ਮਾਹਿਲਪੁਰ:- ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਵੱਲੋਂ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ "ਮਾਵਾਂ-ਧੀਆਂ ਸਤਿਕਾਰ ਯੋਜਨਾ" ਤਹਿਤ ਮਹਿਲਾ ਸਖੀਆਂ ਦੀ ਟ੍ਰੇਨਿੰਗ ਅਤੇ ਤਿਆਰੀ (ਪ੍ਰੀਪਰੇਟਰੀ) ਮੀਟਿੰਗਾਂ ਕਰਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਅੱਜ ਦਾ ਦਿਨ ਪੂਰੀ ਤਰ੍ਹਾਂ ਟ੍ਰੇਨਿੰਗ ਅਤੇ ਪ੍ਰੀਪਰੇਟਰੀ ਸੈਸ਼ਨਾਂ ਲਈ ਸਮਰਪਿਤ ਰਿਹਾ ਅਤੇ ਕੱਲ੍ਹ ਤੋਂ ਚੱਬੇਵਾਲ ਹਲਕੇ ਦੀਆਂ ਮਹਿਲਾਵਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਅਧਿਕਾਰਕ ਤੌਰ ’ਤੇ ਸ਼ੁਰੂ ਹੋਵੇਗੀ।
 ਉਨ੍ਹਾਂ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ  ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੂਰੇ ਪੰਜਾਬ ਵਿੱਚ ਇਹ ਯੋਜਨਾ ਲਾਗੂ ਕੀਤੀ ਜਾ ਰਹੀ ਹੈ, ਜਿਸ ਤਹਿਤ ਮਹਿਲਾਵਾਂ ਨੂੰ ₹1000 ਅਤੇ ਐਸ.ਸੀ. ਵਰਗ ਦੀਆਂ ਮਹਿਲਾਵਾਂ ਨੂੰ ₹1500 ਪ੍ਰਤੀ ਮਹੀਨਾ ਦਿੱਤਾ ਜਾਣਾ ਹੈ। 
ਉਨ੍ਹਾਂ ਨੇ ਦੱਸਿਆ ਕਿ ਹਲਕੇ ਵਿੱਚ ਤਿਆਰ ਕੀਤੀਆਂ ਗਈਆਂ ਸਖੀਆਂ ਦੀ ਟੀਮ ਘਰ-ਘਰ ਜਾ ਕੇ ਮਹਿਲਾਵਾਂ ਦੀ ਰਜਿਸਟ੍ਰੇਸ਼ਨ ਯਕੀਨੀ ਬਣਾਵੇਗੀ, ਤਾਂ ਜੋ ਹਰ ਹੱਕਦਾਰ ਮਹਿਲਾ ਇਸ ਯੋਜਨਾ ਦਾ ਲਾਭ ਲੈ ਸਕੇ। ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਉਹਨਾਂ ਦੀ ਵਚਨਬੱਧਤਾ ਹੈ ਆਪਣੇ ਹਲਕਾ ਵਾਸੀਆਂ ਦੀ ਸੇਵਾ ਲਈ ਹਮੇਸ਼ਾ ਅੱਗੇ ਰਹਿਣਾ  - ਉਹ ਭਾਵੇਂ ਹਲਕਾ ਚੱਬੇਵਾਲ  ਦਾ ਵਿਕਾਸ ਹੋਵੇ ਜਾਂ  ਸਰਕਾਰੀ ਯੋਜਨਾਵਾਂ ਨੂੰ ਸਭ ਤੋਂ ਪਹਿਲਾਂ ਆਪਣੇ ਹਲਕਾ ਵਾਸੀਆਂ ਤੱਕ ਪਹੁੰਚਾਉਣਾ | 
ਉਹਨਾਂ ਕਿਹਾ ਕਿ ਸਾਡੀ ਮਿਹਨਤੀ ਸ਼ਾਨਦਾਰ ਟੀਮ ਦੀ ਬਦੌਲਤ ਹੀ  ਚੱਬੇਵਾਲ ਹਮੇਸ਼ਾ ਪਹਿਲੇ ਨੰਬਰ ‘ਤੇ ਰਹਿੰਦਾ ਹੈ ਅਤੇ ਆਪਣੀ ਸਮੂਹ ਟੀਮ ਦਾ ਧੰਨਵਾਦ ਕੀਤਾ | ਉਹਨਾਂ ਕਿਹਾ ਕਿ ਆਪ ਸਰਕਾਰ ਦੀ ਮਹਿਲਾਵਾਂ ਲਈ ਲਿਆਂਦੀ ਗਈ ਇਸ ਬੇਹੱਦ ਮਹੱਤਵਪੂਰਨ ਯੋਜਨਾ ਦੇ ਸਬੰਧ ਵਿਚ ਵੀ ਚੱਬੇਵਾਲ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਾਰੇ ਹਲਕਿਆਂ 'ਚੋਂ ਅੱਗੇ ਹੈ | ਹੁਸ਼ਿਆਰਪੁਰ ਜਿਲ੍ਹੇ ਵਿਚ ਚੱਬੇਵਾਲ ਪਹਿਲਾ ਹਲਕਾ ਬਣ ਗਿਆ ਹੈ  ਜੋ ਇਸ ਸਕੀਮ ਤਹਿਤ ਸਖੀਆਂ ਦੀ ਟ੍ਰੇਨਿੰਗ ਪੂਰੀ ਕਰਣ ਅਤੇ ਇਹਨਾਂ ਸਖੀਆਂ ਰਾਹੀਂ ਰਜਿਸਟ੍ਰੇਸ਼ਨ ਪ੍ਰਕਿਰਿਆ ਕੱਲ੍ਹ 12 ਮਈ ਤੋਂ  ਸ਼ੁਰੂ ਕਰ ਰਿਹਾ  ਹੈ। 
ਡਾ. ਇਸ਼ਾਂਕ ਨੇ ਇਕ ਵਾਰ ਫਿਰ ਆਪਣੀ ਟੀਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ  ਉਹਨਾਂ ਨੂੰ ਯਕੀਨ ਹੈ ਕਿ  ਸਾਡੀ ਟੀਮ ਪੂਰੀ ਤਨਦੇਹੀ ਨਾਲ ਕੰਮ ਕਰਕੇ ਜਲਦੀ ਹੀ ਚੱਬੇਵਾਲ ਦੀਆ ਸਾਰੀਆਂ ਯੋਗ ਲਾਭਪਾਤਰੀ ਮਹਿਲਾਵਾਂ  ਦੀ ਰਜਿਸ਼ਟ੍ਰੇਸ਼ਨ ਦੀ ਪ੍ਰਕ੍ਰਿਆ ਪੂਰੀ ਕਰ ਦੇਵੇਗੀ ਅਤੇ ਮੇਰੀਆਂ ਚੱਬੇਵਾਲ ਦੀਆਂ ਮਾਵਾਂ-ਭੈਣਾਂ  ਦੇ ਖਾਤਿਆਂ ਵਿੱਚ ਜਲਦ ਹੀ ਉਹਨਾਂ ਦੇ ਹੱਕ ਦੇ 1000 ਅਤੇ 1500 ਰਪਏ ਆਉਣੇ ਸ਼ੁਰੂ ਹੋ  ਜਾਣਗੇ।