ਪਟਿਆਲਾ:- ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਵਿਦਿਆਰਥੀਆਂ ਅਧਿਆਪਕਾਂ ਅਤੇ ਨਾਗਰਿਕਾਂ ਨੂੰ ਸਿਹਤਮੰਦ, ਤਦੰਰੁਸਤ, ਸੁਰੱਖਿਆ, ਖੁਸ਼ਹਾਲ ਬਣਾਉਣ ਲਈ ਜੰਗੀ ਪੱਧਰ ਤੇ ਜਾਗਰੂਕਤਾ ਮਿਸ਼ਨ ਚਲਾਏ ਜਾ ਰਹੇ ਹਨ। ਇਸੇ ਉਦੇਸ਼ ਦੀ ਪੂਰਤੀ ਲਈ ਉਨ੍ਹਾਂ ਵਲੋਂ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਐਨ ਸੀ ਸੀ ਅਤੇ ਸਕਾਊਟ ਗਾਈਡ ਵਿਦਿਆਰਥੀਆਂ ਨੂੰ ਡੈਗੂ, ਮਲੇਰੀਆ, ਡਾਇਰੀਆ, ਕੈਂਸਰ, ਦਿਲ ਦੇ ਦੌਰੇ ਕਾਰਡੀਅਕ ਅਰੈਸਟ, ਬੇਹੋਸ਼ੀ ਅਤੇ ਮੌਕੇ ਤੇ ਦਿੱਤੀ ਜਾਣ ਵਾਲੀ ਫਸਟ ਏਡ, ਸੀ ਪੀ ਆਰ ਬਾਰੇ ਜਾਣਕਾਰੀ ਦਿੱਤੀ। 
ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਬਿਮਾਰੀਆਂ ਦੇ ਲਪੇਟ ਵਿੱਚ ਬੱਚੇ ਆ ਰਹੇ ਹਨ ਅਤੇ ਅਨੇਕਾਂ ਬੱਚੇ ਹਸਪਤਾਲਾਂ ਵਿਖੇ ਦਾਖਲ ਹਨ ਅਤੇ ਕੁੱਝ ਬੱਚਿਆਂ ਦੀਆਂ ਮੌਤਾਂ ਵੀ ਹੋ ਗਈਆ ਹਨ। ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਦੇ ਏ ਐਸ ਆਈ ਰਾਮ ਸਰਨ ਨੇ ਕਿਹਾ ਕਿ ਬੱਚਿਆਂ ਨਾਬਾਲਗਾਂ ਦੀ ਸੁਰੱਖਿਆ, ਸਫ਼ਾਈ, ਸਵੱਛਤਾ, ਬਚਾਅ ਸਿਹਤ, ਤੰਦਰੁਸਤੀ, ਅਰੋਗਤਾ ਹਿੱਤ ਸਿਖਿਆ ਸੰਸਥਾਵਾਂ ਵਲੋਂ ਟ੍ਰੇਨਿੰਗ ਪ੍ਰੋਗਰਾਮ ਕਰਵਾਕੇ, ਬੱਚਿਆਂ ਨੂੰ ਆਪਣੇ ਘਰ ਪਰਿਵਾਰਾਂ ਅਤੇ ਮਾਪਿਆਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਪੂਰਨ ਸਹਿਯੋਗ ਦਿੱਤੇ ਜਾ ਰਹੇ ਹਨ। 
ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ, ਐਨ ਸੀ ਸੀ, ਸਕਾਊਟ ਗਾਈਡ ਅਧਿਆਪਕਾਂ ਸਚਨਾ ਸ਼ਰਮਾ, ਕੌਆਰਡੀਨੇਟਰ ਨਰੇਸ਼ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਲਾਜ ਨਾਲੋਂ ਪਰਹੇਜ਼, ਚੰਗੀ ਖੁਰਾਕ, ਕਸਰਤਾਂ, ਖੇਡਾਂ ਸੂਰਜ ਦੀ ਧੁੱਪ, ਸ਼ੁਧ ਪਾਣੀ ਹਵਾਵਾਂ ਆਦਿ ਬਹੁਤ ਲਾਭਦਾਇਕ ਹਨ। 
ਉਨ੍ਹਾਂ ਨੇ ਕਿਹਾ ਕਿ ਪੰਜਾਬ ਪਟਿਆਲਾ ਨੂੰ ਸੁਰੱਖਿਅਤ ਸਿਹਤਮੰਦ ਖੁਸ਼ਹਾਲ ਅਤੇ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਕੇਵਲ ਸ੍ਰੀ ਕਾਕਾ ਰਾਮ ਵਰਮਾ ਜੀ, ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਸੁਸਾਇਟੀ ਵਲੋਂ ਪ੍ਰਸੰਸਾਯੋਗ ਉਪਰਾਲੇ ਕੀਤੇ ਜਾ ਰਹੇ ਹਨ।