ਚੰਡੀਗੜ੍ਹ, 5 ਦਸੰਬਰ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਈ-ਸ਼ਤੀਪੂਰਤੀ ਪੋਰਟਲ 'ਤੇ ਫਸਲ ਖਰਾਬੇ ਨਾਲ ਸਬੰਧਿਤ ਇੱਕ ਹੀ ਫੋਟੋ ਨੂੰ ਵਾਰ-ਵਾਰ ਅਪਲੋਡ ਕਰ ਸਰਕਾਰੀ ਧਨ ਦੀ ਦੁਰਵਰਤੋ ਅਤੇ ਧੋਖਾਧੜੀ ਕਰਨ ਦੇ ਮਾਮਲਿਆਂ 'ਤੇ ਸਖਤ ਐਕਸ਼ਨ ਲਿਆ ਹੈ। ਉਨ੍ਹਾਂ ਨੇ ਅਜਿਹੇ ਸਾਰੇ ਮਾਮਲਿਆਂ ਵਿੱਚ ਸਬੰਧਿਤ ਪਟਵਾਰੀਆਂ ਦੇ ਵਿਰੁੱਧ ਸਖਤ ਅਨੁਸਾਸ਼ਨਾਤਮਕ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇਹਨ।
          ਮੁੱਖ ਮੰਤਰੀ ਦੇ ਆਦੇਸ਼ਾਂ ਦੇ ਬਾਅਦ ਅਜਿਹੇ ਪਟਵਾਰੀਆਂ ਦੀ ਪਹਿਚਾਣ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਲੜੀ ਵਿੱਚ ਜੁਈ ਖੁਰਦ (ਭਿਵਾਨੀ), ਬੇਰੀਪੁਰ (ਕੁਰੂਕਸ਼ੇਤਰ), ਕਾਲਵਨ (ਜੀਂਦ), ਜੰਡਵਾਲਾ (ਫਤਿਹਾਬਾਦ), ਪਟੌਦੀ (ਗੁਰੂਗ੍ਰਾਮ) ਅਤੇ ਨਿਮਲੀ (ਦਾਦਰੀ) ਦੇ ਪਟਵਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕੀਤਾ ਗਿਆ ਹੈ। ਇਸ ਸਬੰਧ ਵਿੱਚ ਹੋਰ ਦੋਸ਼ੀਆਂ ਦੇ ਕਾਰਵਾਈ ਲਈ ਗਹਿ ਜਾਂਚ ਜਾਰੀ ਹੈ।
          ਸ੍ਰੀ ਨਾਇਬ ਸਿੰਘ ਸੈਣੀ ਅੱਜ ਇੱਥੇ ਮਾਲ ਵਿਭਾਗ ਦੀ ਬਜਟ ਐਲਾਨਾਂ ਦੀ ਪ੍ਰਗਤੀ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
          ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਮੰਸ਼ਾ ਹੈ ਕਿ ਹਰੇਕ ਯੋਗ ਵਿਅਕਤੀ ਤੱਕ ਬਿਨ੍ਹਾ ਕਿਸੇ ਭੇਦਭਾਵ ਦੇ ਸਰਕਾਰੀ ਸਹਾਇਤਾ ਪਹੁੰਚੇ। ਜਿਨ੍ਹਾਂ ਕਿਸਾਨਾਂ ਦਾ ਮੌਜੂਦਾ ਨੂਕਸਾਨ ਹੋਇਆ ਹੈ, ਉਨ੍ਹਾਂ ਨੂੰ ਮੁਆਵਜਾ ਮਿਲਣਾ ਯਕੀਨੀ ਕੀਤਾ ਜਾਵੇ।
          ਵਰਨਣਯੋਗ ਹੈ ਕਿ ਮਾਨਸੂਨ ਦੌਰਾਨ ਵੱਧ ਬਰਸਾਤ ਨਾਲ ਹੋਏ ਫਸਲੀ ਨੁਕਸਾਨ ਦੀ ਭਰਪਾਈ ਲਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪਹਿਲਾਂ ਹੀ ਸਪਸ਼ਟ ਨਿਰਦੇਸ਼ ਦਿੱਤੇ ਸਨ ਕਿ ਫਸਲ ਖਰਾਬ ਦੀ ਜਾਂਚ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇ ਅਤੇ ਰਿਪੋਰਟ ਸਮੇਂ 'ਤੇ ਭੇਜੀ ਜਾਵੇ। ਮੁੱਖ ਮੰਤਰੀ ਨੇ ਰਿਪੋਰਟਾਂ ਵਿੱਚ ਦੇਰੀ ਅਤੇ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਣ 'ਤੇ ਚਿੰਤਾ ਜਾਹਰ ਕੀਤੀ।
