ਚੰਡੀਗੜ੍ਹ, 30 ਜਨਵਰੀ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ੁਕਰਵਾਰ ਨੂੰ ਉਨ੍ਹਾਂ ਦੇ ਆਵਾਸ ਸੰਤ ਕਬੀਰ ਕੁਟੀਰ 'ਤੇ ਆਏ ਪੰਜਾਬ ਦੇ ਨੌਜੁਆਨਾਂ ਨਾਲ ਸੰਵਾਦ ਕਰਦੇ ਹੋਏ ਸ਼ਾਸਨ, ਨੀਤੀ ਅਤੇ ਰੁਜ਼ਗਾਰ ਨਾਲ ਜੁੜੇ ਮੌਕਿਆਂ 'ਤੇ ਸਾਰਥਕ ਚਰਚਾ ਕੀਤੀ। ਉਨ੍ਹਾਂ ਨੇ ਸੁਸਾਸ਼ਨ ਅਤੇ ਮੈਰਿਟ ਅਧਾਰਿਤ ਮਾਡਲ ਨੂੰ ਵਿਕਾਸ ਦਾ ਆਧਾਰ ਦੱਸਦੇ ਹੋਏ ਪਾਰਦਰਸ਼ੀ ਰੁਜ਼ਗਾਰ ਨੀਤੀ 'ਤੇ ਜ਼ੋਰ ਦਿੱਤਾ, ਤਾਂ ਜੋ ਯੋਗ ਨੌਜੁਆਨਾਂ ਨੂੰ ਨਿਰਪੱਖ ਮੋਕਾ ਮਿਲ ਸਕੇ। ਮੁੱਖ ਮੰਤਰੀ ਨੇ ਸਕਿਲ ਵਿਕਾਸ ਨੂੰ ਭਵਿੱਖ ਦੀ ਜਰੂਰਤ ਦੱਸਦੇ ਹੋਏ ਕਿਹਾ ਕਿ ਸਿਖਲਾਈ, ਨਵਾਚਾਰ ਅਤੇ ਉਦਮਤਾ ਨੂੰ ਪ੍ਰੋਤਸਾਹਨ ਦੇ ਕੇ ਨੌਜੁਆਨ ਸ਼ਕਤੀ ਨੂੰ ਆਤਮਨਿਰਭਰ ਬਣਾਇਆ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਲੋਕਤੰਤਰ ਵਿੱਚ ਜਨਤਾ ਦਾ ਭਰੋਸਾ ਜਿੱਤਣਾ ਆਸਾਨ ਨਹੀਂ ਹੁੰਦਾ ਅਤੇ ਉਸ ਨੂੰ ਬਨਾਉਣ ਰੱਖਣਾ ਉਸ ਤੋਂ ਵੀ ਵੱਧ ਚਨੌਤੀਪੂਰਣ ਕੰਮ ਹੈ। ਕੇਂਦਰ ਅਤੇ ਹਰਿਆਣਾ ਵਿੱਚ ਡਬਲ ਇੰਜਨ ਸਰਕਾਰ ਦਾ ਤੀਜਾ ਕਾਰਜਕਾਲ ਇਸ ਗੱਲ ਦਾ ਨਤੀਜਾ ਹੈ ਕਿ ਵਿਸ਼ੇਸ਼ ਰੂਪ ਨਾਲ ਨੌਜੁਆਨਾ ਨੇ ਸਰਕਾਰ ਦੀ ਨੀਤੀਆਂ 'ਤੇ ਭਰੋਸਾ ਜਤਾਇਆ ਹੈ। ਸਰਕਾਰ ਨੇ ਆਪਣੇ ਕਾਰਜਕਾਲ ਦੇ ਸ਼ੁਰੂ ਤੋਂ ਹੀ ਇਹ ਯਕੀਨੀ ਕੀਤਾ ਹੈ ਕਿ ਨੌਜੁਆਨਾ ਦੀ ਪ੍ਰਤਿਭਾ ਨੂੰ ਸਨਮਾਨ ਮਿਲੇ ਅਤੇ ਉਨ੍ਹਾਂ ਨੂੰ ਸਮਾਨ ਮੌਕਾ ਪ੍ਰਾਪਤ ਹੋਵੇ। ਉਨ੍ਹਾ ਨੇ ਕਿਹਾ ਕਿ ਹਰਿਆਣਾ ਅਤੇ ਪੰਜਾਬ ਸਿਰਫ ਗੁਆਂਢੀ ਸੂਬਾ ਨਹੀਂ ਹਨ, ਸਗੋ ਇੱਕ ਹੀ ਸਭਿਆਚਾਰ, ਪਰੰਪਰਾ ਅਤੇ ਵਿਰਾਸਤ ਦੀ ਦੋ ਮਜਬੂਤ ਧਾਰਾਂਵਾਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਬਿਨ੍ਹਾ ਖਰਚੀ-ਬਿਨ੍ਹਾ ਪਰਚੀ ਦੀ ਨੀਤੀ ਨੂੰ ਸਖਤੀ ਨਾਲ ਲਾਗੂ ਕਰਦੇ ਹੋਏ ਯੋਗਤਾ ਆਧਾਰ 'ਤੇ ਨੌਜੁਆਨਾ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ। ਬੀਤੇ ਸਾਲਾਂ ਵਿੱਚ ਵੱਡੇ ਪੈਮਾਨੇ 'ਤੇ ਕੀਤੀ ਗਈ ਭਰਤੀਆਂ ਨਾਲ ਨੌਜੁਆਨਾਂ ਦਾ ਆਤਮਵਿਸ਼ਵਾਸ ਵਧਿਆ ਹੈ ਅਤੇ ਭਰੋਸੇ ਦੀ ਰਾਜਨੀਤੀ ਨੂੰ ਮਜਬੂਤੀ ਮਿਲੀ ਹੈ।
ਮੁੱਖ ਮੰਤਰੀ ਨੇ ਪੰਜਾਬ ਦੇ ਨੌਜੁਆਨਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਉਹ ਕਦੀ ਵੀ ਉਨ੍ਹਾਂ ਨਾਲ ਮਿਲ ਸਕਦੇ ਹਨ ਅਤੇ ਹਰਿਆਣਾ ਸਰਕਾਰ ਨੌਜੁਆਨਾ ਦੇ ਹਿੱਤਾਂ ਲਈ ਹਰ ਸੰਭਵ ਕਦਮ ਚੁੱਕਣ ਲਈ ਪੂਰੀ ਤਰ੍ਹਾ ਪ੍ਰਤੀਬੱਧ ਹੈ।
**ਵਿਕਸਿਤ ਭਾਰਤ 2047 ਵਿੱਚ ਨੋਜੁਆਨ ਸੱਭ ਤੋਂ ਵੱਡੀ ਤਾਕਤ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਸੰਕਲਪ ਸਾਲ 2047 ਤੱਕ ਵਿਕਸਿਤ ਭਾਰਤ ਬਨਾਉਣ ਦਾ ਹੈ ਅਤੇ ਇਸ ਟੀਚੇ ਨੂੰ ਸਾਕਾਰ ਕਰਨ ਵਿੱਚ ਦੇਸ਼ ਦਾ ਨੌਜੁਆਨ ਸੱਭ ਤੋਂ ਵੱਡੀ ਸ਼ਕਤੀ ਹੈ। ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਭਾਰਤ ਵਿਸ਼ਵ ਦੀ ਸਿਖਰ ਆਰਥਕ ਸ਼ਕਤੀਆਂ ਵਿੱਚ ਸ਼ਾਮਿਲ ਹੋਇਆ ਹੈ ਅਤੇ ਹੁਣ ਤੀਜੀ ਸੱਭ ਤੋਂ ਵੱਡੀ ਆਰਥਕ ਸ਼ਕਤੀ ਬਨਣ ਦੀ ਦਿਸ਼ਾ ਵਿੱਚ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਜਾਦੀ ਦੇ ਬਾਅਦ ਪਹਿਲੀ ਵਾਰ ਦੇਸ਼ ਨੂੰ ਅਜਿਹੀ ਅਗਵਾਈ ਮਿਲੀ ਹੈ ਜੋ ਆਜਾਦੀ ਦੇ ਮਹਾਨਾਇਕਾਂ ਦੇ ਵਿਚਾਰਾਂ ਨੂੰ ਅੱਗੇ ਵਧਾ ਰਹੀ ਹੈ।
**ਨਸ਼ੇ ਦੇ ਖਿਲਾਫ ਸਖਤ ਕਾਰਵਾਈ
ਮੁੱਖ ਮੰਤਰੀ ਨੇ ਕਿਹਾ ਕਿ ਨਸ਼ੇ ਦੇ ਖਿਲਾਫ ਹਰਿਆਣਾ ਸਰਕਾਰ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਨਸ਼ਾ ਮੁਕਤੀ ਕੇਂਦਰਾਂ ਦੀ ਸਥਾਪਨਾ ਤੋਂ ਲੈ ਕੇ ਨਸ਼ੇ ਦੀ ਲੱਤ ਨਾਲ ਗ੍ਰਸਤ ਨੌਜੁਆਨਾਂ ਦੇ ਇਲਾਜ ਤੱਕ, ਸਰਕਾਰ ਹਰ ਪੱਧਰ 'ਤੇ ਯਤਨ ਕਰ ਰਹੀ ਹੈ। ਨਸ਼ੇ ਵਿਰੁੱਧ ਜਾਗਰੁਕਤਾ ਫੈਲਾਉਣ ਲਈ ਸਾਈਕਲੋਥਾਨ ਅਤੇ ਮੈਰਾਥਨ ਵਰਗੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ 20 ਤੋਂ 25,000 ਨੌਜੁਆਨ ਹਿੱਸਾ ਲੈ ਰਹੇ ਹਨ।
ਉਨ੍ਹਾਂ ਨੇ ਦਸਿਆ ਕਿ ਜਿਨ੍ਹਾਂ ਥਾਨਾ ਖੇਤਰਾਂ ਵਿੱਚ ਨਸ਼ੇ ਦੀ ਗਤੀਵਿਧੀਆਂ ਵੱਧ ਪਾਈਆਂ ਜਾਂਦੀਆਂ ਹਨ, ਉੱਥੇ ਸਬੰਧਿਤ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਦੇ ਸਪਸ਼ਟ ਨਿਰਦੇਸ਼ ਦਿੱਤੇ ਗਏ ਹਨ। ਨਸ਼ੇ ਦੇ ਗੈਰ-ਕਾਨੁੰਨੀ ਕਾਰੋਬਾਰ ਵਿੱਚ ਸ਼ਾਮਿਲ ਵਿਅਕਤੀਆਂ ਦੇ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ ਉਨ੍ਹਾਂ ਦੀ ਸੰਪਤੀਆਂ ਵੀ ਅਟੇਓ ਕੀਤੀਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ ਸਹਿਯੋਗ ਵਿਭਾਗ ਦੀ ਸਥਾਪਨਾ ਕਰ ਨੌਜੁਆਨਾਂ ਨੂੰ ਸੁਰੱਖਿਅਤ, ਪਾਰਦਰਸ਼ੀ ਅਤੇ ਸਨਮਾਨਜਨਕ ਢੰਗ ਨਾਲ ਵਿਦੇਸ਼ ਵਿੱਚ ਰੁਜ਼ਗਾਰ ਦੇ ਮੌਕੇ ਉਪਲਬਧ ਕਰਾਏ ਜਾ ਰਹੇ ਹਨ। ਨਾਲ ਹੀ ਵੈਧ ਮਾਧਿਅਮਾ ਨਾਲ ਨੌਜੁਆਨਾ ਨੂੰ ਵਿਦੇਸ਼ ਭੇਜਣ ਦੀ ਵਿਵਸਥਾ ਵੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਵਿਦੇਸ਼ ਜਾਣ ਦੇ ਨਾਮ 'ਤੇ ਨੌਜੁਆਨਾਂ ਦੇ ਨਾਲ ਹੋਣ ਵਾਲੀ ਧੋਖਾਧੜੀ ਅਤੇ ਡੰਕੀ ਰੂਟ ਵਰਗੀ ਗਲਤ ਪ੍ਰਵ੍ਰਿਤੀਆਂ 'ਤੇ ਚਿੰਤਾ ਜਾਹਰ ਕੀਤੀ। ਉਨ੍ਹਾਂ ਨੇ ਦਸਿਆ ਕਿ ਡੰਕੀ ਰੂਟ ਰਾਹੀਂ ਨੌਜੁਆਨਾਂ ਨੂੰ ਭੇਜਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਵਰਨਣ ਕਰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਬਜੁਰਗਾਂ ਨੂੰ 3200 ਰੁਪਏ ਮਹੀਨਾ ਪੈਨਸ਼ਨ ਪ੍ਰਦਾਨ ਕਰ ਰਹੀ ਹੈ, ਜਦੋਂ ਕਿ ਪੰਜਾਬ ਵਿੱਚ ਇਹ ਰਕਮ 1500 ਰੁਪਏ ਹਨ। ਉਨ੍ਹਾਂ ਨੇ ਦਸਿਆ ਕਿ ਪੰਜਾਬ ਵਿੱਚ ਜਿੱਥੇ 60 ਹਜਾਰ ਰੁਪਏ ਸਾਲਾਨਾ ਆਮਦਨ ਤੱਕ ਪੈਨਸ਼ਨ ਦਾ ਪ੍ਰਾਵਧਾਨ ਹੈ, ਉੱਥੇ ਹਰਿਆਣਾ ਵਿੱਚ ਇਹ ਸੀਮਾ ਤਿੰਨ ਲੱਖ ਰੁਪਏ ਤੱਕ ਰੱਖੀ ਗਈ ਹੈ।
**ਸਿਤਹ ਯੋਜਨਾਵਾਂ ਨਾਲ ਲੱਖਾਂ ਨੂੰ ਰਾਹਤ
ਸਿਹਤ ਯੋਜਨਾਵਾਂ ਦਾ ਵਰਨਣ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਅਤੇ ਚਿਰਾਯੂ ਯੋਜਨਾ ਤਹਿਤ ਲੱਖਾਂ ਲੋਕਾਂ ਨੂੰ ਲਾਭ ਮਿਲਿਆ ਹੇ। ਹੁਣ ਤੱਕ ਲਗਭਗ ਇੱਕ ਕਰੌੜ ਪੰਜਾਹ ਲੱਖ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ ਅਤੇ 4500 ਕਰੋੜ ਰੁਪਏ ਤੱਕ ਦੇ ਕਲੇਮ ਸਰਕਾਰ ਵੱਲੋਂ ਦਿੱਤੇ ਗਏ ਹਨ।
**ਖੇਡਾਂ ਵਿੱਚ ਹਰਿਆਣਾ ਦੀ ਮਜਬੂਤ ਪਹਿਚਾਣ
ਖੇਡਾਂ ਦੇ ਖੇਤਰ ਵਿੱਚ ਹਰਿਆਣਾ ਦੀ ਉਪਲਬਧੀਆਂ ਦਾ ਵਰਨਣ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵਿੱਚ ਖੇਡ ਨਰਸਰੀਆਂ, ਖੇਡ ਅਕਾਦਮੀਆਂ ਅਤੇ ਵਿਯਾਮਸ਼ਾਲਾਵਾਂ ਦੀ ਸਥਾਪਨਾ ਕੀਤੀ ਗਈ ਹੈ। ਖਿਡਾਰੀਆਂ ਨੂੰ ਸਿਖਲਾਈ, ਖੇਡ ਕਿੱਟ ਅਤੇ ਆਰਥਕ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸ ਤੋਂ ਸੂਬੇ ਤੋਂ ਵੱਧ ਤੋਂ ਵੱਧ ਖਿਡਾਰੀ ਕੋਮੀ ਅਤੇ ਕੌਮਾਂਤਰੀ ਪੱਧਰ 'ਤੇ ਆਪਣੀ ਪਹਿਚਾਣ ਬਣਾ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਲਾਲ ਲਾਜਪੱਤ ਰਾਏ ਮਹਾਨ ਕ੍ਰਾਂਤੀਕਰਾਰੀਆਂ ਨੇ ਆਪਣਾ ਸੰਪੂਰਣ ਜੀਵਨ ਰਾਸ਼ਟਰ ਲਈ ਸਮਰਪਿਤ ਕਰ ਦਿੱਤਾ, ਤਾਂ ਜੋ ਆਉਣ ਵਾਲੀ ਪੀੜੀਆਂ ਸੁੱਖ ਅਤੇ ਚੇਨ ਨਾਲ ਜੀਵਨ ਜੀ ਸਕਣ। ਉਨ੍ਹਾਂ ਨੇ ਨੌਜੁਆਨਾ ਨੂੰ ਅਪੀਲ ਕੀਤੀ ਕਿ ਇੰਨ੍ਹਾ ਮਹਾਨ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਆਤਮਸਾਤ ਕਰਨ।
ਇਸ ਮੌਕੇ 'ਤੇ ਮੁੱਖ ਮੰਤਰੀ ਦੇ ਓਐਸਡਫੀ ਸ੍ਰੀ ਤਰੁਣ ਭੰਡਾਰੀ ਅਤੇ ਸ੍ਰੀ ਬੀਬੀ ਭਾਰਤੀ ਅਤੇ ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ ਵੀ ਮੌਜੂਦ ਰਹੇ।
