ਮੌੜ ਮੰਡੀ, 4 ਜੁਲਾਈ (ਪੈਗ਼ਾਮ-ਏ-ਜਗਤ) ਪਿੰਡ ਪੀਰਕੋਟ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਲਾਭ ਦੇਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਲੋਕਾਂ ਨੂੰ ਪੰਜ ਲੱਖ ਦੇ ਮੁਫ਼ਤ ਇਲਾਜ਼ ਲਈ ਆਯੂਸ਼ਮਾਨ ਯੋਜਨਾ ਦੇ ਕਾਰਡ ਮੌਕੇ 'ਤੇ ਬਣਾ ਕੇ ਦਿੱਤੇ। ਇਸਤੋਂ ਇਲਾਵਾ ਕਿਸਾਨ ਸਨਮਾਨ ਨਿਧੀ, ਔਰਤਾਂ ਲਈ ਸਿਲਾਈ ਮਸ਼ੀਨਾਂ, ਈ ਸ਼ਰਮ ਕਾਰਡ ਆਦਿ ਯੋਜਨਾਵਾਂ ਦਾ ਮੌਕੇ ਤੇ ਹੀ ਲਾਭ ਦਿੱਤਾ। 
ਜਾਣਕਾਰੀ ਦਿੰਦਿਆਂ ਭਾਜਪਾ ਦੇ ਸੂਬਾ ਜਨਰਲ ਸਕੱਤਰ ਤੇ ਵਿਧਾਨ ਸਭਾ ਹਲਕਾ ਮੌੜ ਦੇ ਇੰਚਾਰਜ਼ ਦਿਆਲ ਸੋਢੀ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਕੈਂਪ ਪਾਰਟੀ ਵੱਲੋਂ ਮੌੜ ਹਲਕੇ ਦੇ ਸਾਰੇ ਪਿੰਡਾਂ ਵਿੱਚ ਲਗਾਏ ਜਾਣਗੇ ਤਾਂ ਕਿ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਉਹਨਾਂ ਦੇ ਦੁਆਰ ਤੇ ਹੀ ਦਿੱਤਾ ਜਾਵੇ। 
ਉਹਨਾਂ ਦੱਸਿਆ ਕਿ ਇਹਨਾਂ ਕੈਂਪਾਂ ਦੌਰਾਨ ਕੇਂਦਰ ਸਰਕਾਰ ਦੀਆਂ ਸਕੀਮਾਂ ਜਿਵੇਂ ਆਯੂਸ਼ਮਾਨ ਕਾਰਡ ਪੰਜ ਲੱਖ ਤੱਕ ਦਾ ਬੀਮਾ, ਕਿਸਾਨ ਸਨਮਾਨ ਨਿਧੀ ਸਕੀਮ, ਆਵਾਸ ਯੋਜਨਾ ਪੱਕਾ ਘਰ ਬਣਾਉਣ ਲਈ, ਈ ਸ਼ਰਮ ਕਾਰਡ, ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ, ਟੂਲ ਕਿੱਟ ਵੰਡ ਪ੍ਰੋਗਰਾਮ ਆਦਿ ਸਕੀਮਾਂ ਦੇ ਲਾਭ ਸੰਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ। 
ਇਸ ਮੌਕੇ ਭਾਜਪਾ ਸਰਕਲ ਚਾਉਕੇ ਦੇ ਪ੍ਰਧਾਨ ਅਮਨਦੀਪ ਸਿੰਘ ਸਿੱਧੂ, ਜਨਰਲ ਸਕੱਤਰ ਗੁਰਵਿੰਦਰ ਸਿੰਘ, ਜਸਪਾਲ ਸਿੰਘ ਸਰਪੰਚ, ਨਿਰਮਲ ਸਿੰਘ, ਲੀਲਾ ਸਿੰਘ, ਗੁਰਮੇਲ ਸਿੰਘ, ਬਲਦੇਵ ਸਿੰਘ ਭੈਣੀ ਚੂਹੜ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਵੀ ਹਾਜ਼ਰ ਸਨ।