਫੇਫੜਿਆਂ, ਲੀਵਰ ਕੈਂਸਰ ਦੀਆਂ ਬਿਮਾਰੀਆਂ, ਹਰਰੋਜ ਮਾਨਵਤਾ ਦੀ ਤਬਾਹੀ ਕਰ ਰਹੀਆਂ ਹਨ।
 ਇਹ ਵਿਚਾਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਚੋਨਾਗਰਾ ਦੇ ਪ੍ਰਿੰਸੀਪਲ ਹਰੀਸ਼ ਕੁਮਾਰ ਚੰਦਨ ਨੇ, ਸਕੂਲ ਦੇ ਐਨ ਐਸ ਐਸ ਵੰਲਟੀਅਰਾਂ ਅਤੇ ਸਾਰੇ ਹੀ ਵਿਦਿਆਰਥੀਆਂ, ਅਧਿਆਪਕਾਂ ਨੂੰ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਰਾਹੀਂ ਕਰਵਾਈ ਟ੍ਰੇਨਿੰਗਾਂ ਅਤੇ ਮੌਕ ਡਰਿੱਲ ਸਮੇਂ, ਸ਼੍ਰੀ ਕਾਕਾ ਰਾਮ ਵਰਮਾ ਦਾ ਸਨਮਾਨ ਕਰਦੇ ਹੋਏ ਪ੍ਰਗਟ ਕੀਤੇ। 
ਇਸ ਮੌਕੇ ਐਨ ਐਸ ਐਸ ਪ੍ਰੋਗਰਾਮ ਅਫਸਰ ਲਵਕੇਸ਼ ਕੁਮਾਰ, ਮੈਡਮ ਰਾਜਿੰਦਰਪਾਲ ਕੌਰ ਅਤੇ ਯੂਗੇਸ ਕੁਮਾਰ ਨੇ ਕਿਹਾ ਕਿ ਅਪ੍ਰੈਸਨ ਸੰਧੂਰ ਤਹਿਤ, ਜੰਗਾਂ, ਆਪਦਾਵਾਂ, ਸਮੇਂ ਕੀਮਤੀ ਜਾਨਾਂ ਬਚਾਉਣ ਲਈ, 10 ਪ੍ਰਕਾਰ ਦੀਆਂ ਟੀਮਾਂ ਬਣਾਕੇ ਸੱਭ ਦਾ ਤਿਆਰ ਹੋਣਾ ਜ਼ਰੂਰੀ ਹੈ। ਸੰਸਾਰ ਦੇ ਅਨੇਕਾਂ ਦੇਸ਼ਾਂ ਵਿੱਚ ਯੁੱਧ ਅਤੇ ਆਪਦਾਵਾਂ ਭਾਰੀ ਤਬਾਹੀਆਂ ਕਰ ਰਹੀਆਂ ਹਨ। 
ਇਸ ਲਈ ਸ਼੍ਰੀ ਕਾਕਾ ਰਾਮ ਵਰਮਾ ਨੂੰ ਪਟਿਆਲਾ ਤੋਂ ਬੁਲਾਕੇ, ਤਰ੍ਹਾਂ ਤਰ੍ਹਾਂ ਦੇ ਪ੍ਰੈਕਟਿਕਲ ਵੰਲਟੀਅਰਾਂ ਰਾਹੀਂ ਕਰਵਾਏ ਗਏ ਤਾਂ ਜ਼ੋ ਉਨ੍ਹਾਂ ਵਲੋਂ ਸੰਕਟ ਸਮੇਂ ਆਪਣੇ ਦੇਸ਼ ਦੇ ਪਹਿਰੇਦਾਰ ਬਣਕੇ, ਮਾਨਵਤਾ ਦੀ ਸੁਰੱਖਿਆ, ਬਚਾਉ, ਮਦਦ ਲਈ ਐਨ ਡੀ ਆਰ ਐਫ ਅਤੇ ਆਰਮੀ ਜਵਾਨਾਂ ਵਾਂਗ ਆਪਣੇ ਖੇਤਰ ਵਿੱਚ ਲੋਕਾਂ ਅਤੇ ਨੋਜਵਾਨਾਂ ਦੀਆਂ ਟੀਮਾਂ ਬਣਾਕੇ, ਮਦਦਗਾਰ ਫ਼ਰਿਸ਼ਤੇ ਵਾਂਗ ਠੀਕ ਯਤਨ ਕੀਤੇ ਜਾਣ। 
ਸ਼੍ਰੀ ਕਾਕਾ ਰਾਮ ਵਰਮਾ ਨੇ ਕਿਹਾ ਕਿ 80% ਤੋਂ ਵੱਧ ਬੱਚਿਆਂ, ਨੋਜਵਾਨਾਂ ਅਤੇ ਨਾਗਰਿਕਾਂ ਦੀਆਂ ਮੌਤਾਂ ਅਚਾਨਕ ਵਾਪਰਨ ਵਾਲੀਆਂ ਆਪਦਾਵਾਂ, ਦਿਲ‌ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ ਹਾਦਸਿਆਂ ਕਾਰਨ ਹੋ ਰਹੀਆਂ ਹਨ ਮਰਦਿਆਂ ਤੜਵਦਿਆ ਨੂੰ ਕੇਵਲ ਟ੍ਰੇਨਿੰਗਾਂ, ਅਭਿਆਸ ਅਤੇ ਮੌਕ ਡਰਿੱਲਾਂ ਕਰਵਾਕੇ, ਨੋਜਵਾਨਾਂ ਨੂੰ ਸਿਖਿਅਤ ਕਰਕੇ ਹੀ ਰੋਕਿਆ ਜਾ ਸਕਦਾ ਹੈ। ਪੰਜਾਬ ਸਰਹੱਦੀ ਖੇਤਰ ਹੋਣ ਕਾਰਨ, ਹਰੇਕ ਨਾਗਰਿਕ ਨੂੰ ਟ੍ਰੇਨਿੰਗ ਲੈਣੀ ਜ਼ਰੂਰੀ ਹੈ।