 ਕਈ ਥਾਵਾਂ 'ਤੇ ਜਿੱਥੇ ਨੁਕਸਾਨ ਨਹੀਂ ਹੋਇਆ, ਉੱਥੇ ਵੀ ਸਬੰਧਿਤ ਪਟਵਾਰੀਆਂ ਵੱਲੋਂ ਗਲਤ ਰਿਪੋਰਟਿੰਗ ਕੀਤੀ ਗਈ। ਇਸ ਤੋਂ ਇਲਾਵਾ, ਇੱਕ ਹੀ ਫਸਲ ਖਰਾਬੇ ਦੀ ਫੋਟੋ ਨੂੰ ਕਈ ਵਾਰ ਪੋਰਟਲ 'ਤੇ ਅਪਲੋਡ ਕਰ ਸਰਕਾਰੀ ਧਨ ਦੀ ਗਲਤ ਵਰਤੋ ਦਾ ਯਤਨ ਕੀਤਾ ਗਿਆ। ਮੁੱਖ ਮੰਤਰੀ ਨੇ ਅਜਿਹੇ ਸਾਰੇ ਦੋਸ਼ੀ ਪਟਵਾਰੀਆਂ ਦੇ ਵਿਰੁੱਧ ਸਖਤ ਅਨੁਸਾਸ਼ਨਾਤਮਕ ਕਾਰਵਾਈ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ।
          ਮੀਟਿੰਗ ਵਿੱਚ ਮੁੱਖ ਮੰਤਰੀ ਨੇ ਮਾਲ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਨਾਲ ਇਸ ਸਬੰਧ ਵਿੱਚ ਤੁਰੰਤ ਰਿਪੋਰਟ ਮੰਗੀ ਜਾਵੇ ਅਤੇ ਅੱਗੇ ਦੀ ਕਾਰਵਾਈ ਯਕੀਨੀ ਕੀਤੀ ਜਾਵੇ ਤਾਂ ਜੋ ਪ੍ਰਭਾਵਿਤ ਕਿਸਾਨਾਂ ਨੂੰ ਅਗਲੇ ਇੱਕ ਹਫਤੇ ਦੇ ਅੰਦਰ ਮੁਆਵਜਾ ਪ੍ਰਦਾਨ ਕਰ ਰਾਹਤ ਪ੍ਰਦਾਨ ਕੀਤੀ ਜਾ ਸਕੇ।
          ਮੀਟਿੰਗ ਵਿੱਚ ਮੁੱਖ ਮੰਤਰੀ ਨੇ ਮਾਲ ਵਿਭਾਗ ਦੀ ਬਜਟ ਐਲਾਨਾਂ ਅਤੇ ਮੁੱਖ ਮੰਤਰੀ ਐਲਾਨਾਂ ਦੀ ਸਮੀਖਿਆ ਕਰਦੇ ਹੋਏ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਸਾਰੇ ਯੋਜਨਾਵਾਂ ਦਾ ਲਾਭ ਸਮੇਂ 'ਤੇ ਜਨਤਾ ਤੱਕ ਪਹੁੰਚ ਸਕੇ।
          ਇਸ ਮੌਕੇ 'ਤੇ ਮਾਲ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾਕਟਰ ਸੁਮਿਤਾ ਮਿਸ਼ਰਾ, ਵਿੱਤ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਮੋਹਮਦ ਸ਼ਾਇਨ, ਮੁੱਖ ਮੰਤਰੀ ਦੇ ਉੱਪ ਪ੍ਰਧਾਨ ਸਕੱਤਰ ਸ੍ਰੀ ਯੱਸ਼ਪਾਲ, ਮੁੱਖ ਮੰਤਰੀ ਦੇ ਓਐਸਡੀ ਰਾਜ ਨਹਿਰੂ, ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਿਸ਼ੇਸ਼ ਸਕੱਤਰ ਪ੍ਰਭਜੋਤ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।