ਚੰਡੀਗੜ੍ਹ, 11 ਅਪ੍ਰੈਲ:- ਹਰਿਆਣਾ ਦੇ ਮੁੱਖ ਮੰਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਮਾਜ ਸੁਧਾਰਕ, ਮਹਾਨ ਵਿਚਾਰਕ ਅਤੇ ਸਿਖਿਆ ਮਾਹਰ ਮਹਾਤਮਾ ਜੋਤਿਬਾ ਫੂਲੇ ਦੀ ਜੈਯੰੰਤੀ 'ਤੇ ਉਨ੍ਹਾਂ ਨੇ ਸ਼ਰਧਾਪੂਰਵਕ ਨਮਨ ਕੀਤਾ ਅਤੇ ਉਨ੍ਹਾਂ ਦੇ ਅਮੁੱਲ ਯੋਗਦਾਨ ਨੂੰ ਯਾਦ ਕੀਤਾ।
          ਮੁੱਖ ਮੰਤਰੀ ਨੇ ਕਿਹਾ ਕਿ ਮਹਾਤਮਾ ਜੋਤਿਬਾ ਫੂਲੇ ਜੀ ਨੇ ਸਮਾਜ ਵਿੱਚ ਫੈਲੀ ਬੁਰਾਈਆਂ, ਜਾਤੀਗਤ ਭੇਦਭਾਵ ਅਤੇ ਅਸਮਾਨਤਾ ਦੇ ਖਿਲਾਫ ਆਜੀਵਨ ਸੰਘਰਸ਼ ਕੀਤਾ। ਉਨ੍ਹਾਂ ਨੇ ਸਿਖਿਆ ਨੂੰ ਸਮਾਜਿਕ ਬਦਲਾਅ ਦਾ ਸੱਭ ਤੋਂ ਮਜਬੂਤ ਸਰੋਤ ਦੱਸਦੇ ਹੋਏ ਸਮਾਜ ਦੇ ਵਾਂਝੇ ਵਰਗਾਂ ਦੇ ਉਥਾਨ ਦਾ ਮਾਰਗ ਪ੍ਰਸਸ਼ਤ ਕੀਤਾ।
          ਉਨ੍ਹਾਂ ਨੇ ਕਿਹਾ ਕਿ ਮਹਾਤਮਾ ਫੂਲੇ ਜੀ ਨੇ ਮਹਿਲਾਵਾਂ ਅਤੇ ਵਾਂਝੇ ਵਰਗ ਲਈ ਸਿਖਿਆ ਦੇ ਦਰਵਾਜੇ ਖੋਲ ਕੇ ਸਮਾਨਤਾ ਅਤੇ ਨਿਆਂ ਦੀ ਇੱਕ ਨਵੀਂ ਨੀਂਹ ਰੱਖੀ। ਉਨ੍ਹਾਂ ਦੇ ਯਤਨਾਂ ਨਾਲ ਸਮਾਜ ਵਿੱਚ ਜਾਗਰੁਕਤਾ ਆਈ ਅਤੇ ਸਿਖਿਆ ਦੇ ਪ੍ਰਤੀ ਨਵੀਂ ਸੋਚ ਵਿਕਸਿਤ ਹੋਈ।
          ਮੁੱਖ ਮੰਤਰੀ ਨੇ ਕਿਹਾ ਕਿ ਮਹਾਤਮਾ ਜੋਤੀਬਾ ਫੂਲੇ ਜੀ ਦੇ ਆਦਰਸ਼ ਅਤੇ ਵਿਚਾਰ ਅੱਜ ਵੀ ਸਾਨੂੰ ਇੱਕ ਨਿਆਂਪੂਰਣ, ਸਮਤਾਮੂਲਕ ਤੇ ਪ੍ਰਗਤੀਸ਼ੀਲ ਸਮਾਜ ਦੇ ਨਿਰਮਾਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਨੇ ਸੂਬਾਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਹਾਤਮਾ ਫੂਲੇ ਜੀ ਦੇ ਦੱਸੇ ਮਾਰਗ 'ਤੇ ਚੱਲ ਕੇ ਸਮਾਜ ਵਿੱਚ ਭਾਈਚਾਰਾ ਅਤੇ ਸਮਾਨਤਾ ਨੂੰ ਮਜਬੂਤ ਕਰਨ।