ਹੁਸ਼ਿਆਰਪੁਰ:- ਸਾਬਕਾ ਸੰਸਦ ਮੈਂਬਰ ਅਤੇ ਪ੍ਰਕਾਸ਼ ਰਾਏ ਖੰਨਾ ਤੇ ਸ਼੍ਰੀਮਤੀ ਕੌਸ਼ਲਿਆ ਦੇਵੀ ਖੰਨਾ ਮੈਮੋਰੀਅਲ ਟਰੱਸਟ ਦੇ ਚੇਅਰਮੈਨ ਅਵਿਨਾਸ਼ ਰਾਏ ਖੰਨਾ ਨੇ ਬੀ.ਐਸ.ਐਫ. ਕੈਂਪ ਖੜਕਾਂ ਵਿਖੇ 'ਜਲ ਸੰਭਾਲ' ਵਿਸ਼ੇ 'ਤੇ ਇੱਕ ਨਿਬੰਧ ਲੇਖਣ ਮੁਕਾਬਲੇ ਦਾ ਆਯੋਜਨ ਕੀਤਾ ਸੀ, ਜਿਸ ਵਿੱਚ ਪਹਿਲੇ ਸਥਾਨ 'ਤੇ ਰਹਿਣ ਵਾਲੇ ਜਵਾਨਾਂ ਨੂੰ ਟਰੱਸਟ ਵੱਲੋਂ ਇਨਾਮ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਖੰਨਾ ਨੇ ਕਿਹਾ ਕਿ ਸੀਮਾ ਸੁਰੱਖਿਆ ਬਲ ਦੇ ਜਵਾਨ ਨਾ ਸਿਰਫ਼ ਸਰਹੱਦਾਂ ਦੇ ਪਹਿਰੇਦਾਰ ਹਨ, ਸਗੋਂ ਵਾਤਾਵਰਣ ਅਤੇ ਕੁਦਰਤ ਦੀ ਅਨਮੋਲ ਦਾਤ 'ਜਲ' ਦੇ ਵੀ ਰਖਵਾਲੇ ਹਨ, ਜਿਨ੍ਹਾਂ ਨੇ ਜਲ ਸੰਭਾਲ ਦੇ ਵਿਸ਼ੇ 'ਤੇ ਆਪਣੇ ਵਿਚਾਰਾਂ ਨੂੰ ਕਾਗਜ਼ 'ਤੇ ਨਿਬੰਧ ਦੇ ਰੂਪ ਵਿੱਚ ਉਤਾਰ ਕੇ ਆਪਣੀ ਵਾਤਾਵਰਣ ਪ੍ਰਤੀ ਚਿੰਤਨ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੀਮਾ ਸੁਰੱਖਿਆ ਬਲ ਦੇ ਜਵਾਨ ਜਲ ਸੰਭਾਲ ਨੂੰ ਆਪਣੇ ਫਰਜ਼ ਦਾ ਹਿੱਸਾ ਬਣਾਉਣ ਤਾਂ ਨਿਸੰਦੇਹ ਭਵਿੱਖ ਵਿੱਚ ਭੂਮੀਗਤ ਪਾਣੀ ਦੀ ਘਾਟ ਕਾਰਨ ਪੈਦਾ ਹੋਣ ਵਾਲੇ ਗੰਭੀਰ ਨਤੀਜਿਆਂ ਤੋਂ ਇਸ ਸੰਸਾਰ ਨੂੰ ਬਚਾਇਆ ਜਾ ਸਕਦਾ ਹੈ।
ਇਸ ਮੌਕੇ ਖੰਨਾ ਨੇ ਮੁਕਾਬਲੇ ਵਿੱਚ ਪਹਿਲੇ ਤਿੰਨ ਸਥਾਨਾਂ 'ਤੇ ਰਹਿਣ ਵਾਲੀਆਂ ਮਹਿਲਾ ਜਵਾਨਾਂ ਨੂੰ ਟਰੱਸਟ ਵੱਲੋਂ ਨਕਦ ਇਨਾਮ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ, ਜਿਨ੍ਹਾਂ ਵਿੱਚੋਂ ਪਹਿਲੇ ਸਥਾਨ 'ਤੇ ਸ਼ਰਮੀਲਾ, ਦੂਜੇ ਸਥਾਨ 'ਤੇ ਸੁਸ਼ਮਿਤਾ ਭੌਮਿਕ ਅਤੇ ਤੀਜੇ ਸਥਾਨ 'ਤੇ ਅਰਪਿਤਾ ਮਿਸ਼ਰਾ ਰਹੀਆਂ। ਇਸ ਮੌਕੇ ਸੀਮਾ ਸੁਰੱਖਿਆ ਬਲ ਦੇ ਆਈ.ਜੀ. ਸੀ.ਡੀ. ਅਗਰਵਾਲ ਅਤੇ ਨਵਦੀਪ ਸੂਦ ਵੀ ਹਾਜ਼ਰ ਸਨ।
ਬੀਐਸਐਫ ਦੇ ਜਵਾਨ ਸਰਹੱਦਾਂ ਦੇ ਨਾਲਨਾਲ ਕੁਦਰਤ ਦੀ ਅਨਮੋਲ ਦਾਤ ਜਲ ਦੇ ਵੀ ਰਖਵਾਲੇ ਖੰਨਾ
