ਹੁਸ਼ਿਆਰਪੁਰ- ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਭੁੱਲੇਵਾਲ ਗੁੱਜਰਾਂ ਵਿਖ਼ੇ ਮੀਟਿੰਗ ਕੀਤੀ ਗਈ, ਜਿਸ ਵਿਚ ਮੁੱਖ ਮਹਿਮਾਨ ਐਡਵੋਕੇਟ ਪਲਵਿੰਦਰ ਮਾਨਾ ਇੰਚਾਰਜ ਹਲਕਾ ਚੱਬੇਵਾਲ ਪੁਹੰਚੇI
ਇਸ ਮੀਟਿੰਗ ਵਿਚ 18 ਜੂਨ ਨੂੰ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖ਼ੇ ਚਰਨ ਛੋਹ ਗੰਗਾ ਦੀ ਪਵਿੱਤਰ ਧਰਤੀ ਤੇ ਖੋਲ੍ਹੇ ਗਏ ਸ਼ਰਾਬ ਦੇ ਠੇਕੇ ਦੇ ਵਿਰੋਧ ਵਿਚ ਇਹ ਰੋਸ਼ ਪ੍ਰਦਰਸ਼ਨ ਰੱਖਿਆ ਹੈ, ਜਿਸ ਸਬੰਧੀ ਡਾ ਅਵਤਾਰ ਸਿੰਘ ਕਰੀਮਪੁਰੀ ਦੇ ਦਿਸ਼ਾ ਨਿਰਦੇਸ਼ਾ ਤੇ ਐਡਵੋਕੇਟ ਮਾਨਾ ਨੇ ਹਾਦਾਇਤਾ ਜਾਰੀ ਕੀਤੀਆ ਕਿ ਇਸ ਰੋਸ਼ ਪ੍ਰਦਰਸ਼ਨ ਵਿਚ ਹਲਕਾ ਚੱਬੇਵਾਲ ਦੀ ਭੂਮਿਕਾ ਅਹਿਮ ਹੋਵੇਗੀ ਕਿਉਂਕਿ ਹਲਕਾ ਚੱਬੇਵਾਲ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਨਾਲ ਲਗਦਾ ਹੈ ਅਤੇ ਇਥੋਂ ਵੱਡੀ ਗਿਣਤੀ ਵਿਚ ਬੱਸਾਂ ਦਾ ਪ੍ਰਬੰਧ ਕੀਤਾ ਜਾਵੇਗਾI ਜਿਸਨੂੰ ਹਲਕੇ ਦੀ ਲੀਡਰਸ਼ਿਪ ਨੇ ਇੰਨ ਵਿੰਨ ਲਾਗੂ ਕਰਨ ਦੇ ਲਈ ਹਲਕੇ ਦੇ ਪਿੰਡ ਪਿੰਡ ਪੁਹੰਚ ਕਰਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨI
ਪਿੰਡ ਭੁੱਲੇਵਾਲ ਗੁੱਜਰਾਂ ਦੇ ਸਾਥੀਆਂ ਅਤੇ ਬੀਬੀਆਂ ਨੇ ਵਿਸ਼ਵਾਸ ਦਵਾਇਆ ਕਿ ਵੱਡੀ ਗੱਡੀ ਦਾ ਇੰਤਜਾਮ ਕਰਕੇ ਸ਼੍ਰੀ ਖੁਰਾਲਗੜ੍ਹ ਸਾਹਿਬ ਵੱਡੀ ਗਿਣਤੀ ਵਿਚ ਪੁਹੰਚਾਂਗੇ I ਐਡਵੋਕੇਟ ਮਾਨਾ ਨੇ ਕਿਹਾ ਕੀ ਬਸਪਾ ਵਲੋਂ ਇਹ ਰੋਸ਼ ਪ੍ਰਦਰਸ਼ਨ ਮਾਨ ਸਰਕਾਰ ਅਤੇ ਡਰੱਗ ਮਾਫੀਏ ਦਾ ਲੱਕ ਤੋੜਨ ਦਾ ਕੰਮ ਕਰੇਗਾI
ਇਸ ਮੌਕੇ ਹਾਜਰ ਆਗੂ ਸਹਿਬਾਨਾਂ ਵਿਚ ਦਵਿੰਦਰ ਬਾਹੋਵਾਲ ਜੀ, ਕੁਲਵਿੰਦਰ ਕੋਠੀ ਜੀ, ਰਾਕੇਸ਼ ਕਿੱਟੀ, ਵਿੱਕੀ ਬੰਗਾ, ਬਲਵੰਤ ਨੀਤਪੁਰ, ਰਾਜੇਸ਼ ਭੁੰਨੋ, ਨਰਿੰਦਰ ਲਲਵਾਨ, ਸੁਰਿੰਦਰ ਪਾਲ ਲਲਵਾਨ, ਪ੍ਰਦੀਪ ਕੁਮਾਰ ਸ਼ਸ਼ੀ, ਮਜੂਦਾ ਸਰਪੰਚ ਸਾਹਬ ਅਤੇ ਸਾਬਕਾ ਸਰਪੰਚ ਸੁਰਿੰਦਰ ਕੌਰ ਜੀ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨI
ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖ਼ੇ ਬਸਪਾ ਵਲੋਂ ਵੱਡੇ ਪੱਧਰ ਤੇ 18 ਜੂਨ ਨੂੰ ਹੋਵੇਗਾ ਰੋਸ਼ ਪ੍ਰਦਰਸ਼ਨ/ ਐਡਵੋਕੇਟ ਪਲਵਿੰਦਰ ਮਾਨਾ
