ਸੰਗਰੂਰ:- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਸਮੇਤ ਅੱਜ ਇਥੇ ਐੱਸ ਆਈ ਆਰ (ਸਪੈਸ਼ਲ ਇੰਟੈਂਸਿਵ ਰਿਵੀਜਨ-2026) ਪ੍ਰਕਿਰਿਆ ਤਹਿਤ ਫਾਰਮ ਭਰੇ ਗਏ ਅਤੇ ਫਾਰਮ ਸਥਾਨਕ ਡ੍ਰੀਮ ਲੈਂਡ ਕਲੋਨੀ ਵਿਖੇ ਬੀ ਐਲ ਓ ਨੂੰ ਸੌਂਪੇ ਗਏ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ 25 ਜੂਨ ਤੋਂ ਸ਼ੁਰੂ ਹੋਈ ਐੱਸ ਆਈ ਆਰ ਪ੍ਰਕਿਰਿਆ 24 ਜੁਲਾਈ ਤੱਕ ਚੱਲੇਗੀ। ਸੰਗਰੂਰ ਜ਼ਿਲ੍ਹੇ ਵਿੱਚ ਕੁੱਲ 9 ਲੱਖ 18 ਹਜ਼ਾਰ 78 ਵੋਟਰ ਹਨ ਅਤੇ ਬੀ ਐੱਲ ਓਜ ਵੱਲੋਂ 30 ਜੂਨ ਤੱਕ ਕੁੱਲ 8 ਲੱਖ 88 ਹਜ਼ਾਰ 989 ਵੋਟਰਾਂ ਨੂੰ ਘਰ ਘਰ ਪੁੱਜ ਕੇ ਅਨੁਮਰੇਸ਼ਨ ਫਾਰਮ ਵੰਡੇ ਜਾ ਚੁੱਕੇ ਹਨ ਜੋ ਕਿ ਲਗਪਗ 90 ਫੀਸਦੀ ਬਣਦਾ ਹੈ।
ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਵੋਟਰ ਨੇ ਐੱਸ ਆਈ ਆਰ ਤਹਿਤ ਫਾਰਮ ਭਰਨਾ ਹੈ। ਬੀ ਐਲ ਓ ਹਰ ਘਰ ਵਿਚ ਤਿੰਨ ਵਾਰ ਪੁੱਜੇਗਾ। 3 ਅਗਸਤ ਨੂੰ ਫਾਈਨਲ ਡ੍ਰਾਫਟ ਦੀ ਪ੍ਰਕਾਸ਼ਨਾ ਹੋਵੇਗੀ। ਜੇ ਫਿਰ ਵੀ ਕੋਈ ਵਿਅਕਤੀ ਫਾਰਮ ਭਰਨ ਤੋਂ ਰਹਿ ਗਿਆ ਤਾਂ 3 ਸਤੰਬਰ ਤੱਕ ਫਾਰਮ ਨੰਬਰ 6 ਭਰ ਕੇ ਜਮ੍ਹਾਂ ਕਰਵਾ ਸਕਦਾ ਹੈ। ਇਸ ਪ੍ਰਕਿਰਿਆ ਤੋਂ ਬਾਅਦ ਫਾਈਨਲ ਵੋਟਰ ਸੂਚੀ ਅਕਤੂਬਰ 2026 ਵਿਚ ਜਾਰੀ ਹੋਵੇਗੀ।
ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੀ ਸਰਕਾਰ ਦੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸੰਗਰੂਰ ਸ਼ਹਿਰ ਦੇ ਸੁੰਦੀਕਰਨ ਲਈ ਪਲੈਨਿੰਗ ਬਣਾ ਰਹੇ ਹਾਂ ਅਤੇ ਸੰਗਰੂਰ ਸੁੰਦਰ ਸ਼ਹਿਰਾਂ ਚੋ ਇੱਕ ਹੋਵੇਗਾ। ਮਾਨ ਨੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਮਾਸਕ ਪਹਿਨ ਕੇ ਬਣਾਈ ਵੀਡੀਓ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੌਂਪੀ ਜਾਵੇਗੀ। ਇਸ ਮੌਕੇ ਮੁੱਖ ਮੰਤਰੀ ਦੇ ਪਤਨੀ ਡਾ. ਗੁਰਪ੍ਰੀਤ ਕੌਰ ਵੀ ਮੌਜੂਦ ਸਨ।
ਮੁੱਖ ਮੰਤਰੀ ਮਾਨ ਨੇ ਪਤਨੀ ਸਮੇਤ ਐੱਸ ਆਈ ਆਰ ਤਹਿਤ ਫਾਰਮ ਭਰੇ ਆਪਣੀ ਸੰਗਰੂਰ ਰਿਹਾਇਸ਼ ਤੇ ਬੀ ਐੱਲ ਓ ਨੂੰ ਸੌਂਪੇ ਫਾਰਮ
