ਹੁਸ਼ਿਆਰਪੁਰ:– ਬਿਹਾਰ ਵਿਚ ਭਾਜਪਾ ਦੀ ਅਗਵਾਈ ਵਾਲੇ (ਐਨ.ਡੀ.ਏ.) ਨੂੰ ਮਿਲੀ ਵੱਡੀ ਜਿੱਤ 'ਤੇ ਭਾਜਪਾ ਸਪੋਰਟਸ ਸੈੱਲ ਪੰਜਾਬ ਵਲੋਂ ਵੱਡਾ ਜਸ਼ਨ ਮਨਾਇਆ ਗਿਆ। ਇਹ ਜਸ਼ਨ ਪੰਜਾਬ ਭਾਜਪਾ ਸਪੋਰਟਸ ਸੈੱਲ ਦੇ ਸਾਬਕਾ ਪ੍ਰਧਾਨ ਡਾ. ਰਮਨ ਘਈ ਦੀ ਅਗਵਾਈ ਹੇਠ ਮਿੱਠਾਈਆਂ ਵੰਡ ਕੇ ਤੇ ਭੰਗੜੇ ਪਾ ਕੇ ਮਨਾਇਆ ਗਿਆ।
ਇਸ ਮੌਕੇ ਡਾ. ਘਈ ਨੇ ਕਿਹਾ ਕਿ ਬਿਹਾਰ ਦੇ ਲੋਕਾਂ ਨੇ ਐਨ.ਡੀ.ਏ. ਨੂੰ ਭਾਰੀ ਸਮਰਥਨ ਦੇ ਕੇ ਇਹ ਸਾਬਤ ਕਰ ਦਿੱਤਾ ਕਿ ਕੇਂਦਰ ਸਰਕਾਰ ਜਨਹਿਤੈਸ਼ੀ ਸਰਕਾਰ ਹੈ। ਕੇਂਦਰ ਅਤੇ ਬਿਹਾਰ ਸਰਕਾਰ ਵੱਲੋਂ ਲੋਕਾਂ ਲਈ ਚਲਾਈਆਂ ਯੋਜਨਾਵਾਂ ਦਾ ਲਾਭ ਅੱਜ ਹਰ ਵਰਗ ਤੱਕ ਪਹੁੰਚ ਰਿਹਾ ਹੈ। ਇਸ ਲਈ ਲੋਕਾਂ ਨੇ ਵੋਟ ਪਾ ਕੇ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ 'ਤੇ ਭਰੋਸਾ ਦਰਸਾਇਆ ਹੈ।
ਡਾ. ਘਈ ਨੇ ਕਿਹਾ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬਾਂ, ਵਪਾਰੀਆਂ, ਕਿਸਾਨਾਂ ਅਤੇ ਕਾਰਿਗਰਾਂ ਲਈ ਵੱਖ-ਵੱਖ ਯੋਜਨਾਵਾਂ ਚਲਾਈਆਂ ਹਨ, ਉਸ ਨਾਲ ਅੱਜ ਦੇਸ਼ ਦਾ ਹਰ ਵਰਗ ਤਰੱਕੀ ਕਰ ਰਿਹਾ ਹੈ ਅਤੇ ਦੇਸ਼ ਨੂੰ ਅੱਗੇ ਲੈ ਜਾਣ 'ਚ ਆਪਣਾ ਯੋਗਦਾਨ ਪਾ ਰਿਹਾ ਹੈ।ਉਨ੍ਹਾਂ ਨੇ ਬਿਹਾਰ ਦੇ ਲੋਕਾਂ ਦਾ ਐਨ.ਡੀ.ਏ. ਦੇ ਹਕ ਵਿੱਚ ਭਾਰੀ ਮਤਦਾਨ ਕਰਨ ਲਈ ਧੰਨਵਾਦ ਕੀਤਾ ਅਤੇ ਇਸ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਨੀਤਿਸ਼ ਕੁਮਾਰ, ਅਮਿਤ ਸ਼ਾਹ, ਜੇ.ਪੀ. ਨੱਡਾ ਅਤੇ ਸਾਰੇ ਭਾਜਪਾ ਆਗੂਆਂ ਅਤੇ ਵਰਕਰਾਂ ਦੀ ਮਹਨਤ ਨੂੰ ਦਿੱਤਾ।
ਅੱਜ ਭਾਜਪਾ ਸਪੋਰਟਸ ਸੈੱਲ ਵੱਲੋਂ ਮਨਾਏ ਗਏ ਜਸ਼ਨ ਵਿੱਚ ਸਾਬਕਾ ਜ਼ਿਲ੍ਹਾ ਪ੍ਰਧਾਨ ਮੋਹਿਤ ਸੰਧੂ, ਜਗਦੀਸ਼ ਮਿਨਹਾਸ, ਵਿਕਰੰਤ ਸ਼ਰਮਾ, ਕਰਨ ਸਿੰਘ, ਬਬਲੂ ਲੂਕੁਮਾਰ, ਕਰਣੈਲ ਸਿੰਘ, ਮਨੀ ਕੁਮਾਰ, ਸੁਨੀਲ ਕੁਮਾਰ ਸੇਠੀ, ਰਾਹੁਲ ਮਹੇਤਾ ਅਤੇ ਕਾਬਲ ਸਿੰਘ ਆਦਿ ਵਰਕਰਾਂ ਨੇ ਮਿੱਠਾਈਆਂ ਵੰਡ ਕੇ ਤੇ ਨੱਚ ਕੇ ਆਪਣੀ ਖੁਸ਼ੀ ਪ੍ਰਗਟਾਈ।
ਬਿਹਾਰ ਦੀ ਜਿੱਤ ਨੇ ਸਾਬਤ ਕੀਤਾ ਕਿ ਭਾਜਪਾ ਦੇਸ਼ ਦੀ ਪਹਿਲੀ ਪਸੰਦ ਹੈ ਡਾ ਰਮਨ ਘਈ
