ਪਟਿਆਲਾ:- ਪੰਜਾਬ ਪੁਲਿਸ ਕਮਾਂਡੋਜ਼ ਟ੍ਰੇਨਿੰਗ ਸੇਂਟਰ ਬਹਾਦਰਗੜ੍ਹ ਕਿਲਾ ਵਿਖੇ ਕਮਾਂਡੋਜ਼ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗ ਦੇਣ ਲਈ ਵਿਸ਼ੇਸ਼ ਕੈਂਪ ਲਗਾਇਆ। ਡੀ ਐਸ ਪੀ ਸ਼੍ਰੀ ਹਰਦੀਪ ਸਿੰਘ ਬਡੂੰਗਰ ਨੇ ਦੱਸਿਆ ਕਿ ਇਸ ਮੌਕੇ ਆਫ਼ਤ ਪ੍ਰਬੰਧਨ, ਫਸਟ ਏਡ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਨੇ ਕਮਾਂਡੋਜ਼ ਨੂੰ ਦਸਿਆ ਕਿ ਆਪਦਾਵਾਂ ਕੁਦਰਤੀ, ਮੌਸਮੀ ਅਤੇ ਮਨੁੱਖੀ ਢੰਗ ਤਰੀਕਿਆਂ ਨਾਲ ਆ ਰਹੀਆਂ ਹਨ।
ਛੋਟੀ ਅਪਦਾ ਤਾਂ ਘਰਾਂ, ਅਦਾਰਿਆਂ, ਸੜਕਾਂ, ਫੈਕਟਰੀਆਂ ਵਿਖੇ ਹਰਰੋਜ ਆਕੇ ਜਾਂਨੀ ਅਤੇ ਮਾਲੀ ਨੁਕਸਾਨ ਕਰ ਰਹੀਆਂ ਹਨ ਜਦਕਿ ਜੰਗਾਂ ਅਤੇ ਕੁਦਰਤੀ ਮੌਸਮੀ ਆਪਦਾਵਾਂ ਭਾਰੀ ਗਿਣਤੀ ਵਿੱਚ, ਹਜ਼ਾਰਾਂ, ਲੱਖਾਂ ਜ਼ਿੰਦਗੀਆਂ ਅਤੇ ਪ੍ਰਾਪਰਟੀਆਂ ਦੀ ਤਬਾਹੀਆਂ ਕਰ ਰਹੀਆਂ ਹਨ। ਉਨ੍ਹਾਂ ਨੇ ਕਮਾਂਡੋਜ਼ ਦੀਆਂ 10 ਆਫ਼ਤ ਪ੍ਰਬੰਧਨ ਟੀਮਾਂ ਬਣਾਕੇ ਤਰ੍ਹਾਂ ਤਰ੍ਹਾਂ ਦੇ ਪ੍ਰੈਕਟਿਕਲ ਕਰਵਾਕੇ ਰੈਸਕਿਯੂ ਟਰਾਂਸਪੋਰਟ ਫਸਟ ਏਡ ਸੀ ਪੀ ਆਰ ਦੇ ਪ੍ਰਦਰਸ਼ਨ ਕਰਵਾਏ।
ਸਾਬਕਾ ਫਾਇਰ ਅਫ਼ਸਰ ਜਤਿੰਦਰਪਾਲ ਸਿੰਘ ਨੇ ਅੱਗਾਂ ਦੀਆਂ ਕਿਸਮਾਂ ਅਨੁਸਾਰ ਪਾਣੀ, ਮਿੱਟੀ, ਅੱਗ ਨੂੰ ਭੂਖਾ ਮਾਰਨਾ ਅਤੇ 4 ਪ੍ਰਕਾਰ ਦੇ ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗ ਦਿੱਤੀ। ਏ ਐਸ ਆਈ ਰਾਮ ਸਰਨ ਟਰੇਫਿਕ ਸਿਖਿਆ ਸੈਲ ਨੇ ਰਾਸ਼ਟਰੀ ਸੜਕ ਸੁਰੱਖਿਆ ਜਾਗਰੂਕਤਾ ਮਹੀਨੇ ਦੀ ਮਹੱਤਤਾ ਦੱਸੀ ਅਤੇ ਬੇਨਤੀ ਕੀਤੀ ਕਿ ਆਪਣੇ ਨਾਲ ਨਾਲ ਪਰਿਵਾਰਕ ਮੈਂਬਰਾਂ ਅਤੇ ਦੂਸਰਿਆਂ ਨੂੰ ਵੀ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਫਰਜ਼ਾਂ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ।
ਇਸ ਮੌਕੇ ਵੀਰ ਹਕੀਕਤ ਰਾਏ ਸਕੂਲ ਦੇ ਐਨ ਸੀ ਸੀ ਕੇਡਿਟਜ ਅਤੇ ਅਫਸਰ ਸਚਨਾ ਸ਼ਰਮਾ ਨੇ ਪ੍ਰੈਕਟਿਕਲ ਦੌਰਾਨ ਸਹਿਯੋਗ ਦਿੱਤਾ। ਡੀ ਆਈ ਜੀ ਕਮ ਕਮਾਂਡੈਂਟ ਗੁਰਪ੍ਰੀਤ ਸਿੰਘ ਵਲੋਂ ਆਏਂ ਵਿਸ਼ਾ ਮਾਹਿਰਾਂ ਦਾ ਸਨਮਾਨ ਕੀਤਾ ਗਿਆ। ਇੰਸਪੈਕਟਰ ਪਲਵਿੰਦਰ ਸਿੰਘ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਅਜ ਦੇ ਹਾਲਾਤਾਂ ਨੂੰ ਦੇਖਦੇ ਹੋਏ ਹਰੇਕ ਵਿਦਿਆਰਥੀ, ਨਾਗਰਿਕ ਅਤੇ ਕਰਮਚਾਰੀ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਦੀ ਟ੍ਰੇਨਿੰਗਾਂ ਲੈਣ ਲਈ ਅੱਗੇ ਆਉਣਾ ਚਾਹੀਦਾ ਹੈ।
ਕਮਾਂਡੋਜ਼ ਨੂੰ ਦਿੱਤੀ ਆਫ਼ਤ ਪ੍ਰਬੰਧਨ ਫਸਟ ਏਡ ਫਾਇਰ ਸੇਫਟੀ ਦੀ ਟ੍ਰੇਨਿੰਗ
