ਅੰਬਾਲਾ, 4 ਮਈ:- ਭਾਰਤ ਵਿਕਾਸ ਪ੍ਰੀਸ਼ਦ ਮਹਾਰਿਸ਼ੀ ਦਯਾਨੰਦ ਸ਼ਾਖਾ, ਅੰਬਾਲਾ ਸ਼ਹਿਰ ਨੇ ਕੱਲ੍ਹ ਸ਼ਾਮ ਇੱਕ ਨਿੱਜੀ ਹੋਟਲ ਵਿੱਚ ਨਵੇਂ ਅਹੁਦੇਦਾਰਾਂ ਲਈ ਸਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ। ਪ੍ਰੋਗਰਾਮ ਦੀ ਪ੍ਰਧਾਨਗੀ ਸੂਬਾਈ ਉਪ ਪ੍ਰਧਾਨ ਮਨੀਸ਼ ਮਲਿਕ ਨੇ ਕੀਤੀ,ਅਤੇ ਦੀਪਕ ਰਾਏ ਆਨੰਦ ਰਾਸ਼ਟਰੀ ਗਤੀਵਿਧੀ ਕੋਆਰਡੀਨੇਟਰ (ਸੇਵਾ) ਤੇ ਸ਼ਾਖਾ ਦੇ ਸਹਿ-ਸਰਪ੍ਰਸਤ ਨੇ ਇਸ ਵਿਚ ਹਿੱਸਾ ਲਿਆ।
ਸਮਾਗਮ ਦੇ ਸੰਚਾਲਕ ਸਕੱਤਰ ਅੰਕੁਰ ਗੋਇਲ ਨੇ ਪਿਛਲੇ ਸਾਲ ਦੌਰਾਨ ਕੀਤੇ ਗਏ ਕੰਮਾਂ ਦੀ ਸੰਖੇਪ ਰਿਪੋਰਟ ਪੇਸ਼ ਕੀਤੀ ਅਤੇ ਸਾਰਿਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ।
ਸੂਬਾਈ ਉਪ ਪ੍ਰਧਾਨ ਮਨੀਸ਼ ਮਲਿਕ ਨੇ ਸਾਲ, ਸੰਮਤ 2083 ਲਈ ਚੁਣੀ ਗਈ ਨਵੀਂ ਟੀਮ ਨੂੰ ਸਹੁੰ ਚੁਕਾਈ ਅਤੇ ਜ਼ਿੰਮੇਵਾਰੀਆਂ ਸੌਂਪੀਆਂ। ਸਹੁੰ ਚੁੱਕਣ ਵਾਲਿਆਂ ਵਿਚ ਚਮਨ ਲਾਲ ਅਗਰਵਾਲ ਪ੍ਰਧਾਨ, ਅੰਕੁਰ ਗੋਇਲ ਸਕੱਤਰ, ਅਮਿਤ ਚਾਨਣਾ ਵਿੱਤ ਸਕੱਤਰ, ਮੰਜੂ ਅਗਰਵਾਲ ਅਤੇ ਮੀਨਾਕਸ਼ੀ ਐਬੋਟ ਮਹਿਲਾ ਕੋਆਰਡੀਨੇਟਰ ਅਤੇ ਕ੍ਰਿਸ਼ਨਾ ਗੁਲ੍ਹਾਟੀ, ਮਨੋਜ ਗਰਗ ਤੇ ਸ਼ੈਲੇਂਦਰ ਅਰੋੜਾ ਕੋਆਰਡੀਨੇਟਰ ਸ਼ਾਮਲ ਸਨ। ਮਨੀਸ਼ ਮਲਿਕ ਨੇ ਪਿਛਲੀ ਟੀਮ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਸਾਬਕਾ ਬਰਾਂਚ ਪ੍ਰਧਾਨ ਸਵਰਗੀ ਅਮਨ ਰਾਵਲ ਦੀ ਯਾਦ ਵਿੱਚ ਸੇਵਾ ਦੇ ਖੇਤਰ ਵਿਚ ਦਿੱਤਾ ਜਾਣ ਵਾਲਾ "ਅਮਨ ਰਾਵਲ ਪੁਰਸਕਾਰ" ਰਾਜੀਵ ਅਗਰਵਾਲ ਨੂੰ ਭੇਟ ਕੀਤਾ ਗਿਆ।
ਪ੍ਰਧਾਨ ਚਮਨ ਅਗਰਵਾਲ ਨੇ ਸੇਵਾ ਸਾਲ 2083 (ਦੇਸੀ) ਦੀ ਯੋਜਨਾ ਬਾਰੇ ਜਾਣੂ ਕਰਾਇਆ ਅਤੇ ਪਹਿਲਾਂ ਵਾਂਗ ਸਾਰਿਆਂ ਨੂੰ ਸਹਿਯੋਗ ਦੀ ਅਪੀਲ ਕੀਤੀ। ਇਸ ਮੌਕੇ ਤੇ ਪ੍ਰੀਸ਼ਦ ਦੇ ਚਾਰ ਨਵੇਂ ਮੈਂਬਰਾਂ, ਸੁਮਿਤ ਜੈਨ, ਰੋਹਿਤ ਸੈਣੀ, ਨਿਸ਼ਿਤ ਮਿੱਤਲ ਅਤੇ ਡਾ. ਵਿਕਾਸ ਕੋਹਲੀ ਨੂੰ ਮੈਂਬਰਸ਼ਿਪ ਦੀ ਸਹੁੰ ਚੁਕਾਈ ਗਈ। ਪੂਨਮ ਰਾਵਲ ਨੂੰ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ।
ਭਾਵਿਪ ਮਹਾਰਿਸ਼ੀ ਦਯਾਨੰਦ ਸ਼ਾਖਾ ਦੇ ਚਮਨ ਅਗਰਵਾਲ ਨੂੰ ਦੁਬਾਰਾ ਪ੍ਰਧਾਨ ਚੁਣਿਆ ਅੰਕੁਰ ਗੋਇਲ ਬਣੇ ਸਕੱਤਰ
