ਪਟਿਆਲਾ:- ਵਿਦਿਆਰਥੀਆਂ ਨੂੰ ਆਵਾਜਾਈ, ਸਾਇਬਰ, ਨਸ਼ਿਆਂ, ਕਿਡਨੈਪਿੰਗ, ਅਪਰਾਧਾਂ, ਬਿਮਾਰੀਆਂ ਤੋਂ ਬਚਾਉਣ ਅਤੇ ਐਮਰਜੈਂਸੀ ਦੌਰਾਨ ਜਾਂਨੀ ਅਤੇ ਮਾਲੀ ਨੁਕਸਾਨਾਂ ਨੂੰ ਘਟਾਉਣ, ਹਿੱਤ ਫਸਟ ਏਡ ਸੀ ਪੀ ਆਰ ਫਾਇਰ ਸੇਫਟੀ ਦੀ ਟ੍ਰੇਨਿੰਗ ਅਤੇ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਕੇ, ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਹਾਦਰੀ ਬਾਲ ਪੁਰਸਕਾਰਾਂ ਲਈ ਤਿਆਰ ਕਰਨ ਲਈ ਜਾਗ੍ਰਿਤੀ ਕਲੱਬ ਬਣਾਉਂਣ ਲਈ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵਲੋਂ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ, ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਪਟਿਆਲਾ ਅਤੇ ਸਿਖਿਆ ਵਿਭਾਗ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਜਾ ਰਹੇ ਹਨ।
ਇਹ ਜਾਣਕਾਰੀ ਦਿੰਦੇ ਹੋਏ ਡਾਕਟਰ ਰਾਕੇਸ਼ ਵਰਮੀ, ਪੰਜਾਬ ਪੁਲਿਸ ਦੇ ਏ ਐਸ ਆਈ ਰਾਮ ਸਰਨ ਅਤੇ ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਅਜ ਦੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਦੇਸ਼, ਸਮਾਜ, ਘਰ, ਪਰਿਵਾਰਾਂ ਮਾਨਵਤਾ ਦੇ ਸੱਚੇ ਵਫ਼ਾਦਾਰ, ਜੁਮੇਵਾਰ, ਇਮਾਨਦਾਰ, ਨਾਗਰਿਕ ਬਣਾਉਣ ਲਈ ਭਾਰਤ ਅਤੇ ਪੰਜਾਬ ਸਰਕਾਰ ਵਲੋਂ ਯਤਨ ਕੀਤੇ ਜਾ ਰਹੇ ਹਨ। ਜਿਸ ਹਿੱਤ ਸਰਕਾਰਾਂ ਦੇ ਹੁਕਮਾਂ ਅਨੁਸਾਰ ਉਨ੍ਹਾਂ ਵਲੋਂ 10 ਸਿਖਿਆ ਸੰਸਥਾਵਾਂ ਵਿਖੇ ਜਾਗ੍ਰਿਤੀ ਕਲੱਬਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਪਟਿਆਲਾ ਵਿਖੇ ਮਹਿੰਦਰਾ ਕੰਨਿਆ ਮਹਾਂ ਵਿਦਿਆਲਿਆਂ ਹਾਈ ਸਕੂਲ ਵਿਖੇ ਕਲੱਬ ਦੇ ਸ਼ੁਭ ਆਰੰਭ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਮਹੀਨੇ ਵਿੱਚ ਇੱਕ ਵਾਰ, ਕਲੱਬ ਮੈਂਬਰਾਂ ਅਤੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਸਬੰਧਤ ਵਿਸ਼ਿਆਂ ਬਾਰੇ ਟ੍ਰੇਨਿੰਗਾਂ ਦਿੱਤੀਆਂ ਜਾਣਗੀਆਂ।
ਸਕੂਲ ਦੇ ਡਾਇਰੈਕਟਰ ਸ੍ਰੀਮਤੀ ਜਤਿੰਦਰਜੀਤ ਕੌਰ ਢਿੱਲੋਂ ਅਤੇ ਪ੍ਰਿੰਸੀਪਲ ਸ਼੍ਰੀਮਤੀ ਰਿਚਾ ਸ਼ਰਮਾ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਜਾਗਰੂਕ ਕਰਨ ਲਈ ਇਸ ਤਰ੍ਹਾਂ ਦੀ ਪਹਿਲਕਦਮੀ ਪ੍ਰਸੰਸਾਯੋਗ ਉਪਰਾਲੇ ਹਨ। ਕਿਉਂਕਿ ਬੱਚੇ ਅਤੇ ਪਰਿਵਾਰਿਕ ਮੈਂਬਰ ਅਣਗਹਿਲੀ, ਨਾਸਮਝੀ, ਅਗਿਆਨਤਾ, ਡਰ ਵਿਸ਼ਵਾਸ ਜਾਂ ਲਾਲਚਾਂ ਵਿੱਚ ਫਸਕੇ ਹਾਦਸਿਆਂ, ਬਿਮਾਰੀਆਂ ਅਤੇ ਲੁਟਮਾਰਾ ਦੇ ਸ਼ਿਕਾਰ ਹੋ ਜਾਂਦੇ ਹਨ।
ਸਿਖਿਆ ਸੰਸਥਾਵਾਂ ਵਿਖੇ ਜਾਗ੍ਰਿਤੀ ਕਲੱਬ ਬਣਾਕੇ ਵਿਦਿਆਰਥੀਆਂ ਨੂੰ ਨਿਰੰਤਰ ਸੇਫਟੀ ਬਚਾਉ ਮਦਦ ਕਰਨ ਦੇ ਕਾਰਜ ਸ਼ੁਰੂ ਡਾਕਟਰ ਰਾਕੇਸ਼ ਵਰਮੀ
