ਐਸ ਏ ਐਸ ਨਗਰ, 14 ਅਪ੍ਰੈਲ- ਫਰੈਂਡਜ਼ ਸਪੋਰਟਸ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਮੁਹਾਲੀ ਵਲੋਂ ਜੀਓ ਸਟਾਰ ਹਸਪਤਾਲ ਸੈਕਟਰ 82 ਮੁਹਾਲੀ ਦੇ ਸਹਿਯੋਗ ਨਾਲ 5ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਸ. ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਮੌਕੇ 55 ਖੂਨਦਾਨੀਆਂ ਨੇ ਖੂਨਦਾਨ ਕਰਕੇ ਆਪਣਾ ਯੋਗਦਾਨ ਪਾਇਆ।
ਉਨ੍ਹਾਂ ਦੱਸਿਆ ਕਿ ਇਸ ਵਾਰ ਇਹ ਖੂਨਦਾਨ ਕੈਂਪ ਮਰਹੂਮ ਸ. ਐਸ. ਐਸ. ਗਿੱਲ (ਸਾਬਕਾ ਉਪ ਕੁਲਪਤੀ), ਮਰਹੂਮ ਕੌਂਸਲਰ ਸਰਦਾਰ ਅਮਰੀਕ ਸਿੰਘ ਤਹਿਸੀਲਦਾਰ ਅਤੇ ਮਰਹੂਮ ਸਰਦਾਰਨੀ ਮਨਜੀਤ ਕੌਰ ਨੂੰ ਸਮਰਪਿਤ ਸੀ। ਇਸ ਕੈਂਪ ਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੈਮ ਸੈਲ ਵਿਭਾਗ ਦੇ ਚੇਅਰਪਰਸਨ ਡਾ. ਸੀਮਾ ਰਾਏ ਮੁੱਖ ਮਹਿਮਾਨ ਸਨ। ਇਸ ਮੌਕੇ ਮਿਸ ਭਾਗਿਆਸ਼੍ਰੀ ਸੇਤੀਆ ਜੁਆਇੰਟ ਸੈਕਟਰੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ, ਰੇਵਾ ਗਾਂਧੀ ਮੈਂਬਰ ਬੀ. ਓ. ਡੀ. ਜੀਓ ਸਟਾਰ, ਡਾ. ਸੁਰਿੰਦਰ ਗਾਂਧੀ, ਸ. ਹਰਪ੍ਰੀਤ ਸਿੰਘ ਐਡਵੋਕੇਟ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਜੀਓ ਸਟਾਰ ਹਸਪਤਾਲ ਦੇ ਡਾਇਰੈਕਟਰ ਜੋਆਇ ਦੀਪ ਦਾਸ ਗੁਪਤਾ ਨੇ ਦੱਸਿਆ ਕਿ ਇਹ ਕੈਂਪ ਬਲੱਡ ਬੈਂਕ ਸੁਸਾਇਟੀ ਟਰਾਂਸਫਿਊਜਨ ਵਿਭਾਗ ਪੀ. ਜੀ. ਆਈ. ਦੀ ਟੀਮ ਵੱਲੋਂ ਡਾ. ਪੁਨੀਤ ਕੌਰ ਰੰਧਾਵਾ ਦੀ ਦੇਖ ਰੇਖ ਹੇਠ ਲਗਾਇਆ ਗਿਆ। ਹਰ ਇਕ ਖੂਨਦਾਨੀ ਨੂੰ ਸਰਟੀਫਿਕੇਟ ਅਤੇ ਗਿਫਟ ਦਿੱਤੇ ਗਏ।
ਸ. ਜਗਦੀਸ਼ ਸਿੰਘ ਸਰਾਓ ਅਤੇ ਸ. ਸਤਨਾਮ ਸਿੰਘ ਮਾਨ ਨੇ ਕੌਂਸਲਰ ਸ. ਅਮਰੀਕ ਸਿੰਘ ਤਹਿਸੀਲਦਾਰ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਸਾਰੀ ਉਮਰ ਲੋਕ ਸੇਵਾ ਨੂੰ ਸਮਰਪਿਤ ਕਰ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਜ. ਸਤਿੰਦਰਪਾਲ ਸਿੰਘ, ਚੌਧਰੀ ਅਜੈ ਕੁਮਾਰ, ਇੰਜ. ਜਸਪ੍ਰੀਤ ਸਿੰਘ, ਸ. ਅਰਵਿੰਦਰਪਾਲ ਸਿੰਘ, ਸ. ਜਸਜੀਤ ਸਿੰਘ ਅਤੇ ਸ. ਹਰਵਿੰਦਰ ਸਿੰਘ ਐਡਵੋਕੇਟ ਅਤੇ ਡਾ. ਪੁਨੀਤ ਕੌਰ ਰੰਧਾਵਾ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਸ. ਹਰਜੀਤ ਸਿੰਘ ਪ੍ਰਧਾਨ ਗੁਰਦਵਾਰਾ ਸਾਹਿਬ, ਸ. ਕੁਲਵਿੰਦਰ ਸਿੰਘ ਪ੍ਰਧਾਨ ਵੈਲਫੇਅਰ ਐਸੋਸੀਏਸ਼ਨ, ਸ. ਸਤਨਾਮ ਸਿੰਘ, ਕੈਪਟਨ ਕਰਨੈਲ ਸਿੰਘ, ਸ. ਦਰਸ਼ਨ ਸਿੰਘ, ਕੇ.ਕੇ. ਭੱਟੀ, ਸ. ਦਵਿੰਦਰ ਸਿੰਘ ਸੁਪਰਡੈਂਟ ਨੇ ਸ਼ਿਰਕਤ ਕੀਤੀ। ਇਸ ਕੈਂਪ ਨੂੰ ਸਫਲ ਬਨਾਉਣ ਲਈ ਸਤਿਕਾਰਜੀਤ ਸਿੰਘ, ਬਲਜਿੰਦਰ ਸਿੰਘ, ਡਾ. ਨਵਦੀਪ ਸ਼ਰਮਾ, ਡਾ. ਕ੍ਰਿਸ਼ਨਾਗਨ, ਮੈਡਮ ਸੰਤੋਸ਼ ਠਾਕੁਰ, ਤੇਜਿੰਦਰ ਸਿੰਘ ਬਾਠ, ਗੁਰਵਿੰਦਰ ਕੌਰ, ਸ਼ਿਵਾਨੀ ਸ਼ਰਮਾ, ਪਰਮਵੀਰ ਸਿੰਘ, ਹਰਦੀਪ ਸਿੰਘ, ਜਸਵਿੰਦਰ ਸਿੰਘ, ਭੋਲਾ ਸਿੰਘ, ਖੁਮ ਬਹਾਦਰ, ਇੰਜ. ਜੁਗਿੰਦਰ ਸਿੰਘ ਨੇ ਵਿਸ਼ੇਸ਼ ਯੋਗਦਾਨ ਦਿੱਤਾ।
ਖੂਨਦਾਨ ਕੈਂਪ ਦਾ ਆਯੋਜਨ ਕੀਤਾ
