ਬੰਗਾ:- ਪਿੰਡ ਮੁਕੰਦਪੁਰ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ 135 ਵਾਂ ਜਨਮ ਦਿਨ ਬੀ ਐੱਸ ਪੀ ਯੂਨਿਟ ਵੱਲੋਂ ਬਹੁਤ ਹੀ ਵਧੀਆ ਢੰਗ ਅਤੇ ਮਿਸ਼ਨਰੀ ਢੰਗ ਨਾਲ ਮਨਾਇਆ ਗਿਆ। ਜਿਸ ਵਿੱਚ ਆਸ਼ਾ ਰਾਣੀ ਨੇ ਬਾਬਾ ਸਾਹਿਬ ਦੇ ਜੀਵਨ ਅਤੇ ਸੰਘਰਸ਼ ਵਾਰੇ ਬਾਬਾ ਸਾਹਿਬ ਦੇ ਪੈਰੋਕਾਰਾਂ ਦੱਸਿਆ। ਉਨ੍ਹਾਂ ਖ਼ਾਸ ਕਰ ਆਪਣੀ ਭੈਣਾਂ ਮਾਤਾਵਾਂ ਨੂੰ ਹਿੰਦੂ ਕੋਡ ਬਿੱਲ ਵਾਰੇ ਜਾਣਕਾਰੀ ਦਿੱਤੀ। ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ ਨੇ ਤਾਂ ਦੋ -ਦੋ ਕੰਮ ਕਰ ਦਿੱਤੇ।
ਇੱਕ ਆਪਣੀ ਕਲਾਂ ਦਾ ਪ੍ਰਦਰਸ਼ਨ ਬਹੁਤ ਹੀ ਵਧੀਆ ਢੰਗ ਨਾਲ ਕੀਤਾਂ, ਦੂਸਰਾਂ ਪ੍ਰਚਾਰ ਕਰਕੇ ਉਨ੍ਹਾਂ ਕੋਲ ਪ੍ਰਚਾਰਕ ਨਾਂ ਹੋਣ ਤੇ ਟੈਨਸਿਨ ਤੋਂ ਦੂਰ ਕੀਤਾ। ਵਿੱਕੀ ਬਹਾਦਰਕੇ ਨੇ ਆਪਣੇ ਮਿਸ਼ਨਰੀ ਗੀਤਾਂ ਵਿਚੋਂ ਮੈਂ ਬਾਬਾ ਸਾਹਿਬ ਦਾ ਮਿਸ਼ਨ ਫੈਲਾਵਾਂ ਨਿੱਤ ਸਕੀਮਾਂ ਕਰਦੀ ਹੈ, ਮੈਂ ਸਾਹਿਬ ਕਾਸ਼ੀ ਰਾਮ ਦਾ ਮਿਸ਼ਨ ਫੈਲਾਵਾਂ, ਕੋਈ ਮਿਸ਼ਨ ਨਿਸ਼ਾਨਾ ਸੀ, ਆਏ ਰੱਬ ਭੀਮ ਬਣ ਕੇ, ਜਿਹਨੂੰ ਲੱਭਦਾ ਜ਼ਮਾਨਾ ਸੀ, ਗੁਰੂ ਰਵਿਦਾਸ ਜੀ ਇੱਕ ਅਰਜ਼ ਕਰਾਂ ਬੱਚਾ ਬੱਚਾ ਕੌਂਮ ਤੂੰ ਭੀਮ ਬਣਾ ਦੇ, ਜਾਂਦੇ ਜਾਂਦੇ ਸਾਹਿਬ ਕਾਸ਼ੀ ਰਾਮ ਜੀ ਦੇ ਗਏ ਕੌਮ ਨੂੰ ਪੈਗ਼ਾਮ ਆਦਿ ਗੀਤਾਂ ਰਾਹੀਂ ਮਿਸ਼ਨਰੀ ਲੋਕਾਂ ਅੰਦਰ ਜਨੂੰਨ ਭਰ ਦਿੱਤਾ।
ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਆਖਿਆ ਕਿ ਵਹਿਮ ਭਰਮ ਅਤੇ ਅੰਧਵਿਸ਼ਵਾਸ ਦੀ ਸਾਡੀ ਜ਼ਿੰਦਗੀ ਵਿਚ ਕੋਈ ਥਾਂ ਨਹੀਂ ਹੈ। ਇਹ ਹੀ ਸਾਡੇ ਗੁਰੂਆਂ ਦਾ ਉਪਦੇਸ਼ ਹੈ ਵਿੱਕੀ ਬਹਾਦਰਕੇ ਨੇ ਆਪਣੇ ਸਮਾਜ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ। ਉਨ੍ਹਾਂ ਨੇ ਆਪਣੇ ਗੀਤ ਵਿੱਚ ਵੀ ਦੱਸਿਆ ਕਿ ਇੱਕ ਰੋਟੀ ਘੱਟ ਖਾ ਲਿਓ ਪਰ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਓ। ਮਨੂਵਾਦੀ ਪਾਰਟੀਆਂ ਦਾ ਭਾਂਡਾ ਸਰੇ ਆਮ ਭੰਨਿਆ ਅਤੇ ਬਸਪਾ ਨੂੰ ਤਾਕਤ ਵਿੱਚ ਲੈਕੇ ਆਉਣਾ ਹੀ ਸਾਡਾ ਮਿਸ਼ਨ ਹੈ। ਇਸ ਤਰ੍ਹਾਂ ਹੀ ਕੁਲਵੀਰ ਤਲਵੰਡੀ ਫੱਤੂ ਨੇ ਆਪਣਾ ਲਿਖਿਆ ਗੀਤ ਗਾਇਆ ਅਤੇ ਪਿੰਡ ਮੁਕੰਦਪੁਰ ਦੀਆਂ ਛੋਟੀਆਂ ਛੋਟੀਆਂ ਬੱਚੀਆਂ ਨੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀ ਕਵਿਤਾ ਸਟੇਜ ਤੋਂ ਬੋਲੀ।
ਇਸ ਮੌਕੇ ਤੇ ਮਲਕੀਤ ਮੁਕੰਦਪੁਰ ਜੀ ਨੂੰ ਸਪੈਸ਼ਲ ਯਾਦ ਕੀਤਾ ਗਿਆ। ਜਸਵੰਤ ਕਟਾਰੀਆਂ, ਸੋਢੀ ਗੋਸਲਾਂ, ਸੋਨੂੰ ਭੰਗੂ, ਚਰਨਜੀਤ ਸਿੰਘ ਨੰਬਰਦਾਰ ਸੱਲ੍ਹਾਂ, ਡਾ ਸੱਤਾ, ਸੰਨਦੀਪ ਮੱਲ ਵਿੱਕੀ, ਦੀਪੂ ਕਟਾਰੀਆਂ, ਪਿਆਰੇ ਲਾਲ, ਡਾ ਰਿੰਕੂ, ਡਾ ਭੰਗੂ, ਸੁਰਿੰਦਰ ਮੰਡੇਰ, ਵਿਜੇ ਕਟਾਰੀਆਂ ਆਦਿ ਵਲੋਂ ਵੀ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਬਾਬਾ ਸਾਹਿਬ ਦੇ ਮਿਸ਼ਨ ਨਾਲ ਸਬੰਧਤ ਕਿਤਾਬਾਂ ਅਤੇ ਫੋਟੋ ਦਾ ਸਟਾਲ ਵੀ ਲੱਗਾ ਹੋਇਆ ਸੀ। ਜਿਸ ਵਿਚੋਂ ਕਿਤਾਬਾਂ ਖਰੀਦ ਕੇ ਬਾਬਾ ਸਾਹਿਬ ਦੇ ਪੈਰੋਕਾਰ ਆਪਣੇ ਇਤਿਹਾਸਕ ਜਾਣਕਾਰੀ ਨੂੰ ਵਧਾਉਂਦੇ ਹਨ। ਸਟੇਜ ਸੈਕਟਰੀ ਦੀ ਭੂਮਿਕਾ ਰਾਹੁਲ ਚੰਦੜ ਮੁਕੰਦਪੁਰ ਨੇ ਬਹੁਤ ਵਧੀਆ ਢੰਗ ਨਾਲ ਨਿਭਾਈ
ਪਿੰਡ ਮੁਕੰਦਪੁਰ ਵਿਖੇ ਬੀ ਐੱਸ ਪੀ ਯੂਨਿਟ ਮੁਕੰਦਪੁਰ ਨੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ
