ਹੁਸ਼ਿਆਰਪੁਰ:- ਬਹੁਜਨ ਸਮਾਜ ਪਾਰਟੀ ਵਲੋੰ ਪਿੰਡ ਬਡੇਸਰੋਂ ਵਿਧਾਨ ਸਭਾ ਹਲਕਾ ਗੜਸ਼ੰਕਰ ਵਿਖੇ ਭਾਰਤੀ ਸੰਵਿਧਾਨ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਪਰੀਨਿਰਮਾਣ ਦਿਵਸ ਬਹੁਤ ਸ਼ਰਧਾ ਪੂਰਵਕ ਮਨਾਇਆ ਅਤੇ ਬਾਬਾ ਸਾਹਿਬ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਅਤੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਉਮੀਦਵਾਰਾਂ ਦੀ ਚੋਣ ਮੁਹਿੰਮ ਸ਼ੁਰੂ ਕੀਤੀ। 
         ਇਸ ਮੌਕੇ ਮੁੱਖ ਮਹਿਮਾਨ ਬਸਪਾ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਨੇ ਕਿਹਾ ਕਿ ਡਾ. ਅੰਬੇਡਕਰ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਇਹ ਹੀ ਹੋਵੇਗੀ ਕਿ ਬਹੁਜਨ ਸਮਾਜ ਨੂੰ ਦੇਸ਼ ਅੰਦਰ ਰਾਜ ਭਾਗ ਦੇ ਮਾਲਕ ਬਣਾਉਣ ਲਈ "ਪੜ੍ਹੋ,ਜੁੜੋ ਤੇ ਸੰਘਰਸ਼ ਕਰੋ" ਦੀ ਮੁਹਿੰਮ ਤਹਿਤ ਪੰਜਾਬ ਅੰਦਰ "ਪੰਜਾਬ ਸੰਭਾਲੋ ਮੁਹਿੰਮ" ਨੂੰ ਜਨ ਜਨ ਤਕ ਪਹੁੰਚਾਇਆ ਜਾਵੇ ਅਤੇ ਬਸਪਾ ਦੇ ਜਿਲਾ ਪਰਿਸ਼ਦ ਬਲਾਕ ਸੰਮਤੀ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਈ ਜਾਵੇ। 
ਉਨਾਂ ਬਸਪਾ ਵਰਕਰਾਂ ਨੂੰ ਡੱਟ ਜਾਣ ਦਾ ਸੱਦਾ ਦਿੱਤਾ ਅਤੇ ਚੋਣ ਮੁਹਿੰਮ ਲਈ ਜਿੰਮੇਵਾਰੀਆਂ ਸੌਂਪੀਆਂ। ਕਰੀਮਪੁਰੀ ਨੇ ਕਿਹਾ ਕਿ ਇਹ ਪਹਿਲੀ ਬਾਰ ਹੋਇਆ ਕਿ ਚੋਣਾਂ ਸਮੇਂ ਪੇਪਰ ਖੋਹ ਮੁਹਿੰਮ ਚਲਾਈ ਗਈ ਹੈ ਜੋ ਕਿ ਆਮ ਸਰਕਾਰ ਦੀ ਨਲਾਇਕੀ ਅਤੇ ਵੱਡੀ ਹਾਰ ਦੇ ਸੰਕੇਤ ਹਨ। 
 ਇਸ ਮੌਕੇ ਬਸਪਾ ਪੰਜਾਬ ਦੇ ਇੰਚਾਰਜ ਗੁਰਨਾਮ ਸਿੰਘ ਚੌਧਰੀ, ਸਟੇਟ ਸੈਕਟਰੀ ਵਿਧਾਨ ਸਭਾ ਇੰਚਾਰਜ ਰਣਵੀਰ ਬੱਬਰ ,ਜ਼ਿਲਾ ਕੁਆਰਡੀਨੇਟਰ ਵਿਧਾਨ ਸਭਾ ਇੰਚਾਰਜ ਬਖਸ਼ੀਸ਼ ਭੀਮ, ਗੜਸ਼ੰਕਰ ਵਿਧਾਨ ਸਭਾ ਦੇ ਇੰਚਾਰਜ ਨੌਜਵਾਨ ਅਸ਼ੋਕ ਬਡੇਸਰੋ, ਵਿਧਾਨ ਸਭਾ ਹਲਕੇ ਦੇ ਪ੍ਰਧਾਨ ਮਲਕੀਤ ਸਿੰਘ, ਸਰਪੰਚ ਚਰਨਜੀਤ ਸਿੰਘ ਮਜਾਰਾ ਡੀਗਰੀਆਂ, ਜਿਲਾ ਬਸਪਾ ਆਗੂ ਪਿੰਡ ਭਾਰਟਾ ਤੋਂ ਸਰਪੰਚ ਰਸਪਾਲ ਲਾਲੀ ,ਸਾਬਕਾ ਸਰਪੰਚ ਗੁਰਦਿਆਲ , ਬਸਪਾ ਦੇ ਸ਼ਹਿਰੀ ਕਮੇਟੀ ਜਿਲਾ ਪਰਿਸ਼ਦ ਬੇਨੇਵਾਲ ਦੇ ਉਮੀਦਵਾਰ ਰਵਿੰਦਰ ਕੁਮਾਰ , ਜ਼ਿਲਾ ਪਰਿਸ਼ਦ ਸੈਲਾ ਖੁਰਦ ਦੇ ਉਮੀਦਵਾਰ ਡਾਕਟਰ ਮੋਹਨ ਲਾਲ, ਕੁੰਦਨ ਲਾਲ ਬਰੇਸਰੋ, ਵਿਜੇ ਬੜੇਸਰੋਂ, ਬਾਬਾ ਪਦਰਾਣਾ, ਸਰਪੰਚ ਬਡੇਸਰੋ,ਬਸਪਾ ਸ਼ਹਿਰੀ ਦੇ ਪ੍ਰਧਾਨ ਠੇਕੇਦਾਰ ਪ੍ਰਕਾਸ਼, ਗੜੀ ਮੱਟੋ ਬਲੋਕ ਸੰਮਤੀ ਤੋਂ ਉਮੀਦਵਾਰ ਕਸ਼ਮੀਰ ਤੋਂ ਇਲਾਵਾ ਬਲਾਕ ਸੰਮਤੀਆਂ ਦੇ ਉਮੀਦਵਾਰ ਅਤੇ ਪੰਚ ਸਰਪੰਚ ਵੱਡੀ ਗਿਣਤੀ ਵਿੱਚ ਬਸਪਾ ਆਗੂ  ਹਾਜਰ ਸਨ ਹਾਜ਼ਰ